ਲੁੱਟ-ਖੋਹ ਅਤੇ ਚੋਰੀ ਦੀਆਂ 6 ਵਾਰਦਾਤਾਂ ਟਰੇਸ

Friday, Oct 06, 2017 - 03:00 AM (IST)

ਲੁੱਟ-ਖੋਹ ਅਤੇ ਚੋਰੀ ਦੀਆਂ 6 ਵਾਰਦਾਤਾਂ ਟਰੇਸ

ਬਰਨਾਲਾ, (ਵਿਵੇਕ ਸਿੰਧਵਾਨੀ, ਰਵੀ)- 20 ਸਤੰਬਰ ਤੋਂ ਲੈ ਕੇ ਹੁਣ ਤੱਕ ਲੁੱਟ-ਖੋਹ ਤੇ ਚੋਰੀ ਦੀਆਂ 6 ਵਰਦਾਤਾਂ ਟਰੇਸ ਕਰ ਕੇ ਪੁਲਸ ਨੇ 5 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਕੇ ਵੱਡੀ ਸਫਲਤਾ ਹਾਸਲ ਕੀਤੀ ਹੈ। 
ਥਾਣਾ ਸਿਟੀ ਦੇ ਇੰਚਾਰਜ ਬਲਵੰਤ ਸਿੰਘ ਨੇ ਦੱਸਿਆ ਕਿ ਉਕਤ ਗ੍ਰਿਫਤਾਰ ਵਿਅਕਤੀਆਂ 'ਤੇ ਪਹਿਲਾਂ ਵੀ ਕਈ ਮਾਮਲੇ ਦਰਜ ਹਨ ਅਤੇ ਕੁਝ ਦਿਨ ਪਹਿਲਾਂ ਹੀ ਦੋਸ਼ੀ ਜੇਲ 'ਚੋਂ ਬਾਹਰ ਆਏ ਸਨ। ਜਗਜੀਤ ਸਿੰਘ ਉਰਫ ਜੱਗੀ ਪੁੱਤਰ ਗੁਰਚਰਨ ਸਿੰਘ ਜਿਸ 'ਤੇ ਚਾਰ ਚੋਰੀ ਦੇ ਕੇਸ ਦਰਜ ਸਨ, 6 ਸਤੰਬਰ ਨੂੰ ਜੇਲ ਵਿਚੋਂ ਬਾਹਰ ਆਇਆ ਸੀ। ਮੰਗਾ ਸਿੰਘ ਪੁੱਤਰ ਬਿੱਲੂ ਸਿੰਘ ਖਿਲਾਫ ਚਾਰ ਕੇਸ ਦਰਜ ਹਨ। ਗੁਰਸੇਵਕ ਸਿੰਘ ਉਰਫ ਕਾਕਾ ਸਿੰਘ ਖਿਲਾਫ 3 ਕੇਸ ਦਰਜ ਹਨ ਅਤੇ ਇਹ 21 ਸਤੰਬਰ ਨੂੰ ਜੇਲ 'ਚੋਂ ਬਾਹਰ ਆਇਆ ਸੀ। ਯੋਗੇਸ਼ ਕੁਮਾਰ ਉਰਫ ਯੋਗੀ ਪੁੱਤਰ ਅਸ਼ੋਕ ਕੁਮਾਰ 'ਤੇ 11 ਕੇਸ ਦਰਜ ਹਨ ਅਤੇ ਇਹ 19 ਅਗਸਤ ਨੂੰ ਜੇਲ 'ਚੋਂ ਬਾਹਰ ਆਇਆ ਹੈ। ਇਨ੍ਹਾਂ ਦੇ ਇਕ ਸਾਥੀ ਸੁਰੇਸ਼ ਕੁਮਾਰ ਉਰਫ ਗਾਂਧੀ ਪੁੱਤਰ ਵਿਜੇ ਕੁਮਾਰ ਵਾਸੀ ਬਰਨਾਲਾ ਨੂੰ ਲੁੱਟ-ਖੋਹ ਦੀਆਂ ਯੋਜਨਾਵਾਂ ਬਣਾਉਂਦਿਆਂ ਕਾਬੂ ਕੀਤਾ ਸੀ। ਇਨ੍ਹਾਂ ਨੇ 20 ਸਤੰਬਰ ਨੂੰ ਧਨੌਲਾ ਰੋਡ 'ਤੇ ਇਕ ਮਸਾਲਾ ਗੋਦਾਮ ਵਿਚ ਚੋਰੀ ਕੀਤੀ ਸੀ। ਇਨ੍ਹਾਂ ਨੂੰ ਉਥੋਂ ਭਾਰੀ ਮਾਲ ਮਿਲਣ ਦੀ ਉਮੀਦ ਸੀ ਪਰ ਉਮੀਦ ਅਨੁਸਾਰ ਸਾਮਾਨ ਨਾ ਮਿਲਣ 'ਤੇ ਇਨ੍ਹਾਂ ਗੁੱਸੇ ਵਿਚ ਉਕਤ ਗੋਦਾਮ ਨੂੰ ਅੱਗ ਲਾ ਦਿੱਤੀ।
26 ਸਤੰਬਰ ਨੂੰ ਇਨ੍ਹਾਂ ਨੇ 25 ਮੋਬਾਇਲ, ਦੋ ਡੰਮੀਆਂ ਅਤੇ 9000 ਦੀ ਨਕਦੀ ਚੋਰੀ ਕੀਤੀ, ਜਿਨ੍ਹਾਂ ਵਿਚੋਂ 14 ਮੋਬਾਇਲ ਅਤੇ ਇਕ ਡੰਮੀ ਬਰਾਮਦ ਕਰ ਲਈ ਗਈ ਹੈ। 27 ਸਤੰਬਰ ਨੂੰ ਇਨ੍ਹਾਂ ਨੇ ਦੋ ਮੋਬਾਇਲ ਚੋਰੀ ਕੀਤੇ ਸਨ, ਜਿਨ੍ਹਾਂ ਵਿਚੋਂ ਇਕ ਬਰਾਮਦ ਕਰ ਲਿਆ ਹੈ। 28 ਸਤੰਬਰ ਨੂੰ ਇਨ੍ਹਾਂ ਨੇ ਇਕ ਐੱਲ. ਸੀ. ਡੀ., 2 ਸਿਲੰਡਰ, 2 ਐੱਲ. ਸੀ. ਡੀਜ਼ ਚੋਰੀ ਕੀਤੀਆਂ ਸਨ, ਜਿਨ੍ਹਾਂ ਵਿਚੋਂ ਇਕ ਐੱਲ. ਸੀ. ਡੀ. ਬਰਾਮਦ ਕਰ ਲਈ ਗਈ ਹੈ। 1 ਅਕਤੂਬਰ ਨੂੰ ਇਨ੍ਹਾਂ ਨੇ ਇਕ ਐੱਲ. ਸੀ. ਡੀ., ਇਕ ਇਨਵਰਟਰ ਅਤੇ ਪੰਜ ਘੜੀਆਂ ਚੋਰੀ ਕੀਤੀਆਂ ਸਨ, ਜਿਨ੍ਹਾਂ ਵਿਚ ਇਨਵਰਟਰ ਬੈਟਰਾ ਬਰਾਮਦ ਕਰ ਲਿਆ ਗਿਆ ਹੈ।


Related News