ਟ੍ਰਿਪਲ ਮਰਡਰ ਕਰਨ ਵਾਲਾ ਮਾਮੇ ਦਾ ਲਡ਼ਕਾ 2 ਦਿਨ ਦੇ ਪੁਲਸ ਰਿਮਾਂਡ ’ਤੇ

08/21/2018 5:37:47 AM

 ਲੁਧਿਆਣਾ, (ਰਿਸ਼ੀ)- ਕਿਸ਼ੋਰ ਨਗਰ ਦੀ ਗਲੀ ਨੰ. 7 ’ਚ ਮਾਮੇ ਦੇ ਲਡ਼ਕੇ ਵਲੋਂ ਕੀਤੇ ਟ੍ਰਿਪਲ ਮਰਡਰ ਦੇ ਮਾਮਲੇ ਵਿਚ ਸੀ. ਆਈ. ਏ.-2 ਦੀ ਪੁਲਸ ਨੇ ਸੋਮਵਾਰ ਨੂੰ ਹਤਿਆਰੇ ਰਵਿੰਦਰ ਸਿੰਘ ਬਖਸ਼ੀ ਨੂੰ ਅਦਾਲਤ ਵਿਚ ਪੇਸ਼ ਕੀਤਾ, ਜਿੱਥੋਂ ਦੋ ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ। ਇੰਸ. ਰਾਜੇਸ਼ ਅਨੁਸਾਰ ਹਤਿਆਰਾ ਖੁਦ ਹੀ ਫਾਂਸੀ ਦੀ ਸਜ਼ਾ  ਸੁਣਾਏ ਜਾਣ ਦੀ ਗੱਲ ਕਹਿ ਰਿਹਾ ਹੈ। ਪੁੱਛਗਿੱਛ ਦੌਰਾਨ ਉਹ ਕੇਵਲ ਫਾਂਸੀ ਦੇਣ ਦੀ ਗੱਲ  ਕਹਿ ਰਿਹਾ ਹੈ, ਜਦ ਕਿ ਪੁਲਸ ਨੇ ਉਸ ਤੋਂ ਅਜੇ ਕਾਫੀ ਕੁੱਝ ਪਤਾ ਲਗਾਉਣਾ ਹੈ।
ਜਾਣਕਾਰੀ ਦਿੰਦੇ ਇੰਸ. ਰਾਜੇਸ਼ ਸ਼ਰਮਾ ਨੇ ਦੱਸਿਆ ਕਿ ਪੁਲਸ ਨੇ ਹਤਿਆਰੇ ਕੋਲੋਂ ਵਾਰਦਾਤ  ਤੋਂ ਬਾਅਦ ਘਰੋਂ ਚੋਰੀ ਕੀਤੇ ਚਾਂਦੀ ਦੇ ਇਕ ਲੌਕਟ ਤੇ ਕਡ਼ੇ ਨੂੰ ਬਰਾਮਦ  ਕੀਤਾ ਹੈ। ਲੌਕਟ ’ਤੇ ਭੈਣ ਗੁਰਵਿੰਦਰ  ਕੌਰ ਅਤੇ ਕਡ਼ੇ ਤੇ ਜੀਜੇ ਦਵਿੰਦਰ ਦਾ ਨਾਮ ਲਿਖਿਆ ਹੋਇਆ ਹੈ। ਉਥੇ ਦੋਸ਼ੀ ਤੋਂ ਗੰਭੀਰਤਾ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।


Related News