ਪੰਜਾਬ ਸਰਕਾਰ ਨੇ ਖੁਰਾਕ ਸਪਲਾਈ ਦੇ ਜ਼ਿਲਾ ਕੰਟਰੋਲਰਾਂ ਦੇ ਕੀਤੇ ਤਬਾਦਲੇ, ਡਵੀਜ਼ਨਾਂ ਦੇ ਡਿਪਟੀ ਡਾਇਰੈਕਟਰ ਵੀ ਬਦਲੇ

07/20/2017 6:02:33 AM

ਦਸੂਹਾ  (ਸੰਜੇ ਰੰਜਨ) — ਪੰਜਾਬ ਸਰਕਾਰ ਖੁਰਾਕ ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਵਿਭਾਗ ਦੇ ਮੁੱਖ ਸਕੱਤਰ ਕੇ. ਏ. ਪੀ. ਸਿਨਹਾ ਦੁਆਰਾ ਵਿਭਾਗ ਵਿਚ ਪ੍ਰਬੰਧਕੀ ਜ਼ਰੂਰਤਾਂ ਨੂੰ ਮੁੱਖ ਰੱਖ ਕੇ ਜ਼ਿਲਾ ਕੰਟਰੋਲਰਾਂ ਦੀਆਂ ਬਦਲੀਆਂ ਕੀਤੀਆਂ ਗਈਆਂ ਹਨ। ਜਾਰੀ ਕੀਤੀ ਨਵੀਂ ਲਿਸਟ ਅਨੁਸਾਰ ਡਾ. ਨਿਰਮਲ ਸਿੰਘ, ਏ. ਡੀ. ਓ. ਮੁੱਖ ਦਫਤਰ ਚੰਡੀਗੜ੍ਹ ਤੋਂ ਤਰਨਤਾਰਨ ਮੁਨੀਸ਼ ਨਰੂਲਾ ਦੀ ਥਾਂ 'ਤੇ, ਮੁਨੀਸ਼ ਨਰੂਲਾ ਨੂੰ ਤਰਨਤਾਰਨ ਤੋਂ ਗੁਰਦਾਸਪੁਰ ਏ. ਪੀ. ਸਿੰਘ ਦੀ ਥਾਂ 'ਤੇ, ਏ. ਪੀ. ਸਿੰਘ ਨੂੰ ਗੁਰਦਾਸਪੁਰ ਤੋਂ ਅੰਮ੍ਰਿਤਸਰ ਸਰਤਾਜ ਸਿੰਘ ਦੀ ਥਾਂ 'ਤੇ, ਮੰਗਲਦਾਸ ਨੂੰ ਪਠਾਨਕੋਟ ਤੋਂ ਸ੍ਰੀ ਮੁਕਤਸਰ ਸਾਹਿਬ ਅਮਨਦੀਪ ਸਿੰਘ ਦੀ ਥਾਂ 'ਤੇ, ਰਜਨੀਸ਼ ਕੌਰ ਨੂੰ ਮੁੱਖ ਦਫਤਰ ਚੰਡੀਗੜ੍ਹ ਤੋਂ ਹੁਸ਼ਿਆਰਪੁਰ ਹਰਬੰਸ ਸਿੰਘ ਦੀ ਥਾਂ 'ਤੇ, ਰੇਨੂ ਬਾਲਾ ਵਰਮਾ ਨੂੰ ਮੁੱਖ ਦਫਤਰ ਤੋਂ ਸ਼ਹੀਦ ਭਗਤ ਸਿੰਘ ਨਗਰ ਅਮਰਜੀਤ ਸਿੰਘ ਸੋਢੀ ਦੀ ਥਾਂ 'ਤੇ, ਜਸਪ੍ਰੀਤ ਸਿੰਘ ਕਾਹਲੋਂ ਨੂੰ ਬਠਿੰਡਾ ਤੋਂ ਫਤਿਹਗੜ੍ਹ ਸਾਹਿਬ ਸ਼੍ਰੀਮਤੀ ਰੁਪਿੰਦਰ ਪਾਲ ਕੌਰ ਦੀ ਥਾਂ 'ਤੇ, ਹਰਜੀਤ ਕੌਰ ਨੂੰ ਪਟਿਆਲਾ ਤੋਂ ਐੱਸ. ਏ. ਐੱਸ. ਨਗਰ ਸ਼੍ਰੀਮਤੀ ਹਰਵੀਨ ਕੌਰ ਦੀ ਥਾਂ 'ਤੇ, ਅਮਰਜੀਤ ਸਿੰਘ ਨੂੰ ਨਵਾਂਸ਼ਹਿਰ ਤੋਂ  ਬਠਿੰਡਾ ਜਸਪ੍ਰੀਤ ਸਿੰਘ ਕਾਹਲੋਂ ਦੀ ਥਾਂ 'ਤੇ, ਗੀਤਾ ਬਿਸ਼ਭੂ ਨੂੰ ਲੁਧਿਆਣਾ ਪੂਰਬੀ ਤੋਂ ਫਾਜ਼ਿਲਕਾ ਹਰਸ਼ਰਨਜੀਤ ਸਿੰਘ ਦੀ ਥਾਂ 'ਤੇ, ਪਰਮਜੀਤ ਸਿੰਘ ਧਮੀਜਾ ਨੂੰ ਪਾਤੜਾਂ ਤੋਂ ਪਟਿਆਲਾ ਸ਼੍ਰੀਮਤੀ ਹਰਜੀਤ ਕੌਰ ਦੀ ਥਾਂ 'ਤੇ, ਸਤਸਿਮਰਨ ਸਿੰਘ ਨੂੰ ਪਟਿਆਲਾ ਤੋਂ ਮੁੱਖ ਦਫਤਰ, ਬਲਦੇਵ ਰਾਜ ਵਰਮਾ ਨੂੰ ਗੜ੍ਹਸ਼ੰਕਰ ਤੋਂ ਮਾਨਸਾ, ਮਨਜਿੰਦਰ ਸਿੰਘ ਨੂੰ ਦਸੂਹਾ ਤੋਂ ਪਠਾਨਕੋਟ ਮੰਗਲਦਾਸ ਦੀ ਥਾਂ 'ਤੇ, ਸੁਰਿੰਦਰ ਕੁਮਾਰ ਖੰਨਾ ਨੂੰ ਲੁਧਿਆਣਾ ਪੂਰਬੀ ਸ਼੍ਰੀਮਤੀ ਗੀਤਾ ਬਿਸ਼ਭੂ ਦੀ ਥਾਂ 'ਤੇ, ਸਤਵੀਰ ਸਿੰਘ ਨੂੰ ਮੋਹਾਲੀ ਤੋਂ ਰੋਪੜ ਸ਼੍ਰੀਮਤੀ ਕਿੰਮੀ ਵਿਨੀਤ ਕੌਰ ਸੇਠੀ ਦੀ ਥਾਂ 'ਤੇ ਲਾਇਆ ਗਿਆ ਹੈ।
ਇਸੇ ਤਰ੍ਹਾਂ ਡਿਪਟੀ ਡਾਇਰੈਕਟਰਾਂ ਦੇ ਤੌਰ 'ਤੇ ਰੁਪਿੰਦਰ ਪਾਲ ਕੌਰ ਨੂੰ ਫਿਰੋਜ਼ਪੁਰ ਡਵੀਜ਼ਨ ਦੀ ਡਿਪਟੀ ਡਾਇਰੈਕਟਰ, ਸੋਨਾ ਥਿੰਦ ਨੂੰ ਜਲੰਧਰ ਡਵੀਜ਼ਨ ਤੇ ਅਜੈਵੀਰ ਸਿੰਘ ਨੂੰ ਪਟਿਆਲਾ ਡਵੀਜ਼ਨ ਦਾ ਡਿਪਟੀ ਡਾਇਰੈਕਟਰ ਲਾਇਆ ਗਿਆ ਹੈ।


Related News