ਸੰਜੀਵ ਕੁਮਾਰ ਸੂਦ ਟਰਾਂਸਕੋ ਦੇ ਡਾਇਰੈਕਟਰ ਟੈਕਨਿਕਲ ਨਿਯੁਕਤ
Wednesday, May 21, 2025 - 02:12 PM (IST)

ਪਟਿਆਲਾ (ਪਰਮੀਤ) : ਪੰਜਾਬ ਸਰਕਾਰ ਨੇ ਸੰਜੀਵ ਕੁਮਾਰ ਸੂਦ ਨੂੰ ਪੰਜਾਬ ਰਾਜ ਟਰਾਂਸਮਿਸ਼ਨ ਨਿਗਮ ਲਿਮਟਿਡ (ਟਰਾਂਸਕੋ) ਦਾ ਡਾਇਰੈਕਟਰ ਟੈਕਨਿਕਲ ਨਿਯੁਕਤ ਕੀਤਾ ਹੈ। ਇਹ ਨਿਯੁਕਤੀ ਦੋ ਸਾਲ ਦੇ ਸਮੇਂ ਲਈ ਕੀਤੀ ਗਈ ਹੈ। ਨਿਯੁਕਤੀ ਦੇ ਹੁਕਮ ਊਰਜਾ ਵਿਭਾਗ ਦੇ ਪ੍ਰਮੁੱਖ ਸਕੱਤਰ ਅਜੋਇ ਕੁਮਾਰ ਸਿਨਹਾ ਵੱਲੋਂ ਜਾਰੀ ਕੀਤੇ ਗਏ ਹਨ।