ਨਹੀਂ ਰੀਸਾਂ ਸਰਦਾਰ ਦੀਆਂ, ਕੈਨੇਡਾ ਤੋਂ ਪੰਜਾਬ ਨੂੰ ਖਿੱਚ 'ਤੀ ਗੱਡੀ, ਸੁਣੋ ਕਿਵੇਂ ਰਿਹਾ ਸਫ਼ਰ
Saturday, Nov 11, 2023 - 01:06 PM (IST)
ਜਲੰਧਰ/ਅੰਮ੍ਰਿਤਸਰ (ਵੈੱਬ ਡੈਸਕ) : ਬੀਤੇ ਦਿਨ ਅਟਾਰੀ ਵਾਹਘਾ ਸਰਹੱਦ 'ਤੇ ਕੈਨੇਡਾ ਤੋਂ ਇੰਡੀਆ ਰੋਡ ਟ੍ਰਿਪ 'ਤੇ ਨਿਕਲੇ ਜਸਮੀਤ ਸਾਹਨੀ 19000 ਕਿਲੋਮੀਟਰ ਦਾ ਸਫ਼ਰ 40 ਦਿਨ 'ਚ ਤੈਅ ਕਰਕੇ ਪੰਜਾਬ ਪੁੱਜੇ। ਇਸ ਮੌਕੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ।
ਇਹ ਵੀ ਪੜ੍ਹੋ : ਰਾਸ਼ਟਰੀ ਜਾਂਚ ਏਜੰਸੀ ਦੀ ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਸਖ਼ਤ ਕਾਰਵਾਈ
'ਜਗ ਬਾਣੀ' ਨਾਲ ਗੱਲਬਾਤ ਕਰਦੇ ਹੋਏ ਜਸਮੀਤ ਸਿੰਘ ਸਾਹਨੀ ਨੇ ਦੱਸਿਆ ਕਿ ਮੈ ਬ੍ਰੈਂਪਟਨ ਸ਼ਹਿਰ ਦਾ ਰਹਿਣ ਵਾਲਾ ਹਾਂ। ਮੈਂ ਆਪਣੇ ਘਰ ਤੋਂ ਇਹ ਸਫ਼ਰ ਸ਼ੁਰੂ ਕੀਤਾ ਸੀ। ਇਹ ਸਫ਼ਰ 40 ਦਿਨ ਤੈਅ ਕਰਨ ਤੋਂ ਬਾਅਦ ਅੱਜ ਮੈਂ ਪਾਕਿਸਤਾਨ ਦੇ ਰਸਤੇ ਅਟਾਰੀ ਵਾਹਘਾ ਸਰਹੱਦ 'ਤੇ ਪੁੱਜਾ ਹਾਂ। ਉਨ੍ਹਾਂ ਕਿਹਾ ਕਿ ਇਸ ਸਫ਼ਰ ਵਿੱਚ ਪਾਕਿਸਤਾਨ ਦੇ ਇਤਿਹਾਸਿਕ ਗੁਰਦੁਆਰਾ ਸਾਹਿਬਾਨ ਦੇ ਵੀ ਦਰਸ਼ਨ ਕੀਤੇ। ਸਾਹਨੀ ਨੇ ਦੱਸਿਆ ਕਿ ਭਾਰਤ ਦੇ ਵੱਖ-ਵੱਖ ਸ਼ਹਿਰਾਂ ਦੀ ਯਾਤਰਾ ਤੋਂ ਬਾਅਦ ਦਿੱਲੀ ਜਾ ਕੇ ਇਸ ਸਫ਼ਰ ਦੀ ਸਮਾਪਤੀ ਹੋਵੇਗੀ।
ਇਹ ਵੀ ਪੜ੍ਹੋ : ਕੈਨੇਡਾ ਨੇ ਦਿੱਤੀ ਵੱਡੀ ਖ਼ੁਸ਼ਖ਼ਬਰੀ, IELTS 'ਚੋਂ ਘੱਟ ਬੈਂਡ ਵਾਲਿਆਂ ਨੂੰ ਵੀ ਮਿਲਣਗੇ ਧੜਾ-ਧੜ ਵੀਜ਼ੇ
ਜਸਮੀਤ ਸਿੰਘ ਸਾਹਨੀ ਨੇ ਕਿਹਾ ਕਿ ਸਾਡਾ ਇਹ ਸਫ਼ਰ ਕਰਨ ਦਾ ਇੱਕੋ ਹੀ ਮਕਸਦ ਹੈ ਕਿ ਸਾਰੇ ਲੋਕ ਮਿਲ ਜੁਲ ਕੇ ਤੇ ਪ੍ਰੇਮ ਪਿਆਰ ਨਾਲ ਰਹਿਣ। ਸਫ਼ਰ ਦੌਰਾਨ ਸਾਹਨੀ ਨੂੰ ਕਈ ਤਰ੍ਹਾਂ ਦੀਆਂ ਚੁਣੌਤੀਆਂ ਦਾ ਵੀ ਸਾਹਮਣਾ ਕਰਨਾ ਪਿਆ। ਹੇਠਾਂ ਦਿੱਤੇ ਵੀਡੀਓ ਲਿੰਕ ਨੂੰ ਓਪਨ ਕਰਕੇ ਤੁਸੀਂ ਜਸਮੀਤ ਸਿੰਘ ਸਾਹਨੀ ਦੀ 'ਜਗ ਬਾਣੀ' ਨਾਲ ਕੀਤੀ ਵਿਸ਼ੇਸ਼ ਗੱਲਬਾਤ ਨੂੰ ਸੁਣ ਸਕਦੇ ਹੋ।