ਟਰਾਲੀ-ਸਕਾਰਪੀਓ ਦੀ ਟੱਕਰ; 8 ਸ਼ਰਧਾਲੂ ਜ਼ਖਮੀ
Tuesday, Sep 19, 2017 - 12:20 AM (IST)
ਰੂਪਨਗਰ, (ਵਿਜੇ)- ਬਾਬਾ ਵਿਸ਼ਵਕਰਮਾ ਦੀ ਮੂਰਤੀ ਵਿਸਰਜਿਤ ਕਰਨ ਤੋਂ ਬਾਅਦ ਆਈ. ਆਈ. ਟੀ. ਵੱਲ ਆ ਰਹੀ ਸ਼ਰਧਾਲੂਆਂ ਵਾਲੀ ਟਰਾਲੀ ਦੀ ਸਕਾਰਪੀਓ ਨਾਲ ਟੱਕਰ ਹੋ ਜਾਣ ਕਾਰਨ 8 ਸ਼ਰਧਾਲੂ ਜ਼ਖਮੀ ਹੋ ਗਏ, ਜਿਨ੍ਹਾਂ 'ਚੋਂ ਇਕ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਪੀ. ਜੀ. ਆਈ. ਰੈਫਰ ਕਰ ਦਿੱਤਾ ਗਿਆ।
ਜਾਣਕਾਰੀ ਅਨੁਸਾਰ ਆਈ. ਆਈ. ਟੀ. ਦੇ ਲੇਬਰ ਵਰਕਰ ਅੱਜ ਬਾਬਾ ਵਿਸ਼ਵਕਰਮਾ ਜੀ ਦੀ ਮੂਰਤੀ ਵਿਸਰਜਿਤ ਕਰਨ ਮਗਰੋਂ ਸ਼ਾਮ 7 ਵਜੇ ਟਰਾਲੀ 'ਚ ਸਵਾਰ ਹੋ ਕੇ ਆ ਰਹੇ ਸੀ ਕਿ ਹਵੇਲੀ ਕਲਾਂ ਦੇ ਸ਼ਮਸ਼ਾਨਘਾਟ ਨੇੜੇ ਇਕ ਸਕਾਰਪੀਓ ਨਾਲ ਆਹਮੋ-ਸਾਹਮਣੇ ਟੱਕਰ ਹੋ ਗਈ। ਹਾਦਸੇ 'ਚ ਟਰਾਲੀ ਸਵਾਰ ਗੋਬਿੰਦ ਪੁੱਤਰ ਨਰੇਸ਼, ਹੀਰਾ ਲਾਲ ਪੁੱਤਰ ਬੰਨੂੰ ਰਾਮ, ਅੰਕਿਤ ਪੁੱਤਰ ਸਖੇਸ਼ ਕੁਮਾਰ, ਰਾਵਤਾ ਵਕਸ਼ ਪੁੱਤਰ ਰਾਮ ਅਵਤਾਰ, ਮਹਿਫੂਜ਼ ਪੁੱਤਰ ਅਕੀਲ, ਲਾਲ ਜੀ ਪੁੱਤਰ ਰਾਧੇ ਸ਼ਿਆਮ ਤੇ ਆਯੂਬ ਪੁੱਤਰ ਨਈਮ ਜ਼ਖਮੀ ਹੋ ਗਏ, ਜਦਕਿ ਗੰਭੀਰ ਜ਼ਖਮੀ ਹਰੀ ਸ਼ੰਕਰ ਪੁੱਤਰ ਇਤਬਾਰੀ ਨੂੰ ਪੀ.ਜੀ.ਆਈ. ਰੈਫਰ ਕੀਤਾ ਗਿਆ।
