ਪੰਚਾਇਤੀ ਵਿਭਾਗ ਵਲੋਂ 6 ਬੀ. ਡੀ. ਪੀ. ਓ. ਦੇ ਤਬਾਦਲੇ
Thursday, Oct 10, 2019 - 07:19 PM (IST)

ਸ਼ੇਰਪੁਰ, (ਅਨੀਸ਼)— ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵਲੋਂ 6 ਬਲਾਕ ਵਿਕਾਸ ਤੇ ਪੰਚਾਇਤ ਅਫਸਰਾਂ ਦੇ ਤਬਾਦਲੇ ਅਤੇ ਨਿਯੁਕਤੀਆਂ ਕੀਤੀਆਂ ਗਈਆਂ ਹਨ। ਵਿਭਾਗ ਦੀ ਵਿੱਤੀ ਕਮਿਸ਼ਨਰ ਸੀਮਾ ਜੈਨ ਵਲੋਂ ਜਾਰੀ ਕੀਤੇ ਗਏ ਪੰਤਰ ਅਨੁਸਾਰ ਯੁਧਵੀਰ ਸਿੰਘ ਨੂੰ ਨਡਾਲਾ, ਤਰਸੇਮ ਸਿੰਘ ਨੂੰ ਸ਼ੇਰਪੁਰ, ਅਭਨਿਵ ਗੋਇਲ ਨੂੰ ਭਿੱਖੀਵਿੰਡ, ਭੁਪਿੰਦਰ ਸਿੰਘ ਨੂੰ ਖੂਹੀਆਂ ਸਰਵਰ ਤੇ ਵਾਧੂ ਚਾਰਜ ਗੋਨਿਆਣਾ, ਧਰਮਪਾਲ ਸਰਮਾ ਨੂੰ ਬੀ.ਡੀ.ਪੀ.ਓ. ਭਗਤਾ ਭਾਈਕਾ ਤੇ ਵਾਧੂ ਚਾਰਜ ਬੀ.ਡੀ.ਪੀ.ਓ. ਸੰਗਤ ਅਤੇ ਦਿਲਬਾਗ ਸਿੰਘ ਨੂੰ ਧਾਰੀਵਾਲ ਅਤੇ ਬਤੌਰ ਚਾਰਜ ਬੀ.ਡੀ.ਪੀ.ਓ. ਮੱਖੂ ਦਾ ਦਿੱਤਾ ਗਿਆ ਹੈ ।