ਪੰਜਾਬ ਦੇ 18 ਜ਼ਿਲ੍ਹਾ ਸੈਸ਼ਨ ਤੇ ਅਡੀਸ਼ਨਲ ਸੈਸ਼ਨ ਜੱਜਾਂ ਦੇ ਤਬਾਦਲੇ

12/06/2019 11:42:28 PM

ਚੰਡੀਗੜ੍ਹ, (ਭੁੱਲਰ)— ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਚੀਫ਼ ਜਸਟਿਸ ਵਲੋਂ ਪੰਜਾਬ ਦੇ 18 ਜ਼ਿਲ੍ਹਾ ਸੈਸ਼ਨ ਤੇ ਅਡੀਸ਼ਨਲ ਸੈਸ਼ਨ ਜੱਜ ਤਬਦੀਲ ਕੀਤੇ ਗਏ ਹਨ। ਜਾਰੀ ਤਬਾਦਲਾ ਆਦੇਸ਼ਾਂ ਅਨੁਸਾਰ ਜ਼ਿਲ੍ਹਾ ਤੇ ਸੈਸ਼ਨ ਜੱਜਾਂ 'ਚ ਡਾ. ਤੇਜਵਿੰਦਰ ਸਿੰਘ ਨੂੰ ਪਠਾਨਕੋਟ ਤੋਂ ਜਲੰਧਰ, ਸੁਖਵਿੰਦਰ ਕੌਰ ਨੂੰ ਮੁਕਤਸਰ ਸਾਹਿਬ ਤੋਂ ਚੰਡੀਗੜ੍ਹ, ਬਲਵਿੰਦਰ ਸਿੰਘ ਸੰਧੂ ਨੂੰ ਸੰਗਰੂਰ ਤੋਂ ਅੰਮ੍ਰਿਤਸਰ, ਹਰਜਿੰਦਰ ਸਿੰਘ ਰਾਏ ਨੂੰ ਫ਼ਤਹਿਗੜ੍ਹ ਸਾਹਿਬ ਤੋਂ ਐੱਸ.ਏ.ਐੱਸ. ਨਗਰ, ਹਰਪਾਲ ਸਿੰਘ ਨੂੰ ਫਰੀਦਕੋਟ ਤੋਂ ਸੰਗਰੂਰ ਤਬਦੀਲ ਕੀਤਾ ਗਿਆ ਹੈ। ਅਡੀਸ਼ਨਲ ਜ਼ਿਲ੍ਹਾ ਤੇ ਸੈਸ਼ਨ ਜੱਜਾਂ 'ਚ ਸੀ.ਬੀ.ਆਈ. ਕੋਰਟ ਦੇ ਸਪੈਸ਼ਲ ਜੱਜ ਨਿਰਭੈ ਸਿੰਘ ਗਿੱਲ ਨੂੰ ਮੋਹਾਲੀ ਤੋਂ ਫ਼ਤਹਿਗੜ੍ਹ ਸਾਹਿਬ, ਅਰੁਨਵੀਰ ਵਸ਼ਿਸ਼ਟ ਨੂੰ ਲੁਧਿਆਣਾ ਤੋਂ ਮੁਕਤਸਰ ਸਾਹਿਬ, ਕਰੀਰ ਕੁਮਾਰ ਕੇਸਰ ਲੁਧਿਆਣਾ ਤੋਂ ਫਰੀਦਕੋਟ, ਕਮਲਜੀਤ ਸਿੰਘ ਬਾਜਵਾ ਜਲੰਧਰ ਤੋਂ ਪਠਾਨਕੋਟ, ਹਰਿੰਦਰ ਸਿੱਧੂ ਰੂਪ ਨਗਰ ਤੋਂ ਮੋਹਾਲੀ, ਰਣਜੀਤ ਕੌਰ ਪ੍ਰੀਜ਼ਾਈਡਿੰਗ ਅਫ਼ਸਰ ਇੰਡਸਟ੍ਰੀਅਲ ਟ੍ਰਿਬਿਊਨਲ ਜਲੰਧਰ ਨੂੰ ਅਡੀਸ਼ਨਲ ਜ਼ਿਲਾ ਤੇ ਸੈਸ਼ਨ ਜੱਜ ਵਜੋਂ ਜਲੰਧਰ ਤਬਦੀਲ ਕੀਤਾ ਗਿਆ ਹੈ। ਅਵਤਾਰ ਸਿੰਘ ਬਾਰਦਾ ਚੰਡੀਗੜ੍ਹ ਤੋਂ ਮੋਹਾਲੀ, ਦੀਪਕ ਕੁਮਾਰ ਨੂੰ ਅੰਮ੍ਰਿਤਸਰ 'ਚ ਹੀ ਅਡੀਸ਼ਨਲ ਜ਼ਿਲ੍ਹਾ ਤੇ ਸੈਸ਼ਨ ਜੱਜ ਵਜੋਂ ਅਡੀਸ਼ਨਲ ਪ੍ਰਿੰਸੀਪਲ ਜੱਜ ਫੈਮਿਲੀ ਕੋਰਟ ਲਾਇਆ ਗਿਆ ਹੈ। ਇਸੇ ਤਰ੍ਹਾਂ ਪ੍ਰੇਮ ਕੁਮਾਰ ਨੂੰ ਵੀ ਗੁਰਦਾਸਪੁਰ 'ਚ ਹੀ ਬਦਲ ਕੇ ਪ੍ਰਿੰਸੀਪਲ ਜੱਜ ਫੈਮਿਲੀ ਕੋਰਟ ਗੁਰਦਾਸਪੁਰ, ਰਾਕੇਸ਼ ਕੁਮਾਰ -1 ਨੂੰ ਲੁਧਿਆਣਾ 'ਚ ਹੀ ਅਡੀਸ਼ਨਲ ਜ਼ਿਲ੍ਹਾ ਤੇ ਸੈਸ਼ਨ ਜੱਜ ਦੇ ਨਾਲ ਅਡੀਸ਼ਨਲ ਪ੍ਰਿੰਸੀਪਲ ਜੱਜ ਫੈਮਿਲੀ ਕੋਰਟ ਲੁਧਿਆਣਾ, ਰਵੀ ਇੰਦਰ ਕੌਰ ਨੂੰ ਅਡੀਸ਼ਨਲ ਜ਼ਿਲ੍ਹਾ ਤੇ ਸੈਸ਼ਨ ਜੱਜ ਦੇ ਨਾਲ ਅਡੀਸ਼ਨਲ ਪ੍ਰਿੰਸੀਪਲ ਜੱਜ ਫੈਮਿਲੀ ਕੋਰਟ ਬਠਿੰਡਾ, ਰੰਜਨ ਕੁਮਾਰ ਖੁਲਰ ਨੂੰ ਅਡੀਸ਼ਨਲ ਜ਼ਿਲ੍ਹਾ ਤੇ ਸੈਸ਼ਨ ਜੱਜ ਤੇ ਅਡੀਸ਼ਨਲ ਪ੍ਰਿੰਸੀਪਲ ਜੱਜ ਫੈਮਿਲੀ ਕੋਰਟ ਹੁਸ਼ਿਆਰਪੁਰ ਤੇ ਕੁਮਾਰੀ ਮਨਜਿੰਦਰ ਨੂੰ ਜਲੰਧਰ 'ਚ ਹੀ ਅਡੀਸ਼ਨਲ ਜ਼ਿਲ੍ਹਾ ਤੇ ਸੈਸ਼ਨ ਜੱਜ ਦੇ ਨਾਲ ਅਡੀਸ਼ਨਲ ਪ੍ਰਿੰਸੀਪਲ ਜੱਜ ਫੈਮਿਲੀ ਕੋਰਟ ਜਲੰਧਰ ਹੀ ਲਾਇਆ ਗਿਆ ਹੈ।


KamalJeet Singh

Content Editor

Related News