ਅੱਤਵਾਦੀ ਨਿੱਝਰ ਦੇ ਕਤਲ ਤੋਂ ਬੌਖਲਹਾਏ ਖਾਲਿਸਤਾਨੀ ਸਮਰਥਕ, ਕੈਨੇਡਾ ’ਚ ਫਿਰ ਤਿਰੰਗੇ ’ਤੇ ਪੈਰ ਰੱਖ ਕੇ ਅਪਮਾਨ

Monday, Jun 26, 2023 - 09:02 AM (IST)

ਅੱਤਵਾਦੀ ਨਿੱਝਰ ਦੇ ਕਤਲ ਤੋਂ ਬੌਖਲਹਾਏ ਖਾਲਿਸਤਾਨੀ ਸਮਰਥਕ, ਕੈਨੇਡਾ ’ਚ ਫਿਰ ਤਿਰੰਗੇ ’ਤੇ ਪੈਰ ਰੱਖ ਕੇ ਅਪਮਾਨ

ਜਲੰਧਰ (ਇੰਟ.)– ਕੈਨੇਡਾ ’ਚ ਬ੍ਰਿਟਿਸ਼ ਕੋਲੰਬੀਆ ਦੇ ਸਰੀ ’ਚ ‘ਖਾਲਿਸਤਾਨ ਟਾਈਗਰ ਫੋਰਸ’ ਦੇ ਚੀਫ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੇ ਕਤਲ ਤੋਂ ਬਾਅਦ ਕੈਨੇਡਾ ’ਚ ਰਹਿਣ ਵਾਲੇ ਖਾਲਿਸਤਾਨੀ ਸਮਰਥਕ ਬੌਖਲਾਹਟ ’ਚ ਆਪਣੇ ਹੋਸ਼ ਗੁਆ ਬੈਠੇ ਹਨ। ਕੈਨੇਡਾ ’ਚ ਵੈਨਕੂਵਰ ਦੇ ਭਾਰਤੀ ਵਣਜ ਦੂਤਘਰ ਦੇ ਸਾਹਮਣੇ ਨਿੱਝਰ ਦੇ ਕਤਲ ਤੋਂ ਬੌਖਲਾਏ ਖਾਲਿਸਤਾਨੀ ਸਮਰਥਕਾਂ ਨੇ ਤਿਰੰਗੇ ਦਾ ਅਪਮਾਨ ਕੀਤਾ। ਨਾਰੰਗੀ ਪਟਕੇ ਪਹਿਨ ਕੇ ਪ੍ਰਦਰਸ਼ਨਕਾਰੀ ਖਾਲਿਸਤਾਨ ਦਾ ਝੰਡਾ ਉਠਾ ਕੇ ਖੜ੍ਹੇ ਸਨ। ਇਨ੍ਹਾਂ ’ਚ ਕੁਝ ਭਾਰਤ ਦੇ ਰਾਸ਼ਟਰੀ ਝੰਡੇ ਨੂੰ ਜ਼ਮੀਨ ’ਤੇ ਵਿਛਾ ਕੇ ਇਸ ’ਤੇ ਖੜ੍ਹੇ ਹੋਏ ਨਜ਼ਰ ਆਏ। ਇਸ ਘਟਨਾਕ੍ਰਮ ਦੀ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਖਾਲਿਸਤਾਨੀ ਸਮਰਥਕਾਂ ਦੀਆਂ ਕੁਝ ਅਜਿਹੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ, ਜਿਨ੍ਹਾਂ ’ਚ ਉਹ ਤਿਰੰਗੇ ਨੂੰ ਪਾੜਣ ਦੀ ਕੋਸ਼ਿਸ਼ ਕਰ ਰਹੇ ਹਨ। ਖਾਲਿਸਤਾਨੀ ਸਮਰਥਕ ਅੱਤਵਾਦੀ ਨਿੱਝਰ ਦੇ ਕਤਲ ਲਈ ਭਾਰਤੀ ਏਜੰਸੀਆਂ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ। ਹਾਲਾਂਕਿ ਕੈਨੇਡਾ ਪੁਲਸ ਨੇ ਇਸ ਕਤਲ ’ਚ ਕਿਸੇ ਵੀ ਵਿਦੇਸ਼ੀ ਭੂਮਿਕਾ ਤੋਂ ਸਾਫ ਇਨਕਾਰ ਕਰ ਦਿੱਤਾ ਹੈ ਅਤੇ ਕਿਹਾ ਹੈ ਕਿ ਮਾਮਲੇ ’ਚ ਜਾਂਚ ਜਾਰੀ ਹੈ।

