ਤ੍ਰਿਪਤ ਰਜਿੰਦਰ ਬਾਜਵਾ ਦੀ ਕੈਪਟਨ ਨੂੰ ਨਸੀਹਤ, ਕਿਹਾ ‘ਬਾਜਵਾ ਦੀਆਂ ਚਿੱਠੀਆਂ ਭੁੱਲੇ, ਸਿੱਧੂ ਦੇ ਟਵੀਟ ਵੀ ਭੁੱਲ ਜਾਓ’

Sunday, Jul 18, 2021 - 08:39 PM (IST)

ਤ੍ਰਿਪਤ ਰਜਿੰਦਰ ਬਾਜਵਾ ਦੀ ਕੈਪਟਨ ਨੂੰ ਨਸੀਹਤ, ਕਿਹਾ ‘ਬਾਜਵਾ ਦੀਆਂ ਚਿੱਠੀਆਂ ਭੁੱਲੇ, ਸਿੱਧੂ ਦੇ ਟਵੀਟ ਵੀ ਭੁੱਲ ਜਾਓ’

ਗੁਰਦਾਸਪੁਰ (ਗੁਰਪ੍ਰੀਤ) - ਅਜੌਕੇ ਦਿਨਾਂ ’ਚ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਉਣ ਨੂੰ ਲੈ ਕੇ ਮੁੱਦਾ ਪੁਰੀ ਤਰਾਂ ਗਰਮਾਇਆ ਹੋਇਆ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਣ ਜਾਂ ਫਿਰ ਨਵਜੋਤ ਸਿੱਧੂ, ਹਰ ਕੋਈ ਆਪੋ-ਆਪਣੇ ਤੌਰ ’ਤੇ ਮੰਤਰੀਆਂ ਅਤੇ ਕਾਂਗਰਸ ਆਗੂਆਂ ਨਾਲ ਮੀਟਿੰਗਾਂ ਕਰਨ ’ਚ ਲੱਗਾ ਹੋਇਆ ਹੈ। ਬੈਠਕਾਂ ਦੇ ਚੱਲ ਰਹੇ ਇਸ ਦੌਰ ’ਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਖ਼ਿਲਾਫ਼ ਲਗਾਤਾਰ ਬੋਲਣ ਵਾਲੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਵੀ ਹੁਣ ਕੈਪਟਨ ਦੇ ਨਾਲ ਫੋਟੋਆਂ ਵਿੱਚ ਦਿਖਾਈ ਦੇ ਰਹੇ ਹਨ। ਇਸ ਸਬੰਧ ’ਚ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਦੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਨੇ ਆਪਣੀ ਰਿਹਾਇਸ਼ ਕਾਦੀਆ ਵਿੱਚ ਜੱਗਬਾਣੀ ਦੀ ਟੀਮ ਨਾਲ ਗੱਲਬਾਤ ਕਰਦੇ ਹੋਏ ਪ੍ਰਤਾਪ ਸਿੰਘ ਬਾਜਵਾ ਦੇ ਬਾਰੇ ਕਿਹਾ ਕਿ ਬਾਜਵਾ ਹਮੇਸ਼ਾ ਆਪਣੇ ਫ਼ਾਇਦੇ ਲਈ ਆਪਣੀ ਹੀ ਪਾਰਟੀ ਦੀ ਪੰਜਾਬ ਸਰਕਾਰ ਖ਼ਿਲਾਫ਼ ਚਿੱਠੀਆਂ ਅਤੇ ਟਵੀਟ ਕਰਦੇ ਹੋਏ ਵਿਖਾਈ ਦਿੰਦੇ ਹਨ। 

ਪੜ੍ਹੋ ਇਹ ਵੀ ਖ਼ਬਰ - ਇਨਸਾਨੀਅਤ ਸ਼ਰਮਸਾਰ : 6 ਦਿਨ ਦੇ ਨੰਨੇ ਬੱਚੇ ਦਾ 1.40 ਲੱਖ ਰੁਪਏ ’ਚ ਪਿਤਾ ਨੇ ਕੀਤਾ ਸੌਦਾ

