ਮਾਮਲਾ 12 ਲੱਖ ਟਰੇਮਾਡੋਲ ਗੋਲੀਆਂ ਦਾ:CBI ਨੇ ਸਿਵਲ ਸਰਜਨ ਦਫ਼ਤਰ ’ਚ ਰੇਡ ਕਰ ਕਬਜ਼ੇ ’ਚ ਲਏ ਸਬੰਧਤ ਦਸਤਾਵੇਜ਼

Wednesday, Aug 25, 2021 - 10:07 AM (IST)

ਮਾਮਲਾ 12 ਲੱਖ ਟਰੇਮਾਡੋਲ ਗੋਲੀਆਂ ਦਾ:CBI ਨੇ ਸਿਵਲ ਸਰਜਨ ਦਫ਼ਤਰ ’ਚ ਰੇਡ ਕਰ ਕਬਜ਼ੇ ’ਚ ਲਏ ਸਬੰਧਤ ਦਸਤਾਵੇਜ਼

ਅੰਮ੍ਰਿਤਸਰ (ਦਲਜੀਤ) - ਜੀ. ਟੀ. ਰੋਡ ਸਥਿਤ ਰੇਬਨ ਬਹਿਲ ਫਾਰਮਾਸਿਊਟਿਕਲ ਤੋਂ ਦੋ ਸਾਲ ਪਹਿਲਾਂ ਬਰਾਮਦ 12 ਲੱਖ ਗੋਲੀਆਂ ਟਰੇਮਾਡੋਲ ਦੇ ਮਾਮਲੇ ’ਚ ਸੀ. ਬੀ. ਆਈ. ਟੀਮ ਨੇ ਮੰਗਲਵਾਰ ਨੂੰ ਸਿਵਲ ਸਰਜਨ ਦਫ਼ਤਰ ਸਥਿਤ ਡਰੱਗ ਵਿਭਾਗ ’ਚ ਰੇਡ ਕੀਤੀ। ਸੀ. ਬੀ. ਆਈ. ਨੇ ਤਕਰੀਬਨ 6 ਘੰਟੇ ਤੱਕ ਡਰੱਗ ਵਿਭਾਗ ਦੇ ਅਧਿਕਾਰੀਆਂ ਤੋਂ ਪੁੱਛਗਿਛ ਕੀਤੀ। ਇਸ ਦੇ ਨਾਲ ਹੀ ਕੰਪਿਊਟਰ ’ਚ ਦਰਜ ਰਿਕਾਰਡ ਦਾ ਪ੍ਰਿੰਟ ਆਊਟ ਲਿਆ। ਇਸ ਤੋਂ ਇਲਾਵਾ ਹੋਰ ਵੀ ਕਈ ਦਸਤਾਵੇਜ਼ ਸੀ. ਬੀ. ਆਈ. ਨੇ ਆਪਣੇ ਕਬਜ਼ੇ ’ਚ ਲਏ। ਸੀ. ਬੀ. ਆਈ. ਨੇ ਇਹ ਸਾਰੀ ਕਾਰਵਾਈ ਬੰਦ ਕਮਰੇ ’ਚ ਕੀਤੀ ਅਤੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਦੇਣ ਤੋਂ ਮਨ੍ਹਾ ਕੀਤਾ।

ਪੜ੍ਹੋ ਇਹ ਵੀ ਖ਼ਬਰ - ਵੱਡੀ ਖ਼ਬਰ : MP ਰਵਨੀਤ ਸਿੰਘ ਬਿੱਟੂ ਨੂੰ ਮਿਲੀ ਜ਼ੈੱਡ ਪਲੱਸ ਸੁਰੱਖਿਆ (ਵੀਡੀਓ)

ਜਾਣਕਾਰੀ ਅਨੁਸਾਰ ਸਵੇਰੇ ਤਕਰੀਬਨ 10 ਵਜੇ ਤੱਕ ਪਹੁੰਚੀ ਟੀਮ, ਇੱਥੇ ਦੁਪਹਿਰ 4 ਵਜੇ ਤੱਕ ਡਟੀ ਰਹੀ। ਟੀਮ ਨੇ ਜ਼ੋਨਲ ਡਰੱਗ ਲਾਇਸੈਂਸਿੰਗ ਅਥਾਰਿਟੀ ਕਰੁਣ ਸਚਦੇਵਾ ਸਮੇਤ ਸਾਰੇ ਡਰੱਗ ਇੰਸਪੈਕਟਰਾਂ ਕੋਲੋਂ ਪੁੱਛਗਿਛ ਕੀਤੀ। ਡਰੱਗ ਵਿਭਾਗ ਦੇ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਮੀਡੀਆ ਤੋਂ ਦੂਰੀ ਬਣਾਈ ਰੱਖੀ ਸੀ। ਇੱਥੋਂ ਤੱਕ ਕਿ ਸੀ. ਬੀ. ਆਈ. ਦੇ ਅਧਿਕਾਰੀ ਵੀ ਮੀਡੀਆ ਨਾਲ ਗੱਲ ਕਰਨ ਤੋਂ ਮਨ੍ਹਾ ਕਰਦੇ ਰਹੇ। ਮਾਮਲੇ ਸਬੰਧੀ ’ਚ ਮਾਣਯੋਗ ਕੋਰਟ ’ਚ ਸੀ. ਬੀ. ਆਈ. ਵਲੋਂ ਪੱਤਰ ਦਿੱਤਾ ਗਿਆ ਹੈ, ਪੱਤਰ ’ਚ ਕੀ ਲਿਖਿਆ ਹੋਇਆ ਹੈ। ਇਸ ਗੱਲ ਦਾ ਖੁਲਾਸਾ ਦੋਵੇਂ ਵਿਭਾਗਾਂ ਦੇ ਅਧਿਕਾਰੀਆਂ ਵਲੋਂ ਨਹੀਂ ਕੀਤਾ ਗਿਆ। ਦੱਸਣਯੋਗ ਹੈ ਕਿ ਬੁੱਧਵਾਰ ਨੂੰ ਵੀ ਸੀ. ਬੀ. ਆਈ. ਦੀ ਜਾਂਚ ਜਾਰੀ ਰਹੇਗੀ। ਸੂਤਰ ਦੱਸਦੇ ਹਨ ਕਿ ਸਿਹਤ ਵਿਭਾਗ ਵਲੋਂ ਮਾਮਲੇ ’ਚ ਠੋਸ ਕਾਰਵਾਈ ਨਾ ਕਰਦੇ ਹੋਏ ਡਰੱਗ ਐਂਡ ਕਾਸਮੈਟਿਕ ਐਕਟ ਤਹਿਤ ਕਾਰਵਾਈ ਕੀਤੀ ਗਈ ਸੀ। ਇਸ ਮਾਮਲੇ ਦਾ ਖੁਲਾਸਾ ਹੋਣ ’ਤੇ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ ਸਮਾਂ ਤਾਂ ਲਿਆ ਗਿਆ ਸੀ, ਜਿਸ ਦੇ ਬਾਅਦ ਹਾਈਕੋਰਟ ਵਲੋਂ ਮਾਮਲੇ ਦੀ ਜਾਂਚ ਲਈ ਸੀ. ਬੀ. ਆਈ. ਨੂੰ ਦਿਸ਼ਾ-ਨਿਰਦੇਸ਼ ਦਿੱਤੇ ਗਏ ਸਨ।

ਪੜ੍ਹੋ ਇਹ ਵੀ ਖ਼ਬਰ - ਪਾਕਿ ਨੂੰ ਸਿੱਖਾਂ ਲਈ ਸੁਰੱਖਿਅਤ ਦੇਸ਼ ਕਹਿਣ 'ਤੇ ਚੁਤਰਫ਼ਾ ਘਿਰੇ ਚਾਵਲਾ, ਸਿੱਖਾਂ ਨੇ ਉਠਾਏ ਵੱਡੇ ਸਵਾਲ

ਇਹ ਹੈ ਮਾਮਲਾ : 
ਦਸੰਬਰ 2019 ’ਚ ਰੇਬਨ ਬਹਿਲ ਫਾਰਮਾਸਿਊਟਿਕਲ ਕੰਪਨੀ ਦੇ ਗੋਦਾਮ ਤੋਂ ਟਰੇਮਾਡੋਲ ਦੀਆਂ 12 ਲੱਖ ਗੋਲੀਆਂ ਬਰਾਮਦ ਹੋਈਆਂ ਸਨ। ਬਰਾਮਦ ਟਰੇਮਾਡੋਲ ਦੀ ਕੀਮਤ 78 ਲੱਖ ਰੁਪਏ ਦੱਸੀ ਗਈ ਸੀ। ਨਿਊ ਅੰਮ੍ਰਿਤਸਰ ਸਥਿਤ ਕੰਪਨੀ ਦੇ ਗੋਦਾਮ ’ਚ ਛਾਪਾਮਾਰੀ ਦੇ ਬਾਅਦ ਡਰੱਗ ਵਿਭਾਗ ਨੇ ਰੇਬਨ ਬਹਿਲ ਕੰਪਨੀ ’ਤੇ ਡਰੱਗ ਐਂਡ ਕਾਸਮੈਟਿਕ ਐਕਟ ਤਹਿਤ ਕਾਰਵਾਈ ਕੀਤੀ ਸੀ। ਕੰਪਨੀ ਕੋਲ ਦਵਾਈ ਉਤਪਾਦਕ ਵਲੋਂ ਦਵਾਈਆਂ ਖਰੀਦ ਕੇ ਅੱਗੇ ਸਪਲਾਈ ਕਰਦੀ ਹੈ ਅਤੇ ਉਸ ਦੇ ਕੋਲ ਟਰੇਮਾਡੋਲ ਰੱਖਣ ਦਾ ਅਧਿਕਾਰਤ ਲਾਇਸੈਂਸ ਨਹੀਂ ਸੀ।

ਕੰਪਨੀ ਦੇ ਸੰਚਾਲਕਾਂ ’ਤੇ ਪੁਲਸ ਵਲੋਂ ਨਹੀਂ ਦਰਜ ਕਰਵਾਈ ਗਈ ਐੱਫ. ਆਈ. ਆਰ. : 
ਭਾਰੀ ਮਾਤਰਾ ’ਚ ਟਰੇਮਾਡੋਲ ਦੀ ਬਰਾਮਦਗੀ ਦੇ ਬਾਵਜੂਦ ਰੇਬਨ ਬਹਿਲ ਫਾਰਮਾਸਿਊਟਿਕਲ ਦੇ ਸੰਚਾਲਕਾਂ ’ਤੇ ਪੁਲਸ ਵਲੋਂ ਐੱਫ਼. ਆਈ. ਆਰ. ਦਰਜ ਨਹੀਂ ਕੀਤੀ ਗਈ ਸੀ। ਡਰੱਗ ਵਿਭਾਗ ਨੇ ਡਰੱਗ ਐਂਡ ਕਾਸਮੈਟਿਕ ਐਕਟ-1940 ਲਗਾਇਆ। ਅਜਿਹੇ ’ਚ ਪੰਜਾਬ-ਹਰਿਆਣਾ ਹਾਈਕੋਰਟ ਨੇ ਐੱਨ. ਡੀ. ਪੀ. ਐੱਸ. ਐਕਟ ਤਹਿਤ ਪਾਬੰਦੀਸ਼ੁਦਾ ਦਵਾਈਆਂ ਦੇ ਭੰਡਾਰਨ ਲਈ ਬਣਾਈ ਗਈ ਨੀਤੀ ’ਤੇ ਪੰਜਾਬ ਸਰਕਾਰ ਤੋਂ ਹਾਲਤ ਸਪੱਸ਼ਟ ਕਰਨ ਨੂੰ ਕਿਹਾ ਸੀ। ਹਾਈਕੋਰਟ ਦਾ ਇਹ ਵੀ ਕਹਿਣਾ ਸੀ ਕਿ ਐੱਨ. ਡੀ. ਪੀ. ਐੱਸ. ਐਕਟ ਤਹਿਤ ਕਾਰਵਾਈ ਕਿਉਂ ਨਹੀਂ ਕੀਤੀ ਗਈ। ਇਸ ਮਾਮਲੇ ਦੀ ਜਾਂਚ ਹੁਣ ਸੀ. ਬੀ. ਆਈ. ਕਰ ਰਹੀ ਹੈ ਤਾਂ ਕਿ ਇਹ ਪਤਾ ਲਗਾਇਆ ਜਾ ਸਕੇ ਕਿ ਅਖ਼ੀਰ ਕਿੰਨ੍ਹਾਂ ਲੋਕਾਂ ਨੇ ਐੱਫ਼. ਆਈ. ਆਰ. ਦਰਜ ਨਹੀਂ ਹੋਣ ਦਿੱਤੀ। ਇਸ ਸਬੰਧ ’ਚ ਰੇਬਨ ਬਹਿਲ ਫਾਰਮਾਸਿਊਟਿਕਲ ’ਚ ਛਾਪਾਮਾਰੀ ਦੌਰਾਨ ਡਰੱਗ ਵਿਭਾਗ ਨੇ ਜੋ ਰਿਕਾਰਡ ਤਿਆਰ ਕੀਤਾ ਸੀ, ਉਹ ਕਬਜ਼ੇ ’ਚ ਲਿਆ ਗਿਆ ਹੈ ।

ਪੜ੍ਹੋ ਇਹ ਵੀ ਖ਼ਬਰ - ਪਤਲੇ ਕਰਨ ਦਾ ਝਾਂਸਾ ਦੇ ਜਿੰਮ ਸੰਚਾਲਕ ਨੇ 6 ਸਾਲ ਤੱਕ ਬਲੈਕਮੇਲ ਕਰਕੇ ਕੀਤਾ ਜਬਰ-ਜ਼ਿਨਾਹ, ਵਿਦੇਸ਼ ਜਾ ਵਾਇਰਲ ਕੀਤੀ ਅਸ਼ਲੀਲ ਵੀਡੀਓ

ਨਸ਼ੇ ਦੇ ਤੌਰ ’ਤੇ ਇਸਤੇਮਾਲ ਹੋਣ ਵਾਲੀ ਦਵਾਈ ਦੀ ਵਿਕਰੀ ਲਈ ਹਨ ਸਖ਼ਤ ਨਿਯਮ
ਟਰੇਮਾਡੋਲ ਇਕ ਅਜਿਹੀ ਦਵਾਈ ਹੈ, ਜਿਸ ਦੀ ਵਰਤੋਂ ਜ਼ਿਆਦਾ ਦਰਦ ਦੀ ਰੋਕਥਾਮ ’ਚ ਕੀਤੀ ਜਾਂਦੀ ਹੈ। ਇਹ ਦਵਾਈ ਬਿਨ੍ਹਾਂ ਡਾਕਟਰ ਵਲੋਂ ਲਿਖੇ ਕਿਸੇ ਨੂੰ ਨਹੀਂ ਦਿੱਤੀ ਜਾ ਸਕਦੀ। ਸਰਕਾਰ ਨੇ ਵਿਕਰੀ ਲਈ ਸਖ਼ਤ ਨਿਯਮ ਵੀ ਬਣਾਏ ਹਨ ।

50 ਗੋਲੀਆਂ ਟਰੇਮਾਡੋਲ ਹੋਣ ’ਤੇ ਦਰਜ ਹੋ ਜਾਂਦੈ ਕੇਸ
ਬੀਤੇ ਸਾਲ ਦੋ ਦਿਨਾਂ ’ਚ ਰੇਬਨ ਬਹਿਲ ਫਾਰਮਾਸਿਊਟਿਕਲ ’ਚ ਡਟੇ ਰਹੇ ਡਰੱਗ ਵਿਭਾਗ ਦੇ ਅਧਿਕਾਰੀਆਂ ਨੇ ਉਸ ਵੇਲੇ ਵੀ ਇਸ ਮਾਮਲੇ ਨੂੰ ਜਨਤਕ ਨਹੀਂ ਕੀਤਾ ਅਤੇ ਸੋਮਵਾਰ ਨੂੰ ਸੀ. ਬੀ. ਆਈ. ਦੀ ਟੀਮ ਵਲੋਂ ਕੀਤੀ ਗਈ ਪੁੱਛਗਿਛ ’ਤੇ ਵੀ ਕੋਈ ਅਧਿਕਾਰੀ ਬੋਲਣ ਨੂੰ ਤਿਆਰ ਨਹੀਂ। ਸਿਰਫ਼ 50 ਗੋਲੀਆਂ ਟਰੇਮਾਡੋਲ ਦੀਆਂ ਕਿਸੇ ਤੋਂ ਨਾਜਾਇਜ਼ ਤੌਰ ’ਤੇ ਬਰਾਮਦ ਹੋਣ ’ਤੇ ਉਸ ਖਿਲਾਫ ਕੇਸ ਦਰਜ ਕੀਤਾ ਜਾਂਦਾ ਹੈ ਪਰ ਬਹਿਲ ਦੇ ਮਾਮਲੇ ’ਚ ਪੁਲਸ ਵਲੋਂ ਐਫ਼ ਆਈ. ਆਰ. ਦਰਜ ਨਹੀਂ ਕੀਤੀ ਗਈ।

ਪੜ੍ਹੋ ਇਹ ਵੀ ਖ਼ਬਰ - ਸਰਹੱਦ ਪਾਰ : ਭਰਾਵਾਂ ਨੇ ਗੋਲੀਆਂ ਮਾਰ ਕੀਤਾ ਭੈਣ ਤੇ ਜੀਜੇ ਦਾ ਕਤਲ, 1 ਮਹੀਨਾ ਪਹਿਲਾਂ ਕੀਤਾ ਸੀ ਪ੍ਰੇਮ ਵਿਆਹ

ਸੀ. ਬੀ. ਆਈ. ਕਰੇਗੀ ਵੱਡਾ ਖੁਲਾਸਾ
12 ਲੱਖ ਟਰੇਮਾਡੋਲ ਗੋਲੀਆਂ ਦੇ ਮਾਮਲੇ ’ਚ ਜੇਕਰ ਸਖ਼ਤੀ ਨਾਲ ਜਾਂਚ ਕੀਤੀ ਜਾਵੇ ਤਾਂ ਕਈ ਵੱਡੇ ਖੁਲਾਸੇ ਹੋ ਸਕਦੇ ਹਨ। ਇਸ ਮਾਮਲੇ ’ਚ ਸਿਹਤ ਵਿਭਾਗ ਦੇ ਕਈ ਵੱਡੇ ਅਧਿਕਾਰੀ ਵੀ ਆ ਸਕਦੇ ਹਨ। ਸੀ. ਬੀ. ਆਈ. ਵਲੋਂ ਮਾਮਲੇ ਦੀ ਸਖ਼ਤੀ ਨਾਲ ਜਾਂਚ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ ’ਚ ਸਰਕਾਰ ਦੇ ਕਈ ਨੇਤਾ ਵੀ ਸ਼ਾਮਿਲ ਹਨ। ਵੱਡਾ ਸਵਾਲ ਖੜ੍ਹਾ ਹੁੰਦਾ ਹੈ ਕਿ ਸੀ. ਬੀ. ਆਈ. ਕੀ ਇਸ ਮਾਮਲੇ ’ਚ ਉਨ੍ਹਾਂ ਨੇਤਾਵਾਂ ਤੱਕ ਪਹੁੰਚ ਸਕੇਗੀ

ਜੋਨਲ ਲਾਇਸੈਂਸ ਅਥਾਰਿਟੀ ਨੇ ਕੁਝ ਵੀ ਬੋਲਣ ਤੋਂ ਕੀਤਾ ਇਨਕਾਰ
ਇਸ ਸਬੰਧ ’ਚ ਜ਼ੋਨਲ ਲਾਇਸੈਂਸ ਅਥਾਰਿਟੀ ਕਰੁਣ ਸਚਦੇਵਾ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਇਸ ਮਾਮਲੇ ’ਚ ਕੋਈ ਵੀ ਜਾਣਕਾਰੀ ਦੇਣ ਤੋਂ ਮਨ੍ਹਾ ਕਰ ਦਿੱਤਾ। ਉਨ੍ਹਾਂ ਕਿਹਾ ਕਿ ਸੀ. ਬੀ. ਆਈ. ਵਲੋਂ ਉਨ੍ਹਾਂ ਨੂੰ ਇਸ ਮਾਮਲੇ ’ਚ ਮੀਡੀਆ ਨਾਲ ਗੱਲਬਾਤ ਕਰਨ ’ਤੇ ਮਨਾ ਕੀਤਾ ਗਿਆ ਹੈ।

ਪੜ੍ਹੋ ਇਹ ਵੀ ਖ਼ਬਰ - ਜਜ਼ਬੇ ਨੂੰ ਸਲਾਮ! ਮਾਂ-ਪਿਓ ਦੀ ਮੌਤ ਮਗਰੋਂ 13 ਸਾਲਾ ਦੀਪਕ ਰੇਹੜੀ ਲਗਾ ਕੇ ਪੂਰੇ ਕਰ ਰਿਹਾ ਆਪਣੇ ਸੁਫ਼ਨੇ (ਵੀਡੀਓ)


author

rajwinder kaur

Content Editor

Related News