ਦੇਸ਼ ਭਰ 'ਚ ਚੱਲ ਰਹੀ ਟਰੱਕ ਡਰਾਈਵਰਾਂ ਦੀ ਹੜਤਾਲ ਹੋਈ ਖਤਮ

Friday, Jul 27, 2018 - 10:50 PM (IST)

ਦੇਸ਼ ਭਰ 'ਚ ਚੱਲ ਰਹੀ ਟਰੱਕ ਡਰਾਈਵਰਾਂ ਦੀ ਹੜਤਾਲ ਹੋਈ ਖਤਮ

ਪਟਿਆਲਾ,(ਪਰਮੀਤ)— ਦੇਸ਼ ਭਰ 'ਚ ਟਰੱਕ ਡਰਾਈਵਰਾਂ ਦੀ ਚੱਲ ਰਹੀ ਹੜਤਾਲ ਕੇਂਦਰ ਸਰਕਾਰ ਦੇ ਨਾਲ ਮੀਟਿੰਗ ਹੋਣ ਤੋਂ ਬਾਅਦ ਉਨ੍ਹਾਂ ਦੀਆਂ ਮੰਗਾਂ 'ਤੇ ਸਹਿਮਤੀ ਹੋਣ ਉਪਰੰਤ ਖਤਮ ਕਰ ਦਿੱਤੀ ਗਈ। ਜ਼ਿਕਰਯੋਗ ਹੈ ਕਿ ਦੇਸ਼ ਭਰ ਦੇ ਟਰਾਂਸਪੋਰਟਰ ਆਪਣੀਆਂ ਮੰਗਾਂ ਨੂੰ ਲੈ ਕੇ ਪਿਛਲੇ ਇਕ ਹਫਤੇ ਤੋਂ ਹੜਤਾਲ 'ਤੇ ਸਨ। 
ਟਰਾਂਸਪੋਰਟ ਆਪਰੇਟਰਾਂ ਦਾ ਵਫਦ ਬੀਤੀ ਕੱਲ ਸੜਕ ਆਵਾਜਾਈ, ਮੁੱਖ ਮਾਰਗ ਅਤੇ ਜਹਾਜਰਾਨੀ ਮੰਤਰੀ ਨਿਤੀਨ ਗਡਕਰੀ ਨਾਲ ਮਿਲਿਆ ਅਤੇ ਅੱਜ ਸਵੇਰੇ ਲਗਾਤਾਰ 5 ਘੰਟੇ ਦੇਸ਼ ਦੇ ਵਿੱਤ ਮੰਤਰੀ ਪਿਯੂਸ਼ ਗੋਇਲ ਦੇ ਨਾਲ ਮੀਟਿੰਗ ਕਰਨ ਤੋਂ ਬਾਅਦ ਟਰਾਂਸਪੋਰਟ ਆਪਰੇਟਰਾਂ ਦੀਆਂ ਮੰਗਾਂ 'ਤੇ ਸਹਿਮਤੀ ਹੋਣ ਉਪਰੰਤ ਹੜਤਾਲ ਖਤਮ ਕਰ ਦਿੱਤੀ ਗਈ। ਵਫਦ ਨੇ ਵਿਸ਼ੇਸ਼ ਤੌਰ 'ਤੇ ਕੇਂਦਰੀ ਮੰਤਰੀ ਨਿਤੀਨ ਗਡਕਰੀ ਅਤੇ ਪਿਯੂਸ਼ ਗੋਇਲ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਟਰੱਕ ਡਰਾਈਵਰਾਂ ਦੀਆਂ ਜਾਇਜ਼ ਮੰਗਾਂ ਨੂੰ ਮੰਨ ਲਿਆ ਹੈ।


Related News