ਇਹ ਵੀ ਪੜ੍ਹੋ: ਓਡੀਸ਼ਾ 'ਚ 2 ਬੱਸਾਂ ਦੀ ਹੋਈ ਆਹਮੋ-ਸਾਹਮਣੇ ਦੀ ਭਿਆਨਕ ਟੱਕਰ, 10 ਲੋਕਾਂ ਦੀ ਮੌਤ, ਮੌਕੇ 'ਤੇ ਪਿਆ ਚੀਕ-ਚਿਹਾੜਾ

ਖਾਲਿਸਤਾਨੀ ਲਾ ਰਹੇ ਹਨ ਇਹ ਦੋਸ਼

ਵਿਰੋਧ ਪ੍ਰਦਰਸ਼ਨ ਕਰਨ ਵਾਲੇ ਆਯੋਜਕਾਂ ’ਚੋਂ ਇਕ ਖਾਲਿਸਤਾਨੀ ਸਮਰਥਕ ਗੁਰਕੀਰਤ ਸਿੰਘ ਨੇ ਕਿਹਾ ਕਿ ਨਿੱਝਰ ਨੇ ਆਪਣੀ ਮੌਤ ਦੇ ਦਿਨ ਗੁਰੂ ਨਾਨਕ ਸਿੱਖ ਗੁਰਦੁਆਰੇ ਦੀ ਪਾਰਕਿੰਗ ’ਚ ਹੋਈ ਗੋਲੀਬਾਰੀ ਤੋਂ ਕੁਝ ਘੰਟੇ ਪਹਿਲੇ ਆਪਣੇ ਭਾਸ਼ਣ ’ਚ ਕਿਹਾ ਸੀ ਕਿ ਉਨ੍ਹਾਂ ਨੂੰ ਕੈਨੇਡੀਆਈ ਖੁਫੀਆ ਅਧਿਕਾਰੀਆਂ ਨੇ ਹਮਲੇ ਦੀ ਚਿਤਾਵਨੀ ਦਿੱਤੀ ਸੀ। ਉਨ੍ਹਾਂ ਕਿਹਾ ਕਿ ਜਦੋਂ ਤੋਂ ਸਾਡੇ ਨੇਤਾਵਾਂ ਨੂੰ ਸੂਚਿਤ ਕੀਤਾ ਜਾ ਰਿਹਾ ਹੈ ਕਿ ਉਨ੍ਹਾਂ ਦੀ ਜਾਨ ਖਤਰੇ ’ਚ ਹੋ ਸਕਦੀ ਹੈ ਤਾਂ ਸਾਨੂੰ ਇਹ ਮੰਨਣ ਦਾ ਪੂਰਾ ਹੱਕ ਹੈ ਕਿ ਇਸ ’ਚ ਵਿਦੇਸ਼ੀ ਦਖਲ ਸ਼ਾਮਲ ਹੋ ਸਕਦਾ ਹੈ। ਕੈਨੇਡਾ ਦੇ ਸਥਾਨਕ ਮੀਡੀਆ ਦੀ ਰਿਪੋਰਟ ਮੁਤਾਬਕ ਖਾਲਿਸਤਾਨੀ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਨਿੱਝਰ ਦਾ ਕਤਲ ਭਾਰਤ ’ਚ ਆਜ਼ਾਦ ਸਿੱਖ ਰਾਜ ਖਾਲਿਸਤਾਨ ਦੀ ਵਕਾਲਤ ਕਰਨ ਕਾਰਨ ਉਨ੍ਹਾਂ ਦੀ ਸਰਗਰਮ ਭੂਮਿਕਾ ਨਾਲ ਜੁੜਿਆ ਹੈ। ਹਾਲਾਂਕਿ ਪੁਲਸ ਨੇ ਸਾਫ ਕਿਹਾ ਹੈ ਕਿ ਇਸ ਹਮਲੇ ਨੂੰ ਲੈ ਕੇ ਡਰ ਅਤੇ ਅਟਕਲਾਂ ਪੈਦਾ ਹੋ ਰਹੀਆਂ ਹਨ। ਜਾਂਚਕਰਤਾਵਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਗੋਲੀਬਾਰੀ ਨੂੰ ਵਿਦੇਸ਼ੀ ਦਖਲ ਨਾਲ ਨਹੀਂ ਜੋੜਿਆ ਹੈ ਅਤੇ ਇਹ ਮੰਨਣ ਦਾ ਕੋਈ ਕਾਰਨ ਨਹੀਂ ਹੈ ਕਿ ਕੈਨੇਡਾ ’ਚ ਸਿੱਖ ਭਾਈਚਾਰਾ ਖਤਰੇ ’ਚ ਹੈ।

