ਪੰਜਾਬ ਪ੍ਰਸ਼ਾਸਨ 'ਚ ਮੁੜ ਫੇਰਬਦਲ, ਵੱਡੀ ਗਿਣਤੀ 'ਚ ਮਾਲ ਅਧਿਕਾਰੀ ਤੇ ਤਹਿਸੀਲਦਾਰਾਂ ਦੇ ਕੀਤੇ ਗਏ ਤਬਾਦਲੇ

Sunday, Sep 01, 2024 - 05:34 AM (IST)

ਪੰਜਾਬ ਪ੍ਰਸ਼ਾਸਨ 'ਚ ਮੁੜ ਫੇਰਬਦਲ, ਵੱਡੀ ਗਿਣਤੀ 'ਚ ਮਾਲ ਅਧਿਕਾਰੀ ਤੇ ਤਹਿਸੀਲਦਾਰਾਂ ਦੇ ਕੀਤੇ ਗਏ ਤਬਾਦਲੇ

ਚੰਡੀਗੜ੍ਹ (ਅੰਕੁਰ) : ਪੰਜਾਬ 'ਚ ਵੱਡੇ ਪੱਧਰ 'ਤੇ ਮਾਲ ਅਧਿਕਾਰੀ ਅਤੇ ਤਹਿਸੀਲਦਾਰਾਂ ਦੇ ਤਬਾਦਲੇ ਕੀਤੇ ਗਏ ਹਨ। ਜਾਰੀ ਹੁਕਮਾਂ ਮੁਤਾਬਕ ਅੰਕਿਤਾ ਅਗਰਵਾਲ ਨੂੰ ਲੁਧਿਆਣਾ, ਬਾਦਲਦੀਨ ਨੂੰ ਰੂਪਨਗਰ, ਕਰੂਨ ਗੁਪਤਾ ਨੂੰ ਫ਼ਤਹਿਗੜ੍ਹ ਸਾਹਿਬ, ਪਵਨ ਕੁਮਾਰ ਨੂੰ ਗੁਰਦਾਸਪੁਰ ਵਾਧੂ ਚਾਰਜ ਪਠਾਨਕੋਟ, ਨਵਦੀਪ ਸਿੰਘ ਨੂੰ ਪਟਿਆਲਾ, ਗੁਰਲੀਨ ਕੌਰ ਨੂੰ ਸੰਗਰੂਰ, ਅਮਨਦੀਪ ਚਾਵਲਾ ਨੂੰ ਮੋਹਾਲੀ, ਹਰਮਿੰਦਰ ਸਿੰਘ ਹੁੰਦਲ ਨੂੰ ਬਠਿੰਡਾ, ਅਰਵਿੰਦ ਪ੍ਰਕਾਸ਼ ਵਰਮਾ ਨੂੰ ਮਾਨਸਾ, ਜਸਕਰਨਜੀਤ ਸਿੰਘ ਹੁਸ਼ਿਆਰਪੁਰ ਵਾਧੂ ਚਾਰਜ ਕਪੂਰਥਲਾ, ਗੁਰਜਿੰਦਰ ਸਿੰਘ ਨੂੰ ਬਰਨਾਲਾ, ਨਵਕਿਰਤ ਸਿੰਘ ਰੰਧਾਵਾ ਨੂੰ ਅੰਮ੍ਰਿਤਸਰ ਵਾਧੂ ਚਾਰਜ ਤਰਨਤਰਨ ਜ਼ਿਲ੍ਹਾ ਮਾਲ ਅਫਸਰ ਲਾਇਆ ਗਿਆ ਹੈ।

