ਟ੍ਰਿਪਲ ਤਲਾਕ ਮਾਮਲੇ ''ਤੇ ਬੋਲੇ ਨਵਜੋਤ ਸਿੱਧੂ (ਵੀਡੀਓ)

04/30/2017 7:22:21 PM

ਲੁਧਿਆਣਾ : ਮੁਸਲਿਮ ਧਰਮ ''ਚ ਟ੍ਰਿਪਲ ਤਲਾਕ ਨੂੰ ਲੈ ਕੇ ਉੱਠੇ ਸਵਾਲਾਂ ਤੋਂ ਬਾਅਦ ਛਿੜੀ ਬਹਿਸ ''ਤੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਆਪਣਾ ਪ੍ਰਤੀਕਰਮ ਦਿੱਤਾ ਹੈ। ਬਕੌਲ ਸਿੱਧੂ ਸਾਡੇ ਸਮਾਜ ਵਿਚ ਸ਼ੁਰੂ ਤੋਂ ਹੀ ਔਰਤਾਂ ਲਈ ਪ੍ਰਥਾ ਹੈ, ਜਿਹੜੀ ਪ੍ਰਥਾ ਔਰਤਾਂ ਨੂੰ ਸਨਮਾਨ, ਸਵਾਭੀਮਾਨ ਅਤੇ ਇੱਜ਼ਤ ਨਹੀਂ ਦਿੰਦੀ ਉਹ ਉਸ ਪ੍ਰਥਾ ਦੇ ਖਿਲਾਫ ਤਾਂ ਨਹੀਂ ਹਨ ਪਰ ਇਸ ਤੋਂ ਉੱਠਣ ਦਾ ਯਤਨ ਕਰਨਗੇ।
ਉਧਰ ਟਰਿੱਪਲ ਤਲਾਕ ਦਾ ਮੁੱਦਾ ਚੁੱਕਣ ਵਾਲੀ ਮੁਸਲਿਮ ਵੂਮੈਨ ਲੀਗ ਦੀ ਜਨਰਲ ਸਕੱਤਰ ਨਾਈਸ਼ ਹਸਨ ਨੇ ਕਿਹਾ ਕਿ ਭਾਜਪਾ ਵਲੋਂ ਆਪਣੇ ਚੋਣ ਮੈਨੀਫੈਸਟੋ ''ਚ ਇਸ ਮੁੱਦੇ ਨੂੰ ਪਾਇਆ ਗਿਆ ਸੀ ਅਤੇ ਹੁਣ ਉਹ ਇਸ ਮੁੱਦੇ ''ਤੇ ਅਮਲੀਜਾਮਾ ਪਹਿਨਾਉਣ ਲਈ ਸਰਕਾਰ ''ਤੇ ਦਬਾਅ ਬਣਾਉਣਗੇ। ਦੇਸ਼ ਅੰਦਰ ਭਖੇ ਟਰਿੱਪਲ ਤਲਾਕ ਦੇ ਮੁੱਦੇ ਦਾ ਨਤੀਜਾ ਜੋ ਵੀ ਨਿਕਲੇ ਪਰ ਜ਼ਰੂਰਤ ਹੈ ਔਰਤਾਂ ਨੂੰ ਕਾਨੂੰਨ ਮੁਤਾਬਕ ਹੱਕ ਮਿਲਣ ਦੀ।


Gurminder Singh

Content Editor

Related News