ਗੈਰ ਕਾਨੂੰਨੀ ਗਤੀਵਿਧੀਆਂ ਨੂੰ ਅੰਜਾਮ ਦੇਣ ਵਾਲੇ ਦੋ ਹੋਰ ਪੁਲਸ ਮੁਲਾਜ਼ਮਾਂ ਦਾ ਤਬਾਦਲਾ

08/26/2023 6:28:52 PM

ਅਜਨਾਲਾ (ਗੁਰਜੰਟ)- ਬੀਤੇ ਦਿਨੀਂ ਕੁਝ ਪੁਲਸ ਅਫ਼ਸਰਾਂ ਦੀ ਅੰਮ੍ਰਿਤਸਰ ਵਿਚ ਗੈਰ ਕਾਨੂੰਨੀ ਗਤੀਵਿਧੀਆਂ ਨੂੰ ਅੰਜਾਮ ਦੇਣ ਵਾਲੇ ਵਿਅਕਤੀਆਂ ਨਾਲ ਇਕ ਪਾਰਟੀ ਦੌਰਾਨ ਨੱਚਦਿਆਂ ਦੀ ਵੀਡੀਓ ਵਾਇਰਲ ਹੋਣ ਤੋਂ ਪੰਜਾਬ ਸਰਕਾਰ ਤੇ ਪੁਲਸ ਪ੍ਰਸ਼ਾਸਨ ਨੇ ਸਖ਼ਤ ਐਕਸ਼ਨ ਲੈਂਦੀਆਂ ਜਿੱਥੇ ਕੱਲ ਅੰਮ੍ਰਿਤਸਰ ਸਿਟੀ ਦੇ ਕੁਝ ਇੰਸਪੈਕਟਰ ਰੈਂਕ ਦੇ ਅਧਿਕਾਰੀਆਂ ਦੇ ਤਬਾਦਲਿਆਂ ਕੀਤੇ ਗਏ ਸਨ। ਉੱਥੇ ਅੱਜ ਇਸ ਵੀਡੀਓ 'ਚ ਸ਼ਾਮਲ 2 ਡੀ.ਐੱਸ.ਪੀ ਰੈਂਕ ਦੇ ਅਧਿਕਾਰੀ ਸੰਜੀਵ ਕੁਮਾਰ ਅਤੇ ਪ੍ਰਵੇਜ ਚੋਪੜਾ ਦਾ ਵੀ ਤਬਾਦਲਾ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ- ਹੁਣ ਪੰਜਾਬ ਦੇ ਇਤਿਹਾਸਕ ਕਿਲ੍ਹੇ ਬਣਨਗੇ ਸੈਰ ਸਪਾਟੇ ਦਾ ਕੇਂਦਰ, ਇਹ ਸ਼ਹਿਰ ਬਣੇਗਾ ਵੈਡਿੰਗ ਡੈਸਟੀਨੇਸ਼ਨ

ਜਾਣਕਾਰੀ ਮੁਤਾਬਕ ਪੰਜਾਬ ਅੰਦਰ ਹੋਏ 19 ਡੀ.ਐੱਸ.ਪੀ ਰੈਂਕ ਦੇ ਤਬਾਦਲਿਆਂ ਦੌਰਾਨ ਸਬ ਡਵੀਜਨ ਅਜਨਾਲਾ ਦੇ ਡੀ.ਐੱਸ.ਪੀ ਸੰਜੀਵ ਕੁਮਾਰ ਨੂੰ ਅਜਨਾਲਾ ਤੋਂ ਬਦਲ ਕੇ ਮਾਨਸਾ ਅਤੇ ਡੀ.ਐੱਸ.ਪੀ ਪਰਵੇਜ਼ ਚੋਪੜਾ ਨੂੰ ਸਬ ਡਵੀਜ਼ਨ ਅਟਾਰੀ ਤੋਂ ਬਦਲ ਕੇ ਬਠਿੰਡਾ ਭੇਜਿਆ ਗਿਆ ਹੈ। ਇਨ੍ਹਾਂ ਦੀ ਜਗਾ ਡੀ.ਐੱਸ.ਪੀ ਡਾ. ਰਿਪੂਤਾਪਨ ਸਿੰਘ ਸੰਧੂ ਨੂੰ ਗੁਰਦਾਸਪੁਰ ਸਿਟੀ ਤੋਂ ਬਦਲ ਕੇ ਸਭ ਡਵੀਜਨ ਅਜਨਾਲਾ ਅਤੇ ਗੁਰਿੰਦਰਪਾਲ ਸਿੰਘ ਨਾਗਰਾ ਨੂੰ ਅੰਮ੍ਰਿਤਸਰ ਤੋਂ ਬਦਲ ਕੇ ਸਬ ਅਟਾਰੀ ਵਿਖੇ ਬਤੌਰ ਡੀ.ਐੱਸ.ਪੀ ਤਾਇਨਾਤ ਕੀਤਾ ਗਿਆ ਹੈ।

ਇਹ ਵੀ ਪੜ੍ਹੋ- ਇਕ ਚਿੱਠੀ ਨਾਲ ਪਾਵਰਕਾਮ ਨੂੰ ਕਰੋੜਾਂ ਦਾ ਨੁਕਸਾਨ, 2 ਵਿਭਾਗਾਂ 'ਚ ਚੱਲ ਰਹੀ ਖਿੱਚੋਤਾਣ ਲੋਕਾਂ ਲਈ ਬਣੀ ਮੁਸੀਬਤ