ਇਸੇ ਤਰ੍ਹਾਂ ਤਹਿਸੀਲਦਾਰਾਂ ਦੀਆਂ ਵੀ ਬਦਲੀਆਂ ਕੀਤੀਆਂ ਗਈਆਂ ਹਨ ਜਿਸ ’ਚ ਜਗਸੀਰ ਸਿੰਘ ਮਿੱਤਲ ਨੂੰ ਸਬ ਰਜਿਸਟਰਾਰ ਅੰਮ੍ਰਿਤਸਰ-2 ਅਤੇ ਵਾਧੂ ਚਾਰਜ ਤਹਿਸੀਲਦਾਰ ਅੰਮ੍ਰਿਤਸਰ-2 ਲਾਇਆ ਹੈ, ਜਸਪ੍ਰੀਤ ਸਿੰਘ ਨੂੰ ਸਬ ਰਜਿਸਟਰਾਰ ਮੋਹਾਲੀ, ਵਿਕਾਸ ਸ਼ਰਮਾ ਨੂੰ ਖਮਾਣੋਂ, ਮਨਿੰਦਰ ਸਿੰਘ ਨੂੰ ਸਬ ਰਜਿਸਟਰਾਰ ਪਟਿਆਲਾ, ਮਨਮੋਹਕ ਕੋਸ਼ਿਕ ਨੂੰ ਧੂਰੀ, ਪਰਮਜੀਤ ਸਿੰਘ ਬਰਾੜ ਨੂੰ ਸਬ ਰਜਿਸਟਰਾਰ ਬਠਿੰਡਾ, ਪ੍ਰਦੀਪ ਕੁਮਾਰ ਨੂੰ ਨਕੋਦਰ, ਬਲਜਿੰਦਰ ਸਿੰਘ ਨੂੰ ਫਗਵਾੜਾ, ਜਸਵਿੰਦਰ ਸਿੰਘ ਨੂੰ ਫ਼ਤਹਿਗੜ ਚੂੜੀਆਂ, ਸਤਵਿੰਦਰ ਪਾਲ ਸਿੰਘ ਨੂੰ ਫਿਲੌਰ, ਸਵਪਨਦੀਪ ਕੌਰ ਨੂੰ ਜਲੰਧਰ-1, ਰਾਮ ਚੰਦ ਨੂੰ ਸਬ ਰਜਿਸਟਰਾਰ ਜਲੰਧਰ-2 ਅਤੇ ਵਾਧੂ ਚਾਰਜ ਜਲੰਧਰ-2, ਗੁਰਪ੍ਰੀਤ ਸਿੰਘ ਨੂੰ ਬ ਰਜਿਸਟਰਾਰ ਜਲੰਧਰ-1, ਸੁਖਬੀਰ ਕੌਰ ਨੂੰ ਅਬੋਹਰ, ਵਰਿੰਦਰ ਭਾਟੀਆ ਨੂੰ ਕਪੂਰਥਲਾ, ਰੇਸ਼ਮ ਸਿੰਘ ਨੂੰ ਸਬ ਰਜਿਸਟਰਾਰ ਲੁਧਿਆਣਾ ਸੈਂਟਰਲ, ਪਰਵੀਨ ਕੁਮਾਰ ਸਿੰਗਲਾ ਨੂੰ ਮੂਨਕ ਅਤੇ ਵਾਧੂ ਚਾਰਜ ਮਾਨਸਾ, ਹਰਿ ਕਰਮ ਸਿੰਘ ਨੂੰ ਸਬ ਰਜਿਸਟਰਾਰ ਅੰਮ੍ਰਿਤਸਰ-ਇਕ, ਸੁਖਦੇਵ ਕੁਮਾਰ ਬੰਗੜ ਨੂੰ ਬਾਬਾ ਬਕਾਲਾ ਨਿਯੁਕਤ ਕੀਤਾ ਗਿਆ ਹੈ।

ਇਹ ਵੀ ਪੜ੍ਹੋ- ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਝਟਕਾ, ਸਾਬਕਾ ਵਿਧਾਇਕ ਨੇ ਪਾਰਟੀ ਛੱਡ ਫੜਿਆ ਕਾਂਗਰਸ ਦਾ 'ਹੱਥ'

ਇਸ ਤੋਂ ਇਲਾਵਾ ਵਿਸ਼ਾਲ ਵਰਮਾ ਨੂੰ ਫ਼ਤਹਿਗੜ੍ਹ ਸਾਹਿਬ ਅਤੇ ਵਾਧੂ ਚਾਰਜ ਬਸੀ ਪਠਾਣਾ, ਅੰਮ੍ਰਿਤ ਬੀਰ ਸਿੰਘ ਨੂੰ ਰੋਪੜ, ਪੁਨੀਤ ਬਾਂਸਲ ਨੂੰ ਸਮਾਣਾ, ਨਵਪ੍ਰੀਤ ਸਿੰਘ ਸ਼ੇਰ ਗਿੱਲ ਨੂੰ ਸਬ ਰਜਿਸਟਰਾਰ ਖਰੜ ਅਤੇ ਵਾਧੂ ਚਾਰਜ ਤਹਿਸੀਲਦਾਰ ਖਰੜ, ਰਕੇਸ਼ ਕੁਮਾਰ ਗਰਗ ਨੂੰ ਬਰਨਾਲਾ ਅਤੇ ਵਾਧੂ ਚਾਰ ਸਬ ਰਜਿਸਟਰਾਰ ਬਰਨਾਲਾ, ਗੁਰਵਿੰਦਰ ਕੌਰ ਨੂੰ ਸੰਗਰੂਰ ਅਤੇ ਵਾਧੂ ਚਾਰਜ ਭਵਾਨੀਗੜ੍ਹ, ਸੰਦੀਪ ਕੁਮਾਰ ਨੂੰ ਸ੍ਰੀ ਅਨੰਦਪੁਰ ਸਾਹਿਬ ਅਤੇ ਵਾਧੂ ਚਾਰਜ ਨੰਗਲ, ਰਣਜੀਤ ਸਿੰਘ ਨੂੰ ਜਗਰਾਓਂ ਤੇ ਵਾਧੂ ਚਾਰਜ ਸਬ ਰਜਿਸਟਰਾਰ ਲੁਧਿਆਣਾ ਪੂਰਵੀ, ਹਰਮਿੰਦਰ ਸਿੰਘ ਨੂੰ ਟਾਂਡਾ, ਸੁਖਜਿੰਦਰ ਸਿੰਘ ਟਿਵਾਣਾ ਨੂੰ ਨਾਭਾ, ਕੁਲਵੰਤ ਸਿੰਘ ਸਿੱਧੂ ਨੂੰ ਹੁਸ਼ਿਆਰਪੁਰ ਵਾਧੂ ਚਾਰਜ ਸਬ ਰਜਿਸਟਰਾਰ ਹੁਸ਼ਿਆਰਪੁਰ, ਸੰਦੀਪ ਕੁਮਾਰ ਨੂੰ ਟੀ.ਓ.ਐੱਸ.ਡੀ. ਜਲੰਧਰ, ਸੁਖ ਚਰਨ ਸਿੰਘ ਤਪਾ, ਜਤਿੰਦਰ ਪਾਲ ਸਿੰਘ ਮਲੋਟ ਵਾਧੂ ਚਾਰਜ ਸ੍ਰੀ ਮੁਕਤਸਰ ਸਾਹਿਬ, ਲਛਮਣ ਸਿੰਘ ਨੂੰ ਪੱਟੀ, ਵਿਸ਼ਵ ਅਜੀਤ ਸਿੰਘ ਸਿੱਧੂ ਸਬ ਰਜਿਸਟਰਾਰ ਰਾਜਪੁਰਾ, ਕੁਲਦੀਪ ਸਿੰਘ ਨੂੰ ਪਟਿਆਲਾ, ਅਮਰਜੀਤ ਸਿੰਘ ਨੂੰ ਲੋਪੋਕੇ, ਮਨਜੀਤ ਸਿੰਘ ਨੂੰ ਕਲਾਨੌਰ, ਮਨਿੰਦਰ ਸਿੰਘ ਸਿੱਧੂ ਨੂੰ ਅਹਿਮਦਗੜ੍ਹ, ਹਰਮਿੰਦਰ ਸਿੰਘ ਘੋਲੀਆ ਨੂੰ ਬਾਊਡਰੀ ਸੈੱਲ ਚੰਡੀਗੜ੍ਹ, ਸ਼ੀਸ਼ਪਾਲ ਸਿੰਗਲਾ ਨੂੰ ਮਾਲੇਰਕੋਟਲਾ ਅਤੇ ਵਾਧੂ ਚਾਰਜ ਅਮਰਗੜ੍ਹ, ਰਾਜਵਿੰਦਰ ਕੌਰ ਅੰਮ੍ਰਿਤਸਰ-1, ਕੇ.ਸੀ. ਦੱਤਾ ਰਾਜਪੂਰਾ, ਰਮਨਦੀਪ ਕੌਰ ਨੂੰ ਬੰਗਾ, ਕਰਨਦੀਪ ਸਿੰਘ ਭੁੱਲਰ ਨੂੰ ਖੰਡੂਰ ਸਾਹਿਬ, ਦਿੱਵਿਆ ਸਿੰਗਲਾ ਨੂੰ ਬਠਿੰਡਾ, ਰੀਤੂ ਗੁਪਤਾ ਨੂੰ ਵਿਜੀਲੈਂਸ ਬਿਊਰੋ ਚੰਡੀਗੜ੍ਹ, ਸਰਵੇਸ਼ ਰਾਜਨ ਨੂੰ ਮਹਿਲ ਕਲਾਂ, ਰੁਪਿੰਦਰ ਪਾਲ ਸਿੰਘ ਬਲ ਨੂੰ ਬੁਡਲਾਡਾ ਵਾਧੂ ਚਾਰਜ ਸਰਦੂਲਗੜ੍ਹ, ਕਰਮਜੋਤ ਸਿੰਘ ਨੂੰ ਸਮਰਾਲਾ ਵਾਧੂ ਚਾਰਜ ਸ੍ਰੀ ਚਮਕੌਰ ਸਾਹਿਬ, ਜਗਸੀਰ ਸਿੰਘ ਸਰਾ ਨੂੰ ਲੁਧਿਆਣਾ ਵੈਸਟ ਵਾਧੂ ਚਾਰਜ ਸਬ ਰਜਿਸਟਰਾਰ ਲੁਧਿਆਣਾ ਵੈਸਟ, ਲਾਰਸਨ ਨੂੰ ਟੀ.ਓ.ਐੱਸ.ਡੀ. ਪਟਿਆਲਾ ਲਾਇਆ ਗਿਆ ਹੈ।

