ਟ੍ਰਾਂਸਫਾਰਮਰ ਜਾਂ ਬਿਜਲੀ ਦੀਆਂ ਤਾਰਾਂ ਕੋਲ ਪਏ ਕੂੜੇ ਨੂੰ ਨਾ ਲਗਾਓ ਅੱਗ : ਜੈਨਿੰਦਰ ਦਾਨੀਆ

05/17/2021 3:38:48 PM

ਜਲੰਧਰ : ਬਸਤੀ ਦਾਨਿਸ਼ਮੰਦਾ ਵਿਚ ਹੋਈ ਵਾਪਰੀ ਅੱਗ ਲੱਗਣ ਦੀ ਘਟਨਾ ਵਰਗੇ ਹਾਦਸਿਆਂ ਨੂੰ ਰੋਕਣ ਲਈ ਪੀ. ਐੱਸ. ਪੀ. ਸੀ. ਐੱਲ. ਦੇ ਚੀਫ ਇੰਜੀਨੀਅਰ ਜੈਨਿੰਦਰ ਦਾਨੀਆ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕੂੜੇ ਨੂੰ ਅੱਗ ਨਾ ਲਗਾਉਣ। ਉਨ੍ਹਾਂ ਕਿਹਾ ਕਿ ਕੂੜੇ ਨੂੰ ਅੱਗ ਲਗਾਉਣ ਨਾਲ ਜਿੱਥੇ ਵਾਤਾਵਰਣ ਦੂਸ਼ਿਤ ਹੁੰਦਾ ਹੈ, ਉਥੇ ਹੀ ਅੱਗ ਲੱਗਣ ਵਰਗੇ ਵਾਪਰੇ ਹਾਦਸਿਆਂ ਦਾ ਡਰ ਬਣਿਆ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਟ੍ਰਾਂਸਫਾਰਮਰ ਕੋਲ ਲੱਗੇ ਕੂੜੇ ਨੂੰ ਅੱਗ ਲੱਗਣ ਨਾਲ ਤਾਰਾਂ ਵਿਚ ਅੱਗ ਲੱਗਣ ਦਾ ਡਰ ਤਾਂ ਰਹਿੰਦਾ ਹੀ ਹੈ। ਸਗੋਂ ਕਈ ਵਾਰ ਤਾਰਾਂ ਸਪਾਰਕ ਕਰ ਜਾਂਦੀਆਂ ਹਨ ਅਤੇ ਇਸ ਤਰ੍ਹਾਂ ਨਾਲ ਹਾਦਸੇ ਵਾਪਰ ਜਾਂਦੇ ਹਨ।

ਉਨ੍ਹਾਂ ਕਿਹਾ ਕਿ ਕਈ ਵਾਰ ਲੋਕ ਕੂੜੇ ਨੂੰ ਅੱਗ ਲਗਾ ਕੇ ਚਲੇ ਜਾਂਦੇ ਹਨ ਅਤੇ ਬਾਅਦ ਵਿਚ ਜਿਹੜੇ ਲੋਕ ਕੂੜਾ ਸੁੱਟਣ ਆਉਂਦੇ ਹਨ, ਉਹ ਵੀ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਨਿਮਰਤਾ ਸਿਹਤ ਬੇਨਤੀ ਹੈ ਕਿ ਟ੍ਰਾਂਸਫਾਰਮਰ ਜਾਂ ਬਿਜਲੀ ਦੀਆਂ ਤਾਰਾਂ ਕੋਲ ਕਿਸੇ ਵੀ ਤਰ੍ਹਾਂ ਦੀ ਅੱਗ ਨਾ ਲਗਾਈ ਜਾਵੇ ਤਾਂ ਜੋ ਸਾਰਿਆਂ ਦੀ ਸੁਰੱਖਿਆ ਬਣੀ ਰਹੇ। ਉਨ੍ਹਾਂ ਕਿਹਾ ਕਿ ਪੀ. ਐੱਸ. ਪੀ. ਸੀ. ਐੱਲ. ਹਮੇਸ਼ਾ ਆਪਣੇ ਉਪਭੋਗਤਾਵਾਂ ਅਤੇ ਆਮ ਲੋਕਾਂ ਦੀ ਸੁਰੱਖਿਆ ਲਈ ਕਦਮ ਚੁੱਕਦਾ ਰਹਿੰਦਾ ਹੈ।


Gurminder Singh

Content Editor

Related News