ਜਲੰਧਰ ’ਚ ਹੈਵਾਨੀਅਤ, ਟਰਾਂਸਪੋਰਟਰ ਭਰਾਵਾਂ ਨੇ ਡਰਾਈਵਰ ਦੀਆਂ ਲੱਤਾਂ ’ਤੇ ਚਾਕੂ ਨਾਲ ਕੀਤੇ ਵਾਰ, ਫਿਰ ਪਾਇਆ ਲੂਣ

Friday, May 21, 2021 - 06:37 PM (IST)

ਜਲੰਧਰ ’ਚ ਹੈਵਾਨੀਅਤ, ਟਰਾਂਸਪੋਰਟਰ ਭਰਾਵਾਂ ਨੇ ਡਰਾਈਵਰ ਦੀਆਂ ਲੱਤਾਂ ’ਤੇ ਚਾਕੂ ਨਾਲ ਕੀਤੇ ਵਾਰ, ਫਿਰ ਪਾਇਆ ਲੂਣ

ਜਲੰਧਰ (ਜ. ਬ)– ਟਰਾਂਸਪੋਰਟ ਨਗਰ ਵਿਚ ਸਤਕਰਤਾਰ ਟਰਾਂਸਪੋਰਟ ਕੰਪਨੀ ਦੇ 2 ਭਰਾਵਾਂ ਅਤੇ ਮੁਨੀਮ ’ਤੇ ਉਨ੍ਹਾਂ ਦੇ ਹੀ ਟਰੱਕ ਡਰਾਈਵਰ ਨੇ ਥਰਡ ਡਿਗਰੀ ਟਾਰਚਰ ਕਰਨ ਦੇ ਦੋਸ਼ ਲਗਾਏ ਹਨ। ਦੋਸ਼ ਹੈ ਕਿ ਟਰੱਕ ਦੇ ਹਰਿਆਣਾ ਸੂਬੇ ਵਿਚ ਹਾਦਸੇ ਦਾ ਸ਼ਿਕਾਰ ਹੋਣ ਤੋਂ ਨਾਰਾਜ਼ ਮਾਲਕਾਂ ਨੇ ਉਸ ਨੂੰ ਘਰ ਨੇੜਿਓਂ ਜਬਰੀ ਆਪਣੀ ਬ੍ਰੇਜ਼ਾ ਗੱਡੀ ਵਿਚ ਪਾ ਲਿਆ ਅਤੇ ਫਿਰ ਦਫ਼ਤਰ ਲਿਜਾ ਕੇ ਉਸ ਦੇ ਸਰੀਰ ’ਤੇ ਚਾਕੂ ਨਾਲ ਜ਼ਖ਼ਮ ਕਰਕੇ ਉਸ ’ਤੇ ਲੂਣ ਛਿੜਕਿਆ। ਇਸ ਤੋਂ ਬਾਅਦ ਵੀ ਮਾਲਕ ਡਰਾਈਵਰ ਨੂੰ ਬੇਸਬੈਟ ਨਾਲ ਕੁੱਟਦੇ ਰਹੇ। ਪੀੜਤ ਡਰਾਈਵਰ ਦੇ ਦੋਸ਼ਾਂ ਤੋਂ ਬਾਅਦ ਥਾਣਾ ਨੰਬਰ 1 ਦੀ ਪੁਲਸ ਨੇ ਟਰਾਂਸਪੋਰਟ ਕੰਪਨੀ ਦੇ ਮਾਲਕ ਮਨੀ, ਉਸ ਦੇ ਭਰਾ ਹਨੀ ਅਤੇ ਮੁਨੀਮ ਛੋਟੂ ਵਿਰੁੱਧ ਹੱਤਿਆ ਦੀ ਕੋਸ਼ਿਸ਼, ਅਗਵਾ, ਪੈਸੇ ਖੋਹਣ ਅਤੇ ਕੁੱਟਮਾਰ ਸਮੇਤ ਹੋਰ ਧਾਰਾਵਾਂ ਅਧੀਨ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ:ਜਲੰਧਰ: ਸਪਾ ਸੈਂਟਰ 'ਚ ਹੋਏ ਗੈਂਗਰੇਪ ਦੇ ਮਾਮਲੇ ਦੀ ਮੁੱਖ ਮੁਲਜ਼ਮ ਜੋਤੀ ਗ੍ਰਿਫ਼ਤਾਰ, ਪੁਲਸ ਸਾਹਮਣੇ ਖੋਲ੍ਹੇ ਕਈ ਰਾਜ਼

ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਟਰੱਕ ਡਰਾਈਵਰ ਸਤਨਾਮ ਸਿੰਘ ਉਰਫ਼ ਬਿੱਲਾ ਪੁੱਤਰ ਦਲੀਪ ਸਿੰਘ ਵਾਸੀ ਹਮੀਰਾ ਹਾਲ ਵਾਸੀ ਨਿਊ ਜਵਾਹਰ ਨਗਰ ਮਕਸੂਦਾਂ ਨੇ ਦੱਸਿਆ ਕਿ ਉਹ 20 ਦਿਨ ਪਹਿਲਾਂ ਹੀ ਟਰਾਂਸਪੋਰਟ ਨਗਰ ਵਿਚ ਸਥਿਤ ਸਤਕਰਤਾਰ ਟਰਾਂਸਪੋਰਟ ਕੰਪਨੀ ਵਿਚ ਲੱਗਾ ਹੈ। 15 ਮਈ ਨੂੰ ਉਹ ਕੰਪਨੀ ਦਾ ਟਰੱਕ ਲੈ ਕੇ ਸਕਰੈਪ ਲੋਡ ਕਰਨ ਲਈ ਹਰਿਆਣਾ ਦੇ ਫਰੀਦਾਬਾਦ ਗਿਆ ਸੀ। ਉਸ ਨੇ ਦੱਸਿਆ ਕਿ ਸਕਰੈਪ ਲੋਡ ਕਰਨ ਤੋਂ ਬਾਅਦ ਉਹ ਰਾਤ 8 ਵਜੇ ਜਲੰਧਰ ਲਈ ਰਵਾਨਾ ਹੋ ਗਿਆ। ਜਦੋਂ ਉਹ ਸੋਨੀਪਤ ਨੇੜੇ ਆਇਆ ਤਾਂ ਉਸ ਦੇ ਟਰੱਕ ਨੂੰ ਇਕ ਟਰਾਲੇ ਨੇ ਟੱਕਰ ਮਾਰ ਦਿੱਤੀ। ਹਾਦਸੇ ਤੋਂ ਬਾਅਦ ਟਰਾਲੇ ਦਾ ਚਾਲਕ ਟਰਾਲੇ ਸਮੇਤ ਫ਼ਰਾਰ ਹੋ ਗਿਆ, ਜਦਕਿ ਉਸ ਰਾਤ ਉਸ ਨੇ ਟਰੱਕ ਉਥੇ ਹੀ ਢਾਬੇ ਦੇ ਬਾਹਰ ਖੜ੍ਹਾ ਕਰ ਦਿੱਤਾ।

ਇਹ ਵੀ ਪੜ੍ਹੋ:  ਬੰਗਾ 'ਚ ਸ਼ਾਮਲਾਤੀ ਜ਼ਮੀਨ ਕਾਰਨ ਟਰੈਕਟਰ ਹੇਠਾਂ ਕੁਚਲ ਕੇ ਬਜ਼ੁਰਗ ਨੂੰ ਦਿੱਤੀ ਦਰਦਨਾਕ ਮੌਤ

