ਪੰਜਾਬ ''ਚ ਸਿਰਫ 1,000 ਕੈਮਿਸਟ ਹੀ ਵੇਚਣਗੇ ਪਾਬੰਦੀਸ਼ੁਦਾ ''ਟਰਾਮਾਡੋਲ''

Wednesday, Jul 17, 2019 - 02:47 PM (IST)

ਪੰਜਾਬ ''ਚ ਸਿਰਫ 1,000 ਕੈਮਿਸਟ ਹੀ ਵੇਚਣਗੇ ਪਾਬੰਦੀਸ਼ੁਦਾ ''ਟਰਾਮਾਡੋਲ''

ਚੰਡੀਗੜ੍ਹ : ਬੀਤੇ ਦਿਨ ਵੱਡੀ ਨਸ਼ਾ ਤਸਕਰੀ ਦਾ ਪਰਦਾਫਾਸ਼ ਕਰਦਿਆਂ ਬਠਿੰਡਾ 'ਚ ਪਾਬੰਦੀਸ਼ੁਦਾ 'ਟਰਾਮਾਡੋਲ' ਦੀਆਂ 9.11 ਲੱਖ ਗੋਲੀਆਂ ਬਰਾਮਦ ਕੀਤੀਆਂ ਗਈਆਂ ਸਨ। ਇਸ ਤੋਂ ਬਾਅਦ ਪੰਜਾਬ ਸਰਕਾਰ ਨੇ ਪੂਰੇ ਸੂਬੇ 'ਚੋਂ ਸਿਰਫ 1,000 ਕੈਮਿਸਟਾਂ ਨੂੰ ਇਨ੍ਹਾਂ ਗੋਲੀਆਂ ਦੀ ਵਿਕਰੀ ਦਾ ਅਧਿਕਾਰ ਦਿੱਤਾ ਹੈ ਤਾਂ ਜੋ ਇਨ੍ਹਾਂ 'ਤੇ ਪਾਬੰਦੀ ਲਾਈ ਜਾ ਸਕੇ। ਇਨ੍ਹਾਂ ਗੋਲੀਆਂ ਨੂੰ ਪੇਨਕਿਲਰ ਦੇ ਤੌਰ 'ਤੇ ਵਰਤਿਆ ਜਾਂਦਾ ਹੈ ਅਤੇ 10 ਗੋਲੀਆਂ ਦੇ ਇਕ ਪੱਤੇ ਦੀ ਕੀਮਤ 56 ਰੁਪਏ ਹੈ ਪਰ ਨਸ਼ੇ ਲਈ ਇਨ੍ਹਾਂ ਹੀ ਗੋਲੀਆਂ ਨੂੰ 500-600 ਰੁਪਏ 'ਚ ਵੇਚਿਆ ਜਾ ਰਿਹਾ ਹੈ।

ਇਸ ਬਾਰੇ ਜਾਣਕਾਰੀ ਦਿੰਦਿਆਂ 'ਪੰਜਾਬ ਫੂਡ ਐਂਡ ਡਰੱਗ ਐਡਮਿਨੀਸਟ੍ਰੇਟਰ' ਕੇ. ਐੱਸ. ਪੰਨੂ ਨੇ ਕਿਹਾ ਹੈ ਕਿ ਟਰਾਮਾਡੋਲ ਦੀਆਂ ਗੋਲੀਆਂ ਦੀ ਦੁਰਵਰਤੋਂ ਕਾਰਨ ਇਹ ਫੈਸਲਾ ਕੀਤਾ ਗਿਆ ਹੈ ਕਿ ਸੂਬੇ 'ਚ ਸਿਰਫ 1,000 ਕੈਮਿਸਟ ਹੀ ਇਹ ਦਵਾਈ ਵੇਚ ਸਕਣਗੇ। ਉਨ੍ਹਾਂ ਕਿਹਾ ਕਿ ਇਸ ਦਵਾਈ 'ਤੇ ਪਾਬੰਦੀ ਲਾਉਣ ਲਈ ਹੀ ਸਿਰਫ ਚੁਣੇ ਹੋਏ ਕੈਮਿਸਟਾਂ ਤੇ ਹਸਪਤਾਲਾਂ 'ਚ ਇਸ ਦੀ ਵਿਕਰੀ ਦੀ ਇਜਾਜ਼ਤ ਦਿੱਤੀ ਗਈ ਹੈ। ਕੇ. ਐੱਸ. ਪੰਨੂ ਨੇ ਕਿਹਾ ਕਿ ਸਰਕਾਰ ਨੇ ਪਹਿਲਾਂ ਹੀ ਇਨ੍ਹਾਂ ਨਿਯਮਾਂ ਦੀ ਉਲੰਘਣਾ ਕਰਨ ਵਾਲੇ 421 ਕੈਮਿਸਟਾਂ ਦੇ ਲਾਈਸੈਂਸ ਰੱਦ ਕਰ ਦਿੱਤੇ ਹਨ।


author

Babita

Content Editor

Related News