ਚਲਦੇ ਟਰੱਕ ਨੂੰ ਲੱਗੀ ਅੱਗ, ਵਾਲ-ਵਾਲ ਬਚੀ ਡਰਾਈਵਰ ਦੀ ਜਾਨ

Tuesday, Apr 30, 2019 - 10:32 AM (IST)

ਚਲਦੇ ਟਰੱਕ ਨੂੰ ਲੱਗੀ ਅੱਗ, ਵਾਲ-ਵਾਲ ਬਚੀ ਡਰਾਈਵਰ ਦੀ ਜਾਨ

ਹੁਸ਼ਿਆਰਪੁਰ (ਅਮਰੀਕ)— ਇਥੋਂ ਦੇ ਮੁਕੇਰੀਆ ਸ਼ਹਿਰ 'ਚ ਜਲੰਧਰ-ਪਠਾਨਕੋਟ ਰੋਡ 'ਤੇ ਚਲਦੇ ਟਰੱਕ ਨੂੰ ਅੱਗ ਲੱਗਣ ਦੀ ਸੂਚਨਾ ਮਿਲੀ ਹੈ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਕੋਈ ਖੁਲਾਸਾ ਨਹੀਂ ਹੋਇਆ ਹੈ। ਅੱਗ ਲੱਗਣ ਤੋਂ ਬਾਅਦ ਡਰਾਈਵਰ ਨੇ ਬੜੀ ਮੁਸ਼ਕਿਲ ਦੇ ਨਾਲ ਆਪਣੀ ਜਾਨ ਬਚਾਈ।

PunjabKesari

ਇਸ ਦੇ ਬਾਅਦ ਅੱਗ ਕਾਫੀ ਵੱਧ ਚੁੱਕੀ ਸੀ ਅਤੇ ਫਾਇਰ ਬ੍ਰਿਗੇਡ ਦੀ ਗੱਡੀ ਘੱਟ ਤੋਂ ਘੱਟ ਅੱਗ ਲੱਗਣ ਤੋਂ ਬਾਅਦ 40 ਮਿੰਟਾਂ ਦੀ ਦੇਰੀ ਨਾਲ ਪਹੁੰਚੀ, ਜਿਸ ਤੋਂ ਬਾਅਦ ਬੜੀ ਮੁਸ਼ਕਿਲ ਦੇ ਨਾਲ ਅੱਗ 'ਤੇ ਕਾਬੂ ਪਾਇਆ ਗਿਆ।


author

shivani attri

Content Editor

Related News