ਡਰਾਈਵਿੰਗ ਲਾਇਸੈਂਸ ਬਣਵਾਉਣ ਵਾਲਿਆਂ ਲਈ ਖੁਸ਼ਖਬਰੀ, ਜੇ ਨਹੀਂ ਬਣਿਆ ਲਾਇਸੈਂਸ ਤਾਂ ਜ਼ਰੂਰ ਪੜ੍ਹੋ ਇਹ ਖਬਰ

Sunday, Jul 16, 2017 - 07:09 PM (IST)

ਡਰਾਈਵਿੰਗ ਲਾਇਸੈਂਸ ਬਣਵਾਉਣ ਵਾਲਿਆਂ ਲਈ ਖੁਸ਼ਖਬਰੀ, ਜੇ ਨਹੀਂ ਬਣਿਆ ਲਾਇਸੈਂਸ ਤਾਂ ਜ਼ਰੂਰ ਪੜ੍ਹੋ ਇਹ ਖਬਰ

ਪਟਿਆਲਾ (ਰਾਜੇਸ਼/ਇੰਦਰਪ੍ਰੀਤ) : ਸਟੇਟ ਟ੍ਰਾਂਸਪੋਰਟ ਵਿਭਾਗ ਵਲੋਂ ਲਰਨਿੰਗ ਡਰਾਈਵਿੰਗ ਲਾਇਸੈਂਸ ਲਈ ਆਨ-ਲਾਈਨ ਸਿਸਟਮ ਸ਼ੁਰੂ ਕੀਤਾ ਗਿਆ ਹੈ। ਹੁਣ ਕਿਸੇ ਵੀ ਵਿਅਕਤੀ ਨੂੰ ਲਰਨਿੰਗ ਡਰਾਈਵਿੰਗ ਲਾਇਸੈਂਸ ਲਈ ਡਰਾਈਵਿੰਗ ਟੈਸਟ ਟ੍ਰੈਕ 'ਤੇ ਜਾ ਕੇ ਧੱਕੇ ਖਾਣ ਦੀ ਲੋੜ ਨਹੀਂ, ਉਹ ਕਿਤੋਂ ਵੀ ਲਾਇਸੈਂਸ ਆਨਲਾਈਨ ਅਪਲਾਈ ਕਰ ਸਕਦਾ ਹੈ। ਇਸ ਨਾਲ ਜਨਤਾ ਨੂੰ ਏਜੰਟਾਂ ਦੀ ਚੁੰਗਲ ਵਿਚ ਫਸਣਾ ਨਹੀਂ ਪਵੇਗਾ ਅਤੇ ਟ੍ਰੈਕ 'ਤੇ ਲੰਮੀਆਂ ਲਾਈਨਾਂ ਵਿਚ ਲੱਗਣ ਤੋਂ ਰਾਹਤ ਮਿਲੇਗੀ। ਟ੍ਰਾਂਸਪੋਰਟ ਵਿਭਾਗ ਦੇ ਹੈੱਡ ਆਫਿਸ ਤੋਂ ਆਏ ਕੋਆਰਡੀਨੇਟਰ ਗਗਨ ਪਜਨੀ, ਏ. ਡੀ. ਟੀ. ਓ. ਭੁਪਿੰਦਰ ਸਿੰਘ ਤੇ ਕਲਰਕ ਪਵਨ ਕੁਮਾਰ ਵਲੋਂ ਟੈਸਟ ਟ੍ਰੈਕ 'ਤੇ ਆਏ ਤਿੰਨ ਵਿਅਕਤੀਆਂ ਵਲੋਂ ਲਰਨਿੰਗ ਡਰਾਈਵਿੰਗ ਲਾਇਸੈਂਸ ਲਈ ਆਨ ਲਾਈਨ ਅਪਲਾਈ ਕਰਵਾ ਕੇ ਕੁੱਝ ਸਮੇਂ ਬਾਅਦ ਉਨ੍ਹਾਂ ਨੂੰ ਲਰਨਿੰਗ ਲਾਇਸੈਂਸ ਵੀ ਸੌਂਪੇ ਗਏ।
ਇਸ ਸਬੰਧੀ ਗੱਲਬਾਤ ਕਰਦਿਆਂ ਏ. ਡੀ. ਟੀ. ਓ. ਭੁਪਿੰਦਰ ਸਿੰਘ ਤੇ ਕੋਆਰਡੀਨੇਟਰ ਗਗਨ ਪਜਨੀ ਨੇ ਦੱਸਿਆ ਕਿ ਪੰਜਾਬ ਦੇ ਚਾਰ ਜ਼ਿਲੇ ਮੁਹਾਲੀ, ਬਠਿੰਡਾ, ਫਤਿਹਗੜ੍ਹ ਸਾਹਿਬ ਤੇ ਪਟਿਆਲਾ ਵਿਖੇ ਲਰਨਿੰਗ ਡਰਾਈਵਿੰਗ ਲਾਇਸੈਂਸ ਲਈ ਆਨਲਾਈਨ ਸਿਸਟਮ ਸ਼ੁਰੂ ਕੀਤਾ ਗਿਆ ਹੈ ਅਤੇ ਜਲਦ ਹੀ ਆਨ ਲਾਈਨ ਸਿਸਟਮ ਨੂੰ ਪੂਰੇ ਸੂਬੇ ਵਿਚ ਲਾਗੂ ਕਰ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਕੋਈ ਵੀ ਬਿਨੈਕਾਰ ਵਿਭਾਗ ਦੀ ਪਰਿਵਾਹਨ ਵੈੱਬਸਾਈਟ 'ਤੇ ਜਾ ਕੇ ਲਰਨਿੰਗ ਲਾਇਸੈਂਸ ਅਪਲਾਈ ਕਰ ਸਕਦਾ ਹੈ, ਨਿਯਮਾਂ ਅਤੇ ਸ਼ਰਤਾਂ ਪੂਰੀਆਂ ਕਰਨ ਵਾਲਾ ਆਪਣੇ ਕੰਪਿਊਟਰ ਜਾਂ ਮੋਬਾਇਲ 'ਤੇ ਟੈਬ ਟੈਸਟ ਵੀ ਦੇ ਸਕਦਾ ਹੈ। ਉਨ੍ਹਾਂ ਦੱਸਿਆ ਕਿ ਟ੍ਰਾਂਸਪੋਰਟ ਵਿਭਾਗ ਵਲੋਂ ਜਲਦ ਪੱਕੇ ਡਰਾਈਵਿੰਗ ਲਾਇਸੈਂਸ ਦੀ ਪ੍ਰਕਿਰਿਆ ਵੀ ਆਨਲਾਈਨ ਸ਼ੁਰੂ ਕਰ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਟ੍ਰੈਕ ਦੇ ਸਮੂਹ ਕੰਪਿਊਟਰ ਆਪਰੇਟਰਾਂ ਨੇ ਆਨਲਾਈਨ ਅਪਲਾਈ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ ਹੈ। ਇਸ ਮੌਕੇ ਸਮਾਰਟ ਚਿੱਪ ਕੰਪਨੀ ਦੇ ਕਈ ਕੰਪਿਊਟਰ ਆਪਰੇਟਰ ਮੌਜੂਦ ਸਨ।


Related News