ਫਿਰੋਜ਼ਪੁਰ ਰੇਲ ਮੰਡਲ ’ਚ ਕਈ ਅਧਿਕਾਰੀਆਂ ਦੇ ਤਬਾਦਲੇ

Thursday, Jan 14, 2021 - 11:52 PM (IST)

ਫਿਰੋਜ਼ਪੁਰ ਰੇਲ ਮੰਡਲ ’ਚ ਕਈ ਅਧਿਕਾਰੀਆਂ ਦੇ ਤਬਾਦਲੇ

ਜੈਤੋ, (ਪਰਾਸ਼ਰ)- ਫਿਰੋਜ਼ਪੁਰ ਰੇਲ ਮੰਡਲ ਦੇ ਡੀਨ. ਆਰ. ਐੱਮ. ਰਾਜੇਸ਼ ਅਗਰਵਾਲ ਨੇ ਅੱਜ ਦੱਸਿਆ ਕਿ ਫਿਰੋਜ਼ਪੁਰ ਮੰਡਲ ਦੇ ਕਈ ਅਧਿਕਾਰੀਆਂ ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਅਮਰੇਂਦਰ ਚੈਟਰਜੀ ਦੀ ਮੁੱਖ ਮੈਡੀਕਲ ਸੁਪਰਡੈਂਟ ਵਜੋਂ ਸੇਵਾਮੁਕਤ ਹੋਣ ਤੋਂ ਬਾਅਦ ਊਸ਼ਾ ਕਿਰਨ ਨੂੰ ਮੰਡਲ ਹਸਪਤਾਲ ਫਿਰੋਜ਼ਪੁਰ ਵਿਚ ਤਰੱਕੀ ਦਿੱਤੀ ਗਈ ਹੈ। ਅਸ਼ੀਸ਼ ਕੁਮਾਰ ਦੀ ਥਾਂ ਰਜਨੀਸ਼ ਕੁਮਾਰ ਤ੍ਰਿਪਾਠੀ ਨੂੰ ਸੀਨੀਅਰ ਡਵੀਜ਼ਨਲ ਸੇਫਟੀ ਕਮਿਸ਼ਨਰ ਫਿਰੋਜ਼ਪੁਰ ਲਾਇਆ ਗਿਆ ਹੈ। ਦੱਖਣੀ ਪੂਰਬੀ ਰੇਲਵੇ, ਕੋਲਕਾਤਾ ਦੇ ਡੀ. ਆਈ. ਜੀ. ਅਸ਼ੀਸ਼ ਕੁਮਾਰ ਨੂੰ ਤਰੱਕੀ ਦੇਣ ’ਤੇ ਤਾਇਨਾਤ ਕੀਤੇ ਗਏ ਹਨ।
ਅਭਿਸ਼ੇਕ ਠਾਕੁਰ ਨੂੰ ਯੂਸਫ ਕਬੀਰ ਦੀ ਜਗ੍ਹਾ ਸੀਨੀਅਰ ਮੰਡਲ ਪਰਸੋਨਲ ਅਫਸਰ ਫਿਰੋਜ਼ਪੁਰ ਲਾਇਆ ਗਿਆ ਹੈ। ਚੰਦਰਸ਼ੇਖਰ ਨੂੰ ਜੈ ਸਿੰਘ ਦੀ ਜਗ੍ਹਾ ’ਤੇ ਮੰਡਲ ਪਰਸੋਨਲ ਅਫਸਰ, ਫਿਰੋਜ਼ਪੁਰ ਲਾਇਆ ਗਿਆ ਹੈ। ਵਿਨੈ ਕੁਮਾਰ ਨੂੰ ਸੀਨੀਅਰ ਮੰਡਲ ਇੰਜੀਨੀਅਰ / II, ਫਿਰੋਜ਼ਪੁਰ ਨਿਯੁਕਤ ਕੀਤਾ ਗਿਆ ਹੈ। ਸੰਜੀਵ ਕੁਮਾਰ ਗੁਪਤਾ ਨੂੰ ਪਵਨਿਸ਼ ਕਤੱਲ ਦੀ ਥਾਂ ਫਿਰੋਜ਼ਪੁਰ ਮੰਡਲ ਕਮਰਸ਼ੀਅਲ ਮੈਨੇਜਰ ਤਾਇਨਾਤ ਕੀਤਾ ਗਿਆ ਹੈ। ਹਰਦੀਪ ਕੁਮਾਰ ਨੂੰ ਫਿਰੋਜ਼ਪੁਰ ਮੰਡਲ ਵਿਚ ਡਿਵੀਜ਼ਨਲ ਕਮਰਸ਼ੀਅਲ ਮੈਨੇਜਰ ਦੀ ਦੂਜੀ ਅਸਾਮੀ ’ਤੇ ਨਿਯੁਕਤ ਕੀਤਾ ਗਿਆ ਹੈ।
ਡੀ. ਐੱਮ. ਆਰ. ਰਾਜੇਸ਼ ਅਗਰਵਾਲ ਨੇ ਕਿਹਾ ਕਿ ਇਨ੍ਹਾਂ ਅਧਿਕਾਰੀਆਂ ਦੀ ਪਹਿਲ ਉਨ੍ਹਾਂ ਦੇ ਵਿਭਾਗਾਂ ਵਿਚ ਰੇਲ ਯਾਤਰੀਆਂ ਅਤੇ ਕਰਮਚਾਰੀਆਂ ਨੂੰ ਬਿਹਤਰ ਸਹੂਲਤਾਂ ਪ੍ਰਦਾਨ ਕਰਨਾ ਹੋਵੇਗੀ।


author

Bharat Thapa

Content Editor

Related News