ਇਹ ਵੀ ਪੜ੍ਹੋ: ਇਟਲੀ ਤੋਂ ਆਈ ਮੰਦਭਾਗੀ ਖ਼ਬਰ, ਸੜਕ ਹਾਦਸੇ 'ਚ ਪੰਜਾਬੀ ਦੀ ਦਰਦਨਾਕ ਮੌਤ

ਬੀਤੇ ਸਾਲ ਤੋਂ ਹੁਣ ਤਕ ਤਿੰਨ ਅੱਤਵਾਦੀਆਂ ਦੀ ਹੱਤਿਆ

18 ਜੂਨ ਨੂੰ ਰਾਤ ਕਰੀਬ ਸਾਢੇ ਅੱਠ ਵਜੇ ਗੁਰਦੁਆਰੇ ਦੀ ਪਾਰਕਿੰਗ ਤੋਂ ਨਿਕਲਦੇ ਸਮੇਂ ਨਿੱਝਰ ਨੂੰ ਉਨ੍ਹਾਂ ਦੀ ਗੱਡੀ ’ਚ ਗੋਲੀ ਮਾਰ ਦਿੱਤੀ ਗਈ ਸੀ। ਜ਼ਿਕਰਯੋਗ ਹੈ ਕਿ ਬੀਤੇ ਸਾਲ ਤੋਂ ਲੈ ਕੇ ਹੁਣ ਤਕ ਤਿੰਨ ਖਾਲਿਸਤਾਨੀ ਅੱਤਵਾਦੀਆਂ ਦਾ ਕਤਲ ਹੋ ਚੁੱਕਾ ਹੈ। 1985 ਦੇ ਏਅਰ ਇੰਡੀਆ ਬੰਬ ਧਮਾਕੇ ’ਚ ਮੁਲਜ਼ਮ ਰਹੇ ਰਿਪੁਦਮਨ ਸਿੰਘ ਮਲਿਕ ਨੂੰ ਬੀਤੇ ਸਾਲ ਕੈਨੇਡਾ ’ਚ ਬ੍ਰਿਟਿਸ਼ ਕੋਲੰਬੀਆ ਦੇ ਸਰੀ ਸ਼ਹਿਰ ’ਚ ਕਾਰ ਦੇ ਅੰਦਰ ਗੋਲੀ ਮਾਰੀ ਗਈ ਸੀ। ਪੁਲਸ ਨੂੰ ਘਟਨਾ ਵਾਲੀ ਥਾਂ ’ਤੇ ਇਕ ਸੜੀ ਹੋਈ ਗੱਡੀ ਵੀ ਮਿਲੀ ਸੀ। ਮਲਿਕ ਨੂੰ 1985 ’ਚ ਹੋਏ ‘ਕਨਿਸ਼ਕ’ ਜਹਾਜ਼ ਧਮਾਕੇ ’ਚ ਮੁਲਜ਼ਮ ਬਣਾਇਆ ਗਿਆ ਸੀ, ਜਿਸ ’ਚ 329 ਲੋਕਾਂ ਦੀ ਜਾਨ ਚਲੀ ਗਈ ਸੀ। ਹਾਲਾਂਕਿ ਰਿਪੁਦਮਨ ਸਿੰਘ ਮਲਿਕ ਹਮਲੇ ’ਚ ਸ਼ਾਮਲ ਹੋਣ ਤੋਂ ਇਨਕਾਰ ਕਰਦਾ ਰਿਹਾ ਸੀ। ਫਿਰ ਸਾਲ 2005 ’ਚ ਮਲਿਕ ਨਾਲ ਇਕ ਹੋਰ ਮੁਲਜ਼ਮ ਅਜਾਇਬ ਸਿੰਘ ਬਾਗੜੀ ਨੂੰ ਬਰੀ ਕਰ ਦਿੱਤਾ ਗਿਆ ਸੀ। ਇਸੇ ਸਾਲ ਮਈ ’ਚ ਪਾਕਿਸਤਾਨ ਦੇ ਲਾਹੌਰ ’ਚ ਪਰਮਜੀਤ ਸਿੀੰਘ ਪੰਜਵੜ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਮਈ ਮਹੀਨੇ ਦੀ ਇਕ ਸਵੇਰ ਪੰਜਵੜ ਟਹਿਲਣ ਲਈ ਨਿਕਲਿਆ ਸੀ ਅਤੇ ਇਸ ਦੌਰਾਨ ਉਸ ਨੂੰ ਅਣਪਛਾਤੇ ਹਮਲਾਵਰਾਂ ਨੇ ਗੋਲੀ ਮਾਰ ਦਿੱਤੀ ਸੀ। ਪਾਕਿਸਤਾਨ ਦੀ ਪੰਜਾਬ ਪੁਲਸ ਮੁਤਾਬਕ, ਬੰਦੂਕਧਾਰੀ ਹਮਲਾਵਰ ਨੇ ਪੰਜਵੜ ਸਿੰਘ ਦੇ ਸਿਰ ’ਤੇ ਗੋਲੀ ਮਾਰੀ ਅਤੇ ਹਸਪਤਾਲ ਪਹੁੰਚਣ ’ਤੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ: ਅਮਰੀਕੀ ਗਾਇਕਾ ਮੈਰੀ ਮਿਲਬੇਨ ਨੇ ਗਾਇਆ 'ਜਨ ਗਣ ਮਨ...', PM ਮੋਦੀ ਦੇ ਪੈਰ ਛੂਹ ਕੇ ਲਿਆ ਆਸ਼ੀਰਵਾਦ (ਵੀਡੀਓ)

