6 ਕਾਨੂੰਗੋ ਤੇ 20 ਪਟਵਾਰੀਆਂ ਦੇ ਤਬਾਦਲੇ, ਪੇਂਡੂ ਮੁਲਾਜ਼ਮਾਂ ਨੂੰ ਸ਼ਹਿਰ ਤੇ ਸ਼ਹਿਰੀਆਂ ਨੂੰ ਭੇਜਿਆ ਪੇਂਡੂ ਖੇਤਰ 'ਚ

Monday, Sep 11, 2023 - 04:08 AM (IST)

6 ਕਾਨੂੰਗੋ ਤੇ 20 ਪਟਵਾਰੀਆਂ ਦੇ ਤਬਾਦਲੇ, ਪੇਂਡੂ ਮੁਲਾਜ਼ਮਾਂ ਨੂੰ ਸ਼ਹਿਰ ਤੇ ਸ਼ਹਿਰੀਆਂ ਨੂੰ ਭੇਜਿਆ ਪੇਂਡੂ ਖੇਤਰ 'ਚ

ਲੁਧਿਆਣਾ (ਪੰਕਜ) : ਪੰਜਾਬ ਸਰਕਾਰ ਤੇ ਪੰਜਾਬ ਕਾਨੂੰਗੋ ਅਤੇ ਪਟਵਾਰੀ ਯੂਨੀਅਨ ਵਿਚਾਲੇ ਚੱਲ ਰਹੀ ਖਿੱਚੋਤਾਣ ਦਰਮਿਆਨ ਇਕ ਹਫ਼ਤੇ ਦੇ ਅੰਦਰ ਹੀ ਡੀ.ਸੀ. ਸੁਰਭੀ ਮਲਿਕ ਵੱਲੋਂ ਤੀਜੀ ਵਾਰ 6 ਕਾਨੂੰਗੋ ਸਮੇਤ 20 ਪਟਵਾਰੀਆਂ ਦੇ ਤਬਾਦਲੇ ਦੇ ਹੁਕਮ ਜਾਰੀ ਕੀਤੇ ਗਏ ਹਨ। ਹਫ਼ਤੇ ਦੌਰਾਨ ਜਾਰੀ ਕੀਤੀ ਤੀਜੀ ਸੂਚੀ ਵਿੱਚ ਸ਼ਹਿਰੀ ਖੇਤਰ 'ਚ ਤਾਇਨਾਤ ਮੁਲਾਜ਼ਮਾਂ ਨੂੰ ਪੇਂਡੂ ਖੇਤਰ ਵਿੱਚ ਅਤੇ ਪੇਂਡੂ ਖੇਤਰਾਂ 'ਚ ਤਾਇਨਾਤ ਮੁਲਾਜ਼ਮਾਂ ਨੂੰ ਸ਼ਹਿਰੀ ਖੇਤਰ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਹਾਲਾਂਕਿ, ਪ੍ਰਸ਼ਾਸਨ ਅਜੇ ਵੀ ਕੁਝ ਲੋਕਾਂ 'ਤੇ ਮਿਹਰਬਾਨ ਨਜ਼ਰ ਆ ਰਿਹਾ ਹੈ।