ਜਾਣਕਾਰੀ ਮੁਤਾਬਕ ਕਮਲ ਉਰਫ ਬੋਰੀ ਇਕ ਪਾਰਟੀ ’ਚ ਸ਼ਾਮਲ ਹੋਇਆ ਸੀ। ਇਸ ਦਰਮਿਆਨ ਅੰਮ੍ਰਿਤਸਰ ਦੇ ਕਮਿਸ਼ਨਰੇਟ ਦੇ ਕਈ ਪੁਲਸ ਥਾਣਿਆਂ ਦੇ ਇੰਸਪੈਕਟਰ ਐੱਸ. ਐੱਚ. ਓ. ਰੈਂਕ ਅਤੇ ਕੁਝ ਹੋਰ ਅਧਿਕਾਰੀ ਉੱਥੇ ਪੁੱਜੇ ਅਤੇ ਉਨ੍ਹਾਂ ਨੇ ਕਥਿਤ ਕਮਲ ਕੁਮਾਰ ਬੋਰੀ ਨਾਲ ਇਸ ਮਨਾਏ ਜਾ ਰਹੇ ਜਸ਼ਨ ’ਚ ਸ਼ਮੂਲੀਅਤ ਕੀਤੀ। ਇਸ ਦੌਰਾਨ ਕਮਲ ਬੋਰੀ ਦੀ ਮੌਜੂਦਗੀ ’ਚ ਆਯੋਜਿਤ ਪਾਰਟੀ, ਜਿਸ ’ਚ ਬੋਰੀ ਅਤੇ ਪੁਲਸ ਵਾਲੇ ਜਸ਼ਨ ਮਨਾ ਰਹੇ ਸਨ, ਦੀ ਵਾਇਰਲ ਵੀਡੀਓ ’ਚ ਕਿਹਾ ਅਤੇ ਵਿਖਾਇਆ ਗਿਆ ਸੀ ਕਿ ਕਮਲ ਬੋਰੀ ਨਾਮਕ ਵਿਅਕਤੀ ਅਪਰਾਧਿਕ ਪਿਛੋਕੜ ਰੱਖਦਾ ਹੈ ਅਤੇ ਥਾਣਾ ਪੱਧਰ ਦੇ ਅਧਿਕਾਰੀ ਉੱਥੇ ਗਾਣੇ ਗਾ ਰਹੇ ਸਨ ਅਤੇ ਫੰਕਸ਼ਨ ’ਚ ਸੰਗੀਤ ਦੀਆਂ ਧੁਨਾਂ ’ਤੇ ਭੰਗੜਾ ਪਾਉਣ ’ਚ ਰੁੱਝੇ ਸਨ। ਵੇਖਦੇ ਹੀ ਵੇਖਦੇ ਇਹ ਵੀਡੀਓ ‘ਜੰਗਲ ਦੀ ਅੱਗ’ ਵਾਂਗ ਪੂਰੇ ਸ਼ਹਿਰ ਅਤੇ ਕਈ ਹੋਰ ਸੂਬਿਆਂ ’ਚ ਫੈਲ ਗਈ। ਵੀਡੀਓ ਨੂੰ ਵੇਖ ਕੇ ਕੋਈ ਇਸ ਗੱਲ ’ਤੇ ਭਰੋਸਾ ਨਹੀਂ ਕਰ ਪਾ ਰਿਹਾ ਸੀ ਕਿ ਅੰਮ੍ਰਿਤਸਰ ਕਮਿਸ਼ਨਰੇਟ ’ਚ ਥਾਣਿਆਂ ’ਚ ਤਾਇਨਾਤ ਐੱਸ. ਐੱਚ. ਓ. ਇੰਸਪੈਕਟਰ ਰੈਂਕ ਦੇ ਅਧਿਕਾਰੀ ਉੱਥੇ ਕਿਸ ਤਰ੍ਹਾਂ ਇਕ ਅਪਰਾਧਿਕ ਪਿਛੋਕੜ ਰੱਖਣ ਵਾਲੇ ਵਿਅਕਤੀ ਨਾਲ ਮੋਢੇ ਨਾਲ ਮੋਢਾ ਜੋੜ ਕੇ ਜਸ਼ਨ ਮਨਾ ਰਹੇ ਹਨ ਅਤੇ ਮਾਈਕ ਲੈ ਕੇ ਗਾਣੇ ਗਾ ਰਹੇ ਹਨ। ਇਨ੍ਹਾਂ ਪਹਿਲੂਆਂ ਨੂੰ ਦੇਖਦੇ ਹੋਏ ਮੁਲਾਜ਼ਮਾਂ ਦੀ ਬਦਲੀ ਕੀਤੀ ਗਈ।

ਇਹ ਵੀ ਪੜ੍ਹੋ- ਰਵੀ ਗਿੱਲ ਸੁਸਾਈਡ ਕੇਸ 'ਚ CP ਨੇ ਬਣਾਈ SIT, ਖੁੱਲ੍ਹਣਗੀਆਂ ਮਾਮਲੇ ਦੀਆਂ ਹੋਰ ਪਰਤਾਂ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


Shivani Bassan

Content Editor

Related News