ਵੈਸ਼ਨੋ ਦੇਵੀ ਤੇ ਜੰਮੂ ਵਾਲੀਆਂ ਟ੍ਰੇਨਾਂ ਘੰਟੇ ਲੇਟ: ਜਨਸੇਵਾ ਨੇ 3, ਆਮਰਪਾਲੀ ਨੇ 4 ਘੰਟੇ ਕਰਵਾਈ ਉਡੀਕ

Friday, May 23, 2025 - 02:43 AM (IST)

ਵੈਸ਼ਨੋ ਦੇਵੀ ਤੇ ਜੰਮੂ ਵਾਲੀਆਂ ਟ੍ਰੇਨਾਂ ਘੰਟੇ ਲੇਟ: ਜਨਸੇਵਾ ਨੇ 3, ਆਮਰਪਾਲੀ ਨੇ 4 ਘੰਟੇ ਕਰਵਾਈ ਉਡੀਕ

ਜਲੰਧਰ (ਪੁਨੀਤ) – ਵੈਸ਼ਨੋ ਦੇਵੀ ਅਤੇ ਜੰਮੂ ਜਾਣ ਵਾਲੀਆਂ ਟ੍ਰੇਨਾਂ ਸਮੇਤ ਅੰਮ੍ਰਿਤਸਰ ਵੱਲ ਜਾਣ ਵਾਲੀਆਂ ਟ੍ਰੇਨਾਂ 3-4 ਘੰਟੇ ਤਕ ਦੇਰੀ ਨਾਲ ਰਵਾਨਾ ਹੋਈਆਂ, ਜਦਕਿ ਲੋਕਲ ਟ੍ਰੇਨਾਂ ਸਮੇਤ ਕਈ ਅਹਿਮ ਟ੍ਰੇਨਾਂ ਨੇ ਯਾਤਰੀਆਂ ਨੂੰ ਘੰਟਿਆਂਬੱਧੀ ਉਡੀਕ ਕਰਵਾਈ। ਭਿਆਨਕ ਗਰਮੀ ਵਿਚਕਾਰ ਟ੍ਰੇਨਾਂ ਦੀ ਉਡੀਕ ਕਰਨ ਵਾਲੇ ਯਾਤਰੀ ਪ੍ਰੇਸ਼ਾਨ ਨਜ਼ਰ ਆਏ।

ਇਸੇ ਸਿਲਸਿਲੇ ਵਿਚ ਆਮਰਪਾਲੀ ਐਕਸਪ੍ਰੈੱਸ ਅੰਮ੍ਰਿਤਸਰ ਜਾਂਦੇ ਸਮੇਂ ਆਪਣੇ ਤੈਅ ਸਮੇਂ ਸਾਢੇ 10 ਤੋਂ 4 ਘੰਟੇ ਲੇਟ ਰਹਿੰਦੇ ਹੋਏ 3 ਵਜੇ ਦੇ ਲੱਗਭਗ ਸਿਟੀ ਸਟੇਸ਼ਨ ਪਹੁੰਚੀ। ਉਥੇ ਹੀ, 14673 ਸ਼ਹੀਦ ਐਕਸਪ੍ਰੈੱਸ ਆਪਣੇ ਤੈਅ ਸਮੇਂ 3.23 ਤੋਂ ਸਵਾ 2 ਘੰਟੇ ਲੇਟ ਰਹੀ ਅਤੇ ਸਾਢੇ 5 ਵਜੇ ਕੈਂਟ ਸਟੇਸ਼ਨ ’ਤੇ ਪਹੁੰਚੀ।

ਜਨਸੇਵਾ ਐਕਸਪ੍ਰੈੱਸ 14617 ਦੁਪਹਿਰ 3.06 ਤੋਂ 3 ਘੰਟੇ ਲੇਟ ਰਹਿੰਦੇ ਹੋਏ 6 ਵਜੇ ਸਿਟੀ ਸਟੇਸ਼ਨ ਪਹੁੰਚੀ। ਕਰਮਭੂਮੀ ਐਕਸਪ੍ਰੈੱਸ ਲੱਗਭਗ 5 ਘੰਟੇ ਦੇਰੀ ਨਾਲ ਸਪਾਟ ਹੋਈ। ਲੋਕਲ ਟ੍ਰੇਨਾਂ ਵਿਚ ਲੁਧਿਆਣਾ ਤੋਂ ਚੱਲਣ ਵਾਲੀ 64551 ਸਵੇਰੇ ਸਾਢੇ 9 ਤੋਂ ਡੇਢ ਘੰਟਾ ਲੇਟ ਰਹਿੰਦੇ ਹੋਏ 11 ਵਜੇ ਦੇ ਲੱਗਭਗ ਜਲੰਧਰ ਪਹੁੰਚੀ।

ਜਾਮਨਗਰ ਤੋਂ ਚੱਲ ਕੇ ਮਾਤਾ ਵੈਸ਼ਨੋ ਦੇਵੀ ਕਟੜਾ ਜਾਣ ਵਾਲੀ ਐਕਸਪ੍ਰੈੱਸ ਟ੍ਰੇਨ ਨੰਬਰ 12477 ਡੇਢ ਘੰਟਾ ਦੇਰੀ ਨਾਲ ਪੌਣੇ 1 ਵਜੇ ਕੈਂਟ ਪਹੁੰਚੀ। ਤਿਰੂਪਤੀ ਤੋਂ ਚੱਲਣ ਵਾਲੀ ਹਮਸਫਰ 22705 ਜੰਮੂਤਵੀ ਜਾਂਦੇ ਸਮੇਂ ਦੁਪਹਿਰ 2.20 ਦੇ ਤੈਅ ਸਮੇਂ ਤੋਂ ਲੱਗਭਗ 4 ਘੰਟੇ ਲੇਟ ਰਹਿੰਦੇ ਹੋਏ 6 ਵਜੇ ਦੇ ਬਾਅਦ ਕੈਂਟ ਪਹੁੰਚੀ। ਕੋਲਕਾਤਾ ਤੋਂ ਚੱਲਣ ਵਾਲੀ ਅਕਾਲ ਤਖਤ ਐਕਸਪ੍ਰੈੱਸ 12317 ਜਲੰਧਰ ਦੇ ਆਪਣੇ ਤੈਅ