ਵਾਤਾਵਰਣ ਤੇ ਸੰਸਕ੍ਰਿਤੀ ਨੂੰ ਸੰਭਾਲਣ ਲਈ ਹਰੇਕ ਵਿਅਕਤੀ ਪਾਵੇ ਯੋਗਦਾਨ: ਹਰਭਜਨ ਸਿੰਘ

Wednesday, Mar 21, 2018 - 05:18 PM (IST)

ਜਲੰਧਰ (ਰਾਹੁਲ)— ਫਿਰਕੀ ਗੇਂਦਬਾਜ਼ ਹਰਭਜਨ ਸਿੰਘ ਨੇ ਸ਼ਹੀਦ- ਏ-ਆਜ਼ਮ ਸ. ਭਗਤ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਸੁਨੇਹਾ-2 ਟਾਈਟਲ ਦਾ ਵੀਡੀਓ ਸੰਦੇਸ਼ ਜਾਰੀ ਕੀਤਾ। 5 ਮਿੰਟ 9 ਸੈਕਿੰਡ ਦੇ ਇਸ ਸੰਦੇਸ਼ 'ਚ ਹਰਭਜਨ ਨੇ ਭਗਤ ਸਿੰਘ ਦੀ ਵਿਚਾਰਧਾਰਾ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ।
ਕ੍ਰਿਕੇਟਰ ਹਰਭਜਨ ਸਿੰਘ ਨੇ ਪੰਜਾਬ ਦੇ ਨੌਜਵਾਨਾਂ, ਗਾਇਕਾਂ, ਕਿਸਾਨਾਂ ਨੂੰ ਦਿੱਤਾ ਸੰਦੇਸ਼ : ਹਰਭਜਨ ਨੇ ਇਸ ਸੰਦੇਸ਼ 'ਚ ਪੰਜਾਬ ਦੀ ਨੌਜਵਾਨ ਪੀੜੀ ਨੂੰ ਸੁਰੱਖਿਅਤ ਕਰਨ, ਕੁਦਰਤੀ ਜਲ ਸਰੋਤਾਂ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਤੇ ਪੰਜਾਬੀ ਭਾਸ਼ਾ 'ਚ ਲਚਰ ਗਾਇਕੀ ਕਾਰਨ ਆ ਰਹੀ ਗਿਰਾਵਟ ਨੂੰ ਰੋਕਣ 'ਚ ਆਪਣਾ ਬਣਦਾ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ। ਐਲਬਮ ਦੀ ਰਿਲੀਜ਼ਿੰਗ ਦੌਰਾਨ ਹਰਭਜਨ ਦੀ ਪਤਨੀ ਗੀਤਾ ਬਸਰਾ ਅਤੇ ਬੇਟੀ ਹਿਨਾਇਆ ਆਦਿ ਮੌਜੂਦ ਸਨ। ਇਸ ਐਲਬਮ 'ਚ ਇਕ ਹੀ ਗੀਤ ਹੈ।
ਨਵੇਂ ਗੀਤ ਬਾਰੇ ਹਰਭਜਨ ਨੇ ਕਿਹਾ ਕਿ ਅੱਜ ਵੀ ਸ਼ਹੀਦ ਭਗਤ ਸਿੰਘ ਦਾ ਨਾਂ ਲੈਂਦਿਆਂ ਹੀ ਸ਼ਰੀਰ 'ਚ ਜੋਸ਼ ਦੀ ਲਹਿਰ ਦੌੜ ਉਠਦੀ ਹੈ। ਕਈ ਵਾਰ ਅਜਿਹਾ ਲਗਦਾ ਹੈ ਕਿ ਨੌਜਵਾਨ ਸ਼ਹੀਦ ਭਗਤ ਸਿੰਘ ਨੂੰ ਆਪਣਾ ਆਈਡਲ ਤਾਂ ਮੰਨਦੇ ਹਨ ਪਰ ਉਨ੍ਹਾਂ ਦੀ ਵਿਚਾਰਧਾਰਾ 'ਤੇ ਨਹੀਂ ਚਲਦੇ। ਮੈਂ ਇਸ ਗੀਤ ਨਾਲ ਨੌਜਵਾਨਾਂ ਨੂੰ ਦੋਬਾਰਾ ਸ਼ਹੀਦ ਭਗਤ ਸਿੰਘ ਦੀ ਵਿਚਾਰ ਧਾਰਾ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਹੈ।


Related News