ਵੈਲਡਿੰਗ ਕਰਦੇ ਸਮੇਂ ਟਰੱਕ ਦੀ ਟੈਂਕੀ ਫਟੀ, 2 ਜ਼ਖ਼ਮੀ

Monday, Jun 19, 2017 - 03:54 AM (IST)

ਵੈਲਡਿੰਗ ਕਰਦੇ ਸਮੇਂ ਟਰੱਕ ਦੀ ਟੈਂਕੀ ਫਟੀ, 2 ਜ਼ਖ਼ਮੀ

ਬਠਿੰਡਾ,   (ਪਾਇਲ)-  ਵੈਲਡਿੰਗ ਕਰਦੇ ਸਮੇਂ ਇਕ ਟਰੱਕ ਦੀ ਟੈਂਕੀ ਫਟ ਗਈ, ਜਿਸ ਵਿਚ 2 ਲੋਕ ਗੰਭੀਰ ਜ਼ਖ਼ਮੀ ਹੋ ਗਏ। ਜਾਣਕਾਰੀ ਅਨੁਸਾਰ ਦਾਣਾ ਮੰਡੀ 'ਚ ਹਾਜੀਰਤਨ ਗੁਰਦੁਆਰਾ ਦੇ ਨੇੜੇ ਇਕ ਵੈਲਡਿੰਗ ਦੁਕਾਨ 'ਤੇ ਮਕੈਨਿਕ ਟਰੱਕ ਦੀ ਡੀਜ਼ਲ ਟੈਂਕੀ ਨੂੰ ਵੈਲਡ ਕਰ ਰਿਹਾ ਸੀ ਕਿ ਅਚਾਨਕ ਟੈਂਕੀ ਫਟ ਗਈ। ਹਾਦਸੇ 'ਚ ਮਕੈਨਿਕ ਗੰਭੀਰ ਜ਼ਖਮੀ ਹੋ ਗਿਆ। ਘਟਨਾ 'ਚ ਜ਼ੋਰਦਾਰ ਧਮਾਕਾ ਹੋਣ ਨਾਲ ਲੋਕ ਸਹਿਮ ਗਏ, ਜਦੋਂਕਿ ਇਕ ਰਾਹਗੀਰ ਬੇਹੋਸ਼ ਹੋ ਕੇ ਸੜਕ 'ਤੇ ਡਿਗ ਕੇ ਜ਼ਖ਼ਮੀ ਹੋ ਗਿਆ। ਸੂਚਨਾ ਮਿਲਣ 'ਤੇ ਸਹਾਰਾ ਸੇਵਿੰਗ ਬਿਗ੍ਰੇਡ ਦੇ ਮੈਂਬਰਾਂ ਵਿੱਕੀ ਅਤੇ ਮਨੀਕਰਨ ਸ਼ਰਮਾ ਐਂਬੂਲੈਂਸ ਸਣੇ ਮੌਕੇ 'ਤੇ ਪਹੁੰਚੇ ਅਤੇ ਜ਼ਖ਼ਮੀਆਂ ਨੂੰ ਸਰਕਾਰੀ ਹਸਪਤਾਲ ਪਹੁੰਚਾਇਆ। ਜ਼ਖ਼ਮੀਆਂ ਦੀ ਪਛਾਣ ਰਘੁਵੀਰ ਸਿੰਘ ਵਾਸੀ ਅਮਰਪੁਰਾ ਬਸਤੀ ਅਤੇ ਗੁਰਤੇਜ ਸਿੰਘ ਵਾਸੀ ਕੋਟਭਾਰਾ ਦੇ ਤੌਰ 'ਤੇ ਹੋਈ।


Related News