PunjabKesari

ਜਬਰੀ ਗੱਡੀ ਵਿਚ ਪਾ ਕੇ ਲੈ ਕੇ ਗਏ ਮਾਲਕ 
16 ਮਈ ਨੂੰ ਉਹ ਜਲੰਧਰ ਲਈ ਰਵਾਨਾ ਹੋ ਗਿਆ ਅਤੇ ਲੁਧਿਆਣਾ ਨੇੜੇ ਦੋਰਾਹਾ ਵਿਚ ਉਹ ਖਾਣਾ ਖਾ ਕੇ ਥੋੜ੍ਹਾ ਆਰਾਮ ਕਰਨ ਲਈ ਰੁਕ ਗਿਆ। ਇਸ ਦੌਰਾਨ ਉਸ ਦੀ ਕੰਪਨੀ ਦੇ ਮੁਨੀਮ ਛੋਟੂ ਨਾਲ ਫੋਨ ’ਤੇ ਗੱਲ ਹੋਈ, ਜਿਸ ਦੇ ਕਹਿਣ ’ਤੇ ਉਹ ਰਾਤ 8 ਤੋਂ 9 ਵਜੇ ਦਰਮਿਆਨ ਟਰੱਕ ਲੈ ਕੇ ਜਲੰਧਰ ਪਹੁੰਚ ਗਿਆ। ਸਤਨਾਮ ਦਾ ਕਹਿਣਾ ਹੈ ਕਿ ਲਾਕਡਾਊਨ ਲੱਗਾ ਹੋਣ ਕਾਰਨ ਸਾਰੇ ਢਾਬੇ ਬੰਦ ਸਨ, ਜਿਸ ਕਾਰਨ ਉਹ ਖਾਣਾ ਖਾਣ ਲਈ ਟਰੱਕ ਸਮੇਤ ਆਪਣੇ ਮਕਸੂਦਾਂ ਸਥਿਤ ਘਰ ਚਲਾ ਗਿਆ। ਇਸ ਦੌਰਾਨ ਮੁਨੀਮ ਨੇ ਉਸ ਨੂੰ ਫੋਨ ਕਰਕੇ ਟਰੱਕ ਗੁੱਜਾਪੀਰ ਰੋਡ ’ਤੇ ਮੰਗਵਾਇਆ। ਡਰਾਈਵਰ ਸਤਨਾਮ ਸਿੰਘ ਦਾ ਦੋਸ਼ ਹੈ ਕਿ ਉਹ ਘਰ ਵਿਚੋਂ ਨਿਕਲ ਕੇ ਪੈਦਲ ਹੀ ਟਰੱਕ ਵੱਲ ਜਾ ਰਿਹਾ ਸੀ ਕਿ ਇਸ ਦੌਰਾਨ ਸਫੈਦ ਰੰਗ ਦੀ ਬ੍ਰੇਜ਼ਾ ਗੱਡੀ ਉਸ ਦੇ ਨੇੜੇ ਆ ਕੇ ਰੁਕੀ, ਜਿਸ ਵਿਚ ਸਵਾਰ ਸਤਕਰਤਾਰ ਟਰਾਂਸਪੋਰਟ ਕੰਪਨੀ ਦੇ ਮਾਲਕ ਮਨੀ, ਉਸ ਦੇ ਭਰਾ ਹਨੀ ਅਤੇ ਮੁਨੀਮ ਛੋਟੂ ਨੇ ਉਸ ਨੂੰ ਜ਼ਬਰਦਸਤੀ ਗੱਡੀ ਵਿਚ ਪਾ ਲਿਆ ਅਤੇ ਟਰਾਂਸਪੋਰਟ ਨਗਰ ਆਪਣੇ ਦਫ਼ਤਰ ਲੈ ਗਏ।

ਇਹ ਵੀ ਪੜ੍ਹੋ:ਹੁਸ਼ਿਆਰਪੁਰ: ਪ੍ਰਾਈਵੇਟ ਸਕੂਲਾਂ ਨੂੰ ਮਾਤ ਪਾਉਂਦਾ ਹੈ ਪਿੰਡ ਸਿੰਬਲੀ ਦਾ ਇਹ ਸਰਕਾਰੀ ਹਾਈ ਸਕੂਲ, ਬਣਿਆ ਖਿੱਚ ਦਾ ਕੇਂਦਰ

ਲੱਤਾਂ 'ਤੇ ਮਾਰੇ ਚਾਕੂ, ਫਿਰ ਛਿੜਕਿਆ ਲੂਣ
ਦੋਸ਼ ਹੈ ਕਿ ਉਥੇ ਲਿਜਾ ਕੇ ਮਨੀ, ਹਨੀ ਅਤੇ ਛੋਟੂ ਨੇ ਉਸ ਨਾਲ ਕੁੱਟਮਾਰ ਕੀਤੀ। ਟਰੱਕ ਦਾ ਐਕਸੀਡੈਂਟ ਹੋਣ ਅਤੇ ਦੇਰੀ ਨਾਲ ਆਉਣ ਦੀ ਰੰਜਿਸ਼ ਕਾਰਨ ਤਿੰਨਾਂ ਨੇ ਉਸ ਦੀ ਬਾਂਹ ਅਤੇ ਲੱਤਾਂ ’ਤੇ ਚਾਕੂ ਨਾਲ ਜ਼ਖ਼ਮ ਕਰ ਕੇ ਫਿਰ ਉਨ੍ਹਾਂ ਜ਼ਖ਼ਮਾਂ ’ਤੇ ਲੂਣ ਛਿੜਕਿਆ। ਇਨ੍ਹਾਂ ਹੀ ਨਹੀਂ, ਉਨ੍ਹਾਂ ਨੇ ਸਤਨਾਮ ਸਿੰਘ ਨੂੰ ਬੇਸਬੈਟ ਨਾਲ ਵੀ ਕੁੱਟਿਆ। ਦੋਸ਼ ਹੈ ਕਿ ਛੋਟੂ ਨੇ ਉਸ ਦੀ ਜੇਬ ਵਿਚੋਂ 3 ਹਜ਼ਾਰ ਰੁਪਏ ਵੀ ਕੱਢ ਲਏ।
ਸਤਨਾਮ ਦਾ ਦੋਸ਼ ਹੈ ਕਿ ਉਸ ਨੂੰ ਥਰਡ ਡਿਗਰੀ ਟਾਰਚਰ ਦੇ ਕੇ ਮਾਲਕਾਂ ਨੇ ਉਸ ਨੂੰ ਬਾਹਰ ਸੁੱਟ ਦਿੱਤਾ। ਜਿਵੇਂ ਹੀ ਇਸ ਬਾਰੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਨਾ ਮਿਲੀ ਤਾਂ ਉਨ੍ਹਾਂ ਨੇ ਉਸ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾ ਕੇ ਥਾਣਾ ਨੰਬਰ 1 ਦੀ ਪੁਲਸ ਨੂੰ ਸੂਚਨਾ ਦਿੱਤੀ। ਥਾਣਾ ਮੁਖੀ ਰਾਜੇਸ਼ ਸ਼ਰਮਾ ਦਾ ਕਹਿਣਾ ਹੈ ਕਿ ਸਤਨਾਮ ਸਿੰਘ ਦੇ ਬਿਆਨਾਂ ’ਤੇ ਮਾਲਕ ਮਨੀ, ਹਨੀ ਅਤੇ ਮੁਨੀਮ ਛੋਟੂ ਵਿਰੁੱਧ ਧਾਰਾ 307, 365, 379-ਬੀ, 342, 323, 324, 188, 34 ਆਈ. ਪੀ. ਸੀ. ਸਮੇਤ ਹੋਰ ਧਾਰਾਵਾਂ ਅਧੀਨ ਕੇਸ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ: ਟਰੇਨਾਂ ਬੰਦ ਹੋਣ ਕਾਰਨ ਪੰਜਾਬ ਸਰਕਾਰ ਨੇ ਦਿੱਲੀ ਜਾਣ ਵਾਲੇ ਯਾਤਰੀਆਂ ਨੂੰ ਦਿੱਤੀ ਇਹ ਵੱਡੀ ਰਾਹਤ

ਮਾਲਕ ਦੱਸ ਰਹੇ ਹਾਦਸੇ ’ਚ ਜ਼ਖ਼ਮੀ ਹੋਇਆ ਸਤਨਾਮ: ਪੁਲਸ
ਥਾਣਾ ਨੰਬਰ 1 ਦੇ ਮੁਖੀ ਰਾਜੇਸ਼ ਸ਼ਰਮਾ ਦਾ ਕਹਿਣਾ ਹੈ ਕਿ ਜਿਸ ਤਰੀਕੇ ਨਾਲ ਸਤਨਾਮ ਸਿੰਘ ਨੂੰ ਸੱਟਾਂ ਲੱਗੀਆਂ ਹਨ, ਉਹ ਕਿਸੇ ਤੇਜ਼ਧਾਰ ਹਥਿਆਰ ਦੀਆਂ ਹਨ। ਉਨ੍ਹਾਂ ਕਿਹਾ ਕਿ ਸਤਨਾਮ ਸਿੰਘ ਤੋਂ ਵੀ ਹਾਲੇ ਪੁੱਛਗਿੱਛ ਕਰਨੀ ਬਾਕੀ ਹੈ ਕਿਉਂਕਿ ਉਹ ਅਜੇ ਅਨਫਿੱਟ ਹੈ। ਉਨ੍ਹਾਂ ਕਿਹਾ ਕਿ ਟਰਾਂਸਪੋਰਟ ਕੰਪਨੀ ਦੇ ਮਾਲਕਾਂ ਨੂੰ ਵੀ ਪੁੱਛਗਿੱਛ ਲਈ ਬੁਲਾਇਆ ਗਿਆ ਸੀ, ਜਿਨ੍ਹਾਂ ਨੇ ਸਾਰੇ ਦੋਸ਼ਾਂ ਦਾ ਖੰਡਨ ਕੀਤਾ ਹੈ। ਮਾਲਕਾਂ ਦਾ ਕਹਿਣਾ ਹੈ ਕਿ ਸਤਨਾਮ ਸਿੰਘ ਰੋਡ ਹਾਦਸੇ ਵਿਚ ਜ਼ਖ਼ਮੀ ਹੋਇਆ ਹੈ, ਜਦਕਿ ਉਨ੍ਹਾਂ ਨੇ ਉਸ ਨਾਲ ਕੋਈ ਕੁੱਟਮਾਰ ਨਹੀਂ ਕੀਤੀ। ਇੰਸ. ਰਾਜੇਸ਼ ਸ਼ਰਮਾ ਨੇ ਕਿਹਾ ਕਿ ਜਾਂਚ ਤੋਂ ਬਾਅਦ ਹੀ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।

ਪੁਲਸ ਸਿਆਸੀ ਦਬਾਅ ਕਾਰਨ ਦੇ ਰਹੀ ਅਜਿਹੀ ਸਟੇਟਮੈਂਟ : ਕੇ. ਡੀ. ਭੰਡਾਰੀ
ਭਾਜਪਾ ਦੇ ਸਾਬਕਾ ਮੰਤਰੀ ਅਤੇ ਸੀਨੀਅਰ ਨੇਤਾ ਕੇ. ਡੀ. ਭੰਡਾਰੀ ਨੇ ਕਿਹਾ ਕਿ ਇਹ ਮਾਮਲਾ ਕਾਫੀ ਗੰਭੀਰ ਹੈ। ਉਨ੍ਹਾਂ ਕਿਹਾ ਕਿ ਡਰਾਈਵਰ ਨਾਲ ਕੀਤਾ ਗਿਆ ਇਹ ਵਿਵਹਾਰ ਮੁਨੱਖਤਾ ਤੋਂ ਪਰ੍ਹੇ ਹੈ, ਜਿਸ ਕਾਰਨ ਨਾਮਜ਼ਦ ਲੋਕਾਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਪੁਲਸ ਸਿਆਸੀ ਦਬਾਅ ਵਿਚ ਆ ਕੇ ਅਜਿਹੀ ਸਟੇਟਮੈਂਟ ਦੇ ਰਹੀ ਕਿਉਂਕਿ ਟਰਾਂਸਪੋਰਟ ਕੰਪਨੀ ਦੇ ਮਾਲਕ ਇਕ ਸੱਤਾਧਾਰੀ ਨੇਤਾ ਦੇ ਕਾਫ਼ੀ ਕਰੀਬੀ ਹਨ। ਉਨ੍ਹਾਂ ਕਿਹਾ ਕਿ ਡਰਾਈਵਰ ਨੂੰ ਇਨਸਾਫ ਦਿਵਾਉਣ ਲਈ ਉਹ ਹਰ ਯਤਨ ਕਰਨਗੇ।

ਇਹ ਵੀ ਪੜ੍ਹੋ:  ਕੋਰੋਨਾ ਦੀ ਤੀਜੀ ਲਹਿਰ ਬੱਚਿਆਂ ਲਈ ਚਿੰਤਾਜਨਕ, ਕੈਪਟਨ ਨੇ ਸਿਹਤ ਮਹਿਕਮੇ ਨੂੰ ਦਿੱਤੇ ਇਹ ਹੁਕਮ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

shivani attri

Content Editor

Related News