ਇਹ ਵੀ ਪੜ੍ਹੋ- ਨਹਿਰ 'ਚ ਨਹਾਉਣ ਦੀ 'ਜ਼ਿੱਦ' ਨੇ ਖੋਹ ਲਿਆ 2 ਭੈਣਾਂ ਦਾ 'ਇਕਲੌਤਾ' ਭਰਾ, ਡੁੱਬਣ ਕਾਰਨ ਹੋ ਗਈ ਮੌਤ

ਇਸੇ ਤਰ੍ਹਾਂ ਨਾਇਬ ਤਹਿਸੀਲਦਾਰਾਂ ਨੂੰ ਤਹਿਸੀਲਦਾਰ ਦੀ ਅਸਾਮੀ ਦਾ ਵਾਧੂ ਚਾਰਜ ਦਿੱਤਾ ਗਿਆ ਹੈ ਜਿਸ ’ਚ ਰਮੇਸ਼ ਢਿੰਗਰਾ ਨੂੰ ਨਾਇਬ ਤਹਿਸੀਲਦਾਰ ਧਰਮਕੋਟ, ਸਿਕੰਦਰ ਸਿੰਘ, ਨਾਇਬ ਤਹਿਸੀਲਦਾਰ ਤਲਵੰਡੀ ਸਾਬੋ, ਰਣਜੀਤ ਖੁਲਰ ਨਾਇਬ ਤਹਿਸੀਲਦਾਰ ਗੁਰਦਾਸਪੁਰ, ਕਰਮਜੀਤ ਸਿੰਘ ਨਾਇਬ ਤਹਿਸੀਲਦਾਰ ਖੰਨਾ ਵਾਧੂ ਚਾਰਜ ਤਹਿਸੀਲਦਾਰ ਖੰਨਾ, ਵਿਨੋਦ ਕੁਮਾਰ ਨਾਇਬ ਤਹਿਸੀਲਦਾਰ ਜੀਰਾ, ਸਤਨਾਮ ਸਿੰਘ ਨਾਇਬ ਤਹਿਸੀਲਦਾਰ ਰਾਏਕੋਟ, ਰਣਬੀਰ ਸਿੰਘ ਨਾਇਬ ਤਹਿਸੀਲਦਾਰ ਫਰੀਦਕੋਟ, ਰਵਿੰਦਰ ਸਿੰਘ ਨਾਇਬ ਤਹਿਸੀਲਦਾਰ ਬਲਾਚੌਰ, ਕੁਲਵਿੰਦਰ ਸਿੰਘ ਨਾਇਬ ਤਹਿਸੀਲਦਾਰ ਮੋਰਿੰਡਾ, ਰਾਜਪ੍ਰੀਤ ਪਾਲ ਸਿੰਘ ਨਾਇਬ ਤਹਿਸੀਲਦਾਰ ਭਿੱਖੀਵਿੰਡ, ਲਗਾਇਆ ਗਿਆ ਹੈ।

PunjabKesariPunjabKesariPunjabKesari

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News