ਉਨ੍ਹਾਂ ਨੇ ਕਿਹਾ ਕਿ ਬਾਜਵਾ ਹੁਣ ਵੀ ਆਪਣੇ ਹੀ ਫ਼ਾਇਦੇ ਲਈ ਮੁੱਖ ਮੰਤਰੀ ਨਾਲ ਵਿਖਾਈ ਦੇ ਰਹੇ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਤ੍ਰਿਪਤ ਰਜਿੰਦਰ ਬਾਜਵਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਕ ਨਸੀਹਤ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕੈਪਟਨ ਜਿਵੇਂ ਹੁਣ ਪ੍ਰਤਾਪ ਬਾਜਵੇ ਦੀਆਂ ਆਪਣੀ ਸਰਕਾਰ ਦੇ ਖ਼ਿਲਾਫ਼ ਲਿਖੀਆਂ ਚਿੱਠੀਆਂ ਨੂੰ ਭੁੱਲ ਗਏ ਹਨ, ਓਵੇਂ ਨਵਜੋਤ ਸਿੱਧੂ ਦੇ ਕੀਤੇ ਹੋਏ ਟਵੀਟ ਵੀ ਭੁੱਲ ਜਾਣ। ਬਾਜਵਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਸਮਝਦਾਰ ਹਨ।

ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ’ਚ ਦੋਸਤ ਦੀ ਮਦਦ ਕਰਨ ਗਏ ਨੌਜਵਾਨ ਦਾ ਸ਼ਰੇਆਮ ਬਾਜ਼ਾਰ ’ਚ ਗੋਲੀਆਂ ਮਾਰ ਕਤਲ (ਤਸਵੀਰਾਂ)

ਪ੍ਰਤਾਪ ਬਾਜਵਾ ਵਲੋਂ ਪੰਜਾਬ ਕਾਂਗਰਸ ਪ੍ਰਧਾਨ ਨੂੰ ਲੈ ਕੇ ਕਾਂਗਰਸ ਦੇ ਮੈਂਬਰ ਪਰਲੀਮੈਂਟਾਂ ਨਾਲ ਕੀਤੀ ਜਾ ਰਹੀ ਮੀਟਿੰਗ ਨੂੰ ਲੈ ਕੇ ਤ੍ਰਿਪਤ ਬਾਜਵਾ ਨੇ ਕਿਹਾ ਕਿ ਪੰਜਾਬ ਪ੍ਰਧਾਨ ਬਾਰੇ ਪੰਜਾਬ ਦੇ ਵਿਧਾਇਕਾਂ ਨਾਲ ਮੀਟਿੰਗ ਕਰਨੀ ਚਾਹੀਦੀ ਹੈ ਨਾ ਕਿ ਮੈਂਬਰ ਪਰਲੀਮੈਂਟਾਂ ਨਾਲ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਹਾਈ ਕਮਾਂਡ ਜਿੰਨੀ ਜਲਦੀ ਪੰਜਾਬ ਕਾਂਗਰਸ ਦੇ ਪ੍ਰਧਾਨ ਦਾ ਨਾਮ ਜਨਤਕ ਕਰੇਗੀ, ਪੰਜਾਬ ਕਾਂਗਰਸ ਨੂੰ ਉਸਦਾ ਫ਼ਾਇਦਾ ਉਨਾਂ ਹੀ ਜ਼ਿਆਦਾ ਹੋਵੇਗਾ। 

ਪੜ੍ਹੋ ਇਹ ਵੀ ਖ਼ਬਰ - ਸਾਬਕਾ ਫ਼ੌਜੀ ਦੇ ਕਤਲ ਦੀ ਇਸ ਸ਼ਖ਼ਸ ਨੇ ‘ਫੇਸਬੁੱਕ’ ’ਤੇ ਲਈ ਜ਼ਿੰਮੇਵਾਰੀ, ਕੀਤਾ ਇਕ ਹੋਰ ਵੱਡਾ ਖ਼ੁਲਾਸਾ


author

rajwinder kaur

Content Editor

Related News