ਟਰਾਲੇ ਦੀ ਲਪੇਟ ''ਚ ਆਉਣ ਨਾਲ 3 ਧੀਆਂ ਦੇ ਪਿਉ ਦੀ ਮੌਤ
Friday, Sep 20, 2019 - 04:34 PM (IST)

ਗੁਰਦਾਸਪੁਰ (ਵਿਨੋਦ) : ਦੀਨਾਨਗਰ ਤੋਂ 2 ਕਿਲੋਮੀਟਰ ਦੂਰ ਤਾਰਾਗੜ੍ਹ ਰੋਡ 'ਤੇ ਪਿੰਡ ਅਲੀਖਾਨ ਦੇ ਕੋਲ ਮੋਟਰਸਾਈਕਲ 'ਤੇ ਜਾ ਰਹੇ ਰਾਜ ਮਿਸਤਰੀ ਦੀ ਪਿਛੋਂ ਆ ਰਹੇ ਇਕ ਟਰਾਲੇ ਦੀ ਚਪੇਟ ਵਿਚ ਆਉਣ ਨਾਲ ਮੌਤ ਹੋ ਗਈ। ਮ੍ਰਿਤਕ ਬੋਧਰਾਜ 40 ਪੁੱਤਰ ਬਚਨ ਲਾਲ ਪਿੰਡ ਸਾਦੀਪੁਰ ਦਾ ਰਹਿਣ ਵਾਲਾ ਸੀ। ਘਟਨਾ ਵੀਰਵਾਰ ਰਾਜ ਅੱਠ ਵਜੇ ਦੀ ਹੈ। ਪਿੰਡ ਵਾਲਿਆ ਨੇ ਉਦੋਂ ਤੋਂ ਦੀਨਾਨਗਰ ਤਾਰਾਗੜ੍ਹ ਰੋਡ ਤੇ ਧਰਨਾ ਦੇ ਕੇ ਟ੍ਰੈਫਿਕ ਨੂੰ ਜਾਮ ਕਰ ਦਿੱਤਾ। ਧਰਨਾਕਾਰੀਆਂ ਨੇ ਮੰਗ ਕੀਤੀ ਕਿ ਮ੍ਰਿਤਕ ਦੇ ਪਰਿਵਾਰ ਨੂੰ ਉਚਿੱਤ ਮੁਆਵਜ਼ਾ ਦਿੱਤਾ ਜਾਵੇ ਅਤੇ ਹੈਵੀ ਵਾਹਨਾਂ ਲਈ ਪਰਮਾਨੰਦ ਤੋਂ ਤਾਰਾਗੜ੍ਹ ਨੂੰ ਜਾਣ ਵਾਲੀ ਰੋਡ ਤੇ ਟ੍ਰੈਫਿਕ ਖੋਲਿਆ ਜਾਵੇ।
ਮ੍ਰਿਤਕ ਆਪਣੇ ਪਿੱਛੇ ਪਤਨੀ ਅਤੇ ਤਿੰਨ ਲੜਕੀਆਂ ਨੂੰ ਛੱਡ ਗਿਆ ਹੈ। ਘਟਨਾ ਚੋਂ ਬਾਅਦ ਇਕ ਵਿਅਕਤੀ ਨੇ ਪਿੱਛਾ ਕਰਕੇ ਮੌਕੇ ਤੋਂ ਭੱਜੇ ਟਿੱਪਰ ਨੂੰ ਤਾਰਾਗੜ੍ਹ ਦੇ ਬਾਜ਼ਾਰ ਵਿਚੋਂ ਫੜਿਆ ਅਤੇ ਟਿਪਰ ਅਤੇ ਡਰਾਈਵਰ ਦੋਵਾਂ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ। ਤਾਰਾਗੜ੍ਹ ਪੁਲਸ ਸਟੇਸ਼ਨ ਵਿਚ ਘਟਨਾ ਨੂੰ ਲੈ ਕੇ ਧਾਰਾ 304, 279, 427 ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ।