ਨਾਜਾਇਜ਼ ਢੰਗ ਨਾਲ ਰੇਤਾ ਦਾ ਭਰਿਆ ਟਿੱਪਰ ਜ਼ਬਤ

Friday, Sep 29, 2017 - 01:40 AM (IST)

ਨਾਜਾਇਜ਼ ਢੰਗ ਨਾਲ ਰੇਤਾ ਦਾ ਭਰਿਆ ਟਿੱਪਰ ਜ਼ਬਤ

ਕਾਠਗੜ੍ਹ, (ਰਾਜੇਸ਼)- ਕਾਠਗੜ੍ਹ ਦੀ ਪੁਲਸ ਨੇ ਗੈਰ-ਕਾਨੂੰਨੀ ਮਾਈਨਿੰਗ ਤਹਿਤ ਰੇਤਾ ਨਾਲ ਭਰੇ ਇਕ ਟਿੱਪਰ ਨੂੰ ਜ਼ਬਤ ਕਰ ਕੇ ਉਸ ਦੇ ਚਾਲਕ ਖਿਲਾਫ਼ ਮਾਮਲਾ ਦਰਜ ਕੀਤਾ ਹੈ।
ਜਾਣਕਾਰੀ ਮੁਤਾਬਕ ਐੱਸ. ਐੱਚ. ਓ. ਪ੍ਰੇਮ ਸਿੰਘ ਦੀਆਂ ਹਦਾਇਤਾਂ 'ਤੇ ਏ. ਐੱਸ. ਆਈ. ਪੁਸ਼ਪਿੰਦਰ ਕੁਮਾਰ ਨੇ ਪੁਲਸ ਟੀਮ ਨਾਲ ਮਾਈਨਿੰਗ ਦੀ ਰੋਕਥਾਮ ਲਈ ਰੱਤੇਵਾਲ ਵਿਖੇ ਨਾਕਾਬੰਦੀ ਕੀਤੀ ਹੋਈ ਸੀ। ਇਸੇ ਦੌਰਾਨ ਰੱਤੇਵਾਲ ਤੋਂ ਇਕ ਰੇਤਾ ਨਾਲ ਭਰੇ ਆ ਰਹੇ ਟਿੱਪਰ ਦੇ ਚਾਲਕ ਨੂੰ ਰੋਕ ਕੇ ਜਦੋਂ ਕਾਗਜ਼ਾਂ ਦੀ ਮੰਗ ਕੀਤੀ ਤਾਂ ਉਸ ਕੋਲੋਂ ਕੋਈ ਵੀ ਦਸਤਾਵੇਜ਼ ਪ੍ਰਾਪਤ ਨਾ ਹੋਣ 'ਤੇ ਟਿੱਪਰ ਚਾਲਕ ਬਲਵਿੰਦਰ ਸਿੰਘ ਪੁੱਤਰ ਜੀਤ ਸਿੰਘ ਵਾਸੀ ਪਿੰਡ ਭੈਣੀ (ਸ੍ਰੀ ਚਮਕੌਰ ਸਾਹਿਬ) ਖਿਲਾਫ਼ ਮਾਮਲਾ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।


Related News