ਅੱਤਵਾਦੀਆਂ ਨੂੰ ਦਿੱਤੀ ਸੀ ਹਥਿਆਰ ਚਲਾਉਣ ਦੀ ਟ੍ਰੇਨਿੰਗ

ਨਿੱਝਰ ਨੇ ਦਸੰਬਰ 2015 ’ਚ ਬ੍ਰਿਟਿਸ਼ ਕੋਲੰਬੀਆ ਦੇ ਮਿਸਿਜੇਨ ਹਿਲਸ ਨੇ ਖਾਲਿਸਤਾਨੀ ਅੱਤਵਾਦੀਆਂ ਲਈ ਇਕ ਟ੍ਰੇਨਿੰਗ ਕੈਂਪ ਵੀ ਆਯੋਜਿਤ ਕੀਤਾ ਸੀ, ਜਿਸ ’ਚ ਅੱਤਵਾਦੀਆਂ ਨੂੰ ਛੋਟੇ ਹਥਿਆਰਾਂ ਦੀ ਟ੍ਰੇਨਿੰਗ ਦਿੱਤੀ ਗਈ ਸੀ। ਬਾਅਦ ’ਚ 2016 ’ਚ ਕੈਨੇਡਾ ’ਚ ਟ੍ਰੇਨਿੰਗ ਕੈਂਪ ਆਯੋਜਿਤ ਕਰਨ ਲਈ ਉਸ ਖਿਲਾਫ ਇਕ ਹੋਰ ਐੱਫ. ਆਈ. ਆਰ. ਦਰਜ ਕੀਤੀ ਗਈ ਸੀ। ਉਸ ਖਿਲਾਫ ਇਕ ਲੁਕ ਆਊਟ ਸਰਕੂਲਰ (ਐੱਲ. ਓ. ਸੀ.) ਅਤੇ ਇਕ ਰੈੱਡ ਕਾਰਨਰ ਨੋਟਿਸ (ਆਰ. ਸੀ. ਐੱਨ.) ਵੀ ਜਾਰੀ ਕੀਤਾ ਗਿਆ ਸੀ। ਕੈਨੇਡੀਆਈ ਪੁਲਸ ਅਧਿਕਾਰੀਆਂ ਨੇ ਉਸ ਨੂੰ ਕੁਝ ਸਮੇਂ ਲਈ ਹਿਰਾਸਤ ’ਚ ਲੈ ਲਿਆ ਸੀ ਪਰ ਅਪ੍ਰੈਲ 2018 ’ਚ ਉਸ ਨੂੰ ਬਿਨਾਂ ਕੋਈ ਦੋਸ਼ ਦਾਇਰ ਕੀਤੇ ਰਿਹਾਅ ਕਰ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ: ਵੱਡੀ ਖ਼ਬਰ: 700 ਵਿਦਿਆਰਥੀਆਂ ਨੂੰ ਫਰਜ਼ੀ ਦਸਤਾਵੇਜ਼ਾਂ 'ਤੇ ਕੈਨੇਡਾ ਭੇਜਣ ਵਾਲਾ ਏਜੰਟ ਬ੍ਰਿਜੇਸ਼ ਮਿਸ਼ਰਾ ਗ੍ਰਿਫ਼ਤਾਰ

ਬ੍ਰਿਟੇਨ ’ਚ ਖੰਡਾ ਦੀ ਮੌਤ ਨਾਲ ਨਿੱਝਰ ਦਾ ਕੁਨੈਕਸ਼ਨ

ਖਾਲਿਸਤਾਨੀ ਅੱਤਵਾਦੀਆਂ ਦੀਆਂ ਹੱਤਿਆਵਾਂ ਨੂੰ ਲੈ ਕੇ ਕਈ ਰਿਪੋਰਟਾਂ ਇਹ ਵੀ ਸੰਕੇਤ ਦਿੰਦੀਆਂ ਹਨ ਕਿ ਪਾਕਿਸਤਾਨੀ ਆਈ. ਐੱਸ. ਆਈ. ਹੀ ਹੁਣ ਇਨ੍ਹਾਂ ਅੱਤਵਾਦੀਆਂ ਦਾ ਸਫਾਇਆ ਕਰ ਰਹੀ ਹੈ। ਖਾਲਿਸਤਾਨੀ ਅੱਤਵਾਦੀਆਂ ਦੀ ਹੱਤਿਆ ਤੋਂ ਭਾਰਤੀ ਖੁਫੀਆ ਏਜੰਸੀਆਂ ਵੀ ਚੌਕਸ ਹਨ। ਇਕ ਮੀਡੀਆ ਰਿਪੋਰਟ ’ਚ ਇਹ ਵੀ ਕਿਹਾ ਗਿਆ ਹੈ ਕਿ ਨਿੱਝਰ ਨੇ ਆਈ. ਐੱਸ. ਆਈ. ਦੇ ਇਸ਼ਾਰੇ ’ਤੇ ਸਿੱਖਸ ਫਾਰ ਜਸਟਿਸ (ਐੱਸ. ਐੱਫ. ਜੇ.) ਦੇ ਯੂ. ਕੇ. ਸ਼ਾਖਾ ਮੁਖੀ ਅਵਤਾਰ ਸਿੰਘ ਖੰਡਾ ਨੂੰ ਮਰਵਾਇਆ ਸੀ। ਖੰਡਾ ਕੋਲ ਭਾਰਤੀ ਪਾਸਪੋਰਟ ਸੀ ਅਤੇ ਉਹ ਮਾਰਚ ’ਚ ਲੰਡਨ ’ਚ ਭਾਰਤੀ ਹਾਈ ਕਮਿਸ਼ਨ ’ਚ ਭੰਨਤੋੜ ਕਰਨ ਵਾਲੀ ਭੀੜ ਦੇ ਨੇਤਾ ਦੇ ਰੂਪ ’ਚ ਸਾਹਮਣੇ ਆਇਆ ਸੀ। ਭਾਰਤ ਉਸ ਦੇ ਸਮਰਪਣ ਲਈ ਬ੍ਰਿਟੇਨ ਨਾਲ ਗੱਲ ਕਰ ਰਿਹਾ ਸੀ। ਆਈ. ਐੱਸ. ਆਈ. ਨੂੰ ਡਰ ਸੀ ਕਿ ਖੰਡਾ ਨੂੰ ਭਾਰਤ ਭੇਜਿਆ ਜਾ ਸਕਦਾ ਹੈ ਅਤੇ ਫਿਰ ਉਸ ਦਾ ਸਾਰਾ ਰਾਜ ਸਾਹਮਣੇ ਆ ਜਾਏਗਾ। ਇਹੀ ਕਾਰਨ ਸੀ ਕਿ ਉਸ ਨੇ ਖੰਡਾ ਨੂੰ ਮਰਵਾ ਦਿੱਤਾ ਗਿਆ। ਕਿਹਾ ਤਾਂ ਇਹ ਗਿਆ ਕਿ ਖੰਡਾ ਕੈਂਸਰ ਨਾਲ ਮਰਿਆ ਹੈ ਪਰ ਉਸ ਦੀ ਮੌਤ ਜ਼ਹਿਰ ਕਾਰਨ ਹੋਈ ਸੀ।

ਇਹ ਵੀ ਪੜ੍ਹੋ: ਲਿਟਲ ਇੰਡੀਆ ਪੁੱਜੇ ਆਸਟ੍ਰੇਲੀਅਨ PM ਅਲਬਾਨੀਜ਼ ਨੇ ਚਖਿਆ ਭਾਰਤੀ ਸਟ੍ਰੀਟ ਫੂਡ ਜਾ ਸਵਾਦ, ਖਾਧੀ ਚਾਟ ਤੇ ਜਲੇਬੀ

ਪਟਿਆਲਾ ਦੇ ਮੰਦਿਰ ’ਚ ਧਮਾਕੇ ਦਾ ਸੀ ਦੋਸ਼ੀ

ਭਾਰਤ ਸਰਕਾਰ ਨੇ ਪਿਛਲੇ ਸਾਲ ਜੁਲਾਈ ’ਚ ਨਿੱਝਰ ਦੀ ਗ੍ਰਿਫਤਾਰੀ ਜਾਂ ਫੜੇ ਜਾਣ ਵਾਲੀ ਜਾਣਕਾਰੀ ਦੇਣ ਲਈ 1 ਮਿਲੀਅਨ ਰੁਪਏ ਜਾਂ ਲਗਭਗ 16,000 ਡਾਲਰ ਦਾ ਇਨਾਮ ਦੇਣ ਦਾ ਐਲਾਨ ਕੀਤਾ ਸੀ ਅਤੇ ਉਸ ਨੂੰ ‘ਭਗੌੜਾ ਅੱਤਵਾਦੀ’ ਕਰਾਰ ਦਿੱਤਾ ਸੀ। 2010 ’ਚ ਪੰਜਾਬ ਪੁਲਸ ਨੇ ਪਟਿਆਲਾ ’ਚ ਸੱਤ ਨਾਰਾਇਣ ਮੰਦਿਰ ਕੋਲ ਇਕ ਧਮਾਕੇ ’ਚ ਸ਼ਾਮਲ ਹੋਣ ਲਈ ਨਿੱਝਰ ਖਿਲਾਫ ਐੱਫ. ਆਈ. ਆਰ. ਦਰਜ ਕੀਤੀ ਸੀ, ਜਦੋਂਕਿ 2015 ’ਚ ਧਾਰਮਿਕ ਨੇਤਾਵਾਂ ਦੀ ਸਾਜਿਸ਼ ਰਚਣ ਦੇ ਦੋਸ਼ ’ਚ ਉਸ ਖਿਲਾਫ ਇਕ ਹੋਰ ਐੱਫ. ਆਈ. ਆਰ. ਦਰਜ ਕੀਤੀ ਗਈ ਸੀ। ਜਲੰਧਰ ਜ਼ਿਲ੍ਹੇ ਦੇ ਹਰਸਿੰਘਪੁਰ ਦੇ ਮੂਲ ਨਿਵਾਸੀ ਨਿੱਝਰ ਮੌਜੂਦਾ ਸਮੇਂ ’ਚ ਕੈਨੇਡਾ ਦੇ ਸਰੀ ’ਚ ਰਹਿੰਦਾ ਸੀ। ਮੀਡੀਆ ਰਿਪੋਰਟਾਂ ਅਨੁਸਾਰ ਉਸ ਨੂੰ ਕੈਨੇਡਾ ਦੇ ਸਰੀ ’ਚ ਗੁਰੂ ਨਾਨਕ ਸਿੱਖ ਗੁਰਦੁਆਰੇ ਦਾ ਮੁਖੀ ਨਿਰਵਿਰੋਧ ਚੁਣਿਆ ਗਿਆ ਸੀ। ਉਹ ਖਾਲਿਸਤਾਨ ਟਾਈਗਰ ਫੋਰਸ ਦੇ ਟੀ. ਐੱਫ. ਦੇ ਸਰਗਰਮ ਨੇਤਾ ਜਗਤਾਰ ਸਿੰਘ ਤਾਰਾ ਅਤੇ ਪਾਕਿਸਤਾਨ ਦੀ ਆਈ. ਐੱਸ. ਆਈ. ਨੂੰ ਮਿਲਣ ਲਈ 2013-14 ’ਚ ਪਾਕਿਸਤਾਨ ਪਹੁੰਚਿਆ ਸੀ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News