ਇਹ ਵੀ ਪੜ੍ਹੋ : ਕਾਰ ਸਵਾਰਾਂ ਨੇ ਨੌਜਵਾਨ ਨੂੰ ਕੀਤਾ ਅਗਵਾ, ਨਾਕੇ ’ਤੇ ਆ ਗਏ ਪੁਲਸ ਅੜਿੱਕੇ

ਡੀ.ਸੀ. ਮਲਿਕ ਨੇ ਇਕ ਹਫ਼ਤੇ ਵਿੱਚ ਦੂਜੀ ਵਾਰ ਤਬਾਦਲਿਆਂ ਦੀ ਸੂਚੀ ਜਾਰੀ ਕਰਦਿਆਂ ਕਾਨੂੰਗੋ ਸੁਖਜੀਤਪਾਲ ਸਿੰਘ ਨੂੰ ਫੁੱਲਵਾਲ ਤੋਂ ਲੋਧੀਵਾਲ ਜਗਰਾਓਂ, ਸੁਖਜਿੰਦਰ ਸਿੰਘ ਮਾਂਗਟ ਨੂੰ ਫੁੱਲਵਾਲ, ਰੁਪਿੰਦਰ ਸਿੰਘ ਨੂੰ ਲੁਧਿਆਣਾ ਤੋਂ ਸਮਰਾਲਾ, ਸੰਦੀਪ ਕੁਮਾਰ ਨੂੰ ਸਮਰਾਲਾ ਤੋਂ ਕਾਨੂੰਗੋ ਲੁਧਿਆਣਾ ਪੂਰਬੀ, ਕਰਨਜਸਪਾਲ ਨੂੰ ਸੇਦਾ ਤੋਂ ਡੇਹਲੋਂ, ਗੁਰਮੇਲ ਸਿੰਘ ਨੂੰ ਡੇਹਲੋਂ ਤੋਂ ਸੇਡਾ ਵਿਖੇ ਤਬਦੀਲ ਕੀਤਾ ਗਿਆ ਹੈ। ਇਸੇ ਲਿਸਟ ਵਿੱਚ ਸੇਵਾਮੁਕਤ ਪਟਵਾਰੀ ਅਸ਼ੋਕ ਕੁਮਾਰ ਨੂੰ ਸਾਹਨੇਵਾਲ, ਕੋਹਾੜਾ, ਰਾਮਜੀ ਸਿੰਘ ਨੂੰ ਕਿਲਾ ਰਾਏਪੁਰ ਦੇ ਨਾਲ ਸੀਲੋ ਕਲਾਂ ਅਤੇ ਸ਼ੰਕਰ, ਰਜਿੰਦਰਪਾਲ ਸਿੰਘ ਨੂੰ ਬੁਟਾਰੀ ਦੇ ਨਾਲ ਜੱਸੋਵਾਲ ਅਤੇ ਕੈਂਡ, ਸਾਧੂ ਸਿੰਘ ਨੂੰ ਖਾਨਪੁਰਾ ਦੇ ਨਾਲ ਸਰੀਕੇ ਨਾਲ ਮਨਸੂਰਾ, ਗੁਰਮੀਤ ਸਿੰਘ ਖਹਿਰਾ ਬੇਟ ਦੇ ਨਾਲ ਮਲਕਪੁਰ ਅਤੇ ਬੱਗਾ ਖੁਰਦ, ਹੰਬੜਾ ਬੇਟ, ਬੋਕੜ ਡੋਗਰਾ, ਗੁਰਚਰਨ ਸਿੰਘ ਨੂੰ ਬਿੰਜਲ ਦੇ ਨਾਲ ਜੱਟਪੁਰਾ, ਰਾਜਗੜ੍ਹ ਅਤੇ ਨੰਗਲ ਕਲਾਂ, ਰਛਪਾਲ ਸਿੰਘ ਬਰਸਾਲ ਦੇ ਨਾਲ ਪੋਨਾ, ਮਲਕ, ਸਿੱਧਵਾਂ ਕਲਾਂ, ਜਗਤਾਰ ਸਿੰਘ ਨੂੰ ਅਖਾੜਾ 1 ਦੇ ਨਾਲ ਲੱਖਾ 1, 2 ਅਤੇ ਕਮਾਲਪੁਰਾ, ਹਰਜਿੰਦਰ ਸਿੰਘ ਨੂੰ ਮੱਲਾ ਦੇ ਨਾਲ ਗਾਲਿਬ 2, 3 ਸ਼ੇਖ ਦੌਲਤ, ਗੋਪੀ ਚੰਦ ਨੂੰ ਢੋਲਣ ਦੇ ਨਾਲ ਪੱਬੀਆਂ, ਚੂਜਾ ਵਾਲ, ਰੂਮੀ ਦਾ ਵਾਧੂ ਚਾਰਜ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਵਿਆਹ ਵਾਲਾ ਘਰ ਬਣਿਆ ਜੰਗ ਦਾ ਮੈਦਾਨ, ਪ੍ਰੇਮਿਕਾ ਨੇ ਮੌਕੇ ’ਤੇ ਪਹੁੰਚ ਲਾੜੇ ਸਣੇ ਬਰਾਤੀਆਂ ਦੀ ਕੀਤੀ ਛਿੱਤਰ-ਪਰੇਡ

ਇਸ ਦੇ ਨਾਲ ਹੀ ਬਕਾਇਦਾ ਪਟਵਾਰੀਆਂ 'ਚ ਸ਼ਾਮਲ ਸੰਦੀਪ ਕੁਮਾਰ ਨੂੰ ਏ.ਓ.ਕੇ. ਲੁਧਿਆਣਾ ਪੂਰਬੀ ਤੋਂ ਰਾਮਪੁਰ 1, 2 (ਪਾਇਲ), ਹਰਕਿੰਦਰ ਸਿੰਘ ਨੂੰ ਪਾਇਲ 1, 2, ਛਿਮਾ, ਅਲੂਣਾ, ਮਿਆਣਾ, ਸੁਖਪ੍ਰੀਤ ਸਿੰਘ ਨੂੰ ਹਵਾਸ ਦੇ ਨਾਲ ਸੀੜਾ, ਰਿਪੁਦਮਨ ਸਿੰਘ ਨੂੰ ਜੰਡਿਆਲੀ ਤੋਂ ਗੋਵਿੰਦਗੜ੍ਹ, ਕੁਲਦੀਪ ਸਿੰਘ ਨੂੰ ਧਰੌੜ, ਹਰਸਿਮਰਨ ਸਿੰਘ ਨੂੰ ਧਾਂਧਰਾ 1 ਤੋਂ 2, ਨਰੇਸ਼ ਕੁਮਾਰ ਨੂੰ ਲੱਧੀਆਂ ਕਲਾਂ ਤੋਂ ਬਰਨਹਾਰਾ, ਨਰਿੰਦਰ ਸਿੰਘ ਨੂੰ ਚੜੌਦਾ 1 ਤੋਂ ਨੂਰਪੁਰ ਬੇਟ 1, 2 ਓਲੀ ਕਲਾਂ, ਪ੍ਰਭਦੀਪ ਸਿੰਘ ਨੂੰ ਧੂਰਕੋਟ ਤੋਂ ਲਲਤੋਂ 2, ਅਮਨਪ੍ਰੀਤ ਸਿੰਘ ਨੂੰ ਬਡੂਦੀ ਵਿਖੇ ਤਾਇਨਾਤ ਕੀਤਾ ਗਿਆ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News