ਸੜਕ ''ਤੇ ਖੜ੍ਹੇ ਟਰੱਕ ਨਾਲ ਪਿੱਛੋਂ ਟਕਰਾਈ ਕਾਰ, ਪਿਉ-ਪੁੱਤ ਦੀ ਮੌਤ

Tuesday, Feb 11, 2020 - 06:54 PM (IST)

ਸੜਕ ''ਤੇ ਖੜ੍ਹੇ ਟਰੱਕ ਨਾਲ ਪਿੱਛੋਂ ਟਕਰਾਈ ਕਾਰ, ਪਿਉ-ਪੁੱਤ ਦੀ ਮੌਤ

ਤਲਵੰਡੀ ਭਾਈ (ਪਾਲ) : ਪਿੰਡ ਸੇਖਵਾਂ ਨਜ਼ਦੀਕ ਸੋਮਵਾਰ ਹੋਏ ਸੜਕ ਹਾਦਸੇ ਵਿਚ ਤਲਵੰਡੀ ਭਾਈ ਨਿਵਾਸੀ ਪਿਉ-ਪੁੱਤ ਦੀ ਮੌਤ ਹੋ ਗਈ। ਇਸ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਤਲਵੰਡੀ ਭਾਈ ਦੇ ਰਹਿਣ ਵਾਲੇ ਨੌਜਵਾਨ ਸੁਰਿੰਦਰ ਸਿੰਘ ਉਰਫ ਸੋਨੂੰ ਪੁੱਤਰ ਜਸਪਾਲ ਸਿੰਘ ਆਪਣੇ ਤਿੰਨ ਸਾਲਾ ਬੇਟੇ ਫਤਹਿ ਸਿੰਘ ਅਤੇ ਇਕ ਹੋਰ ਅਰਸ਼ਦੀਪ ਸਿੰਘ ਪੁੱਤਰ ਪਰਮਿੰਦਰਜੀਤ ਸਿੰਘ ਨਾਲ ਕਾਰ 'ਤੇ ਸਵਾਰ ਹੋ ਕੇ ਜੀਰਾ ਸਾਈਡ ਤੋਂ ਤਲਵੰਡੀ ਭਾਈ ਆ ਰਿਹਾ ਸੀ। ਇਸ ਦੌਰਾਨ ਪਿੰਡ ਸੇਖਵਾਂ ਵਿਖੇ ਸੜਕ 'ਤੇ ਖੜ੍ਹੇ ਇਕ ਤੂੜੀ ਦੇ ਭਰੇ ਟਰੱਕ ਨਾਲ ਪਿੱਛੋਂ ਉਸ ਦੀ ਕਾਰ ਟਕਰਾ ਗਈ, ਜਿਸ ਕਾਰਨ ਕਾਰ ਚਾਲਕ ਸੁਰਿੰਦਰ ਸਿੰਘ ਦੀ ਮੌਕੇ 'ਤੇ ਮੌਤ ਹੋ ਗਈ।

PunjabKesari

ਇਸ ਦੌਰਾਨ ਪਿੰਡ ਵਾਸੀਆਂ ਵੱਲੋ ਕਾਰ ਅੰਦਰ ਫਸੇ ਅਰਸ਼ਦੀਪ ਅਤੇ ਫਤਿਹ ਸਿੰਘ ਨੂੰ ਬਾਹਰ ਕੱਢ ਕੇ ਹਸਪਤਾਲ ਲਿਜਾਇਆ ਗਿਆ, ਜਿੱਥੇ ਫਤਿਹ ਸਿੰਘ ਦੀ ਵੀ ਮੌਤ ਹੋ ਗਈ ਅਤੇ ਅਰਸ਼ਦੀਪ ਸਿੰਘ ਗੰਭੀਰ ਜ਼ਖਮੀ ਹੈ। ਘਟਨਾਂ ਸਥਾਨ 'ਤੇ ਜੀਰਾ ਦੀ ਪੁਲਸ ਨੇ ਪਹੁੰਚ ਕੇ ਵਹਿਕਲਾਂ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਟਰੱਕ ਚਾਲਕ ਖਿਲਾਫ ਮਾਮਲਾ ਦਰਜ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


author

Gurminder Singh

Content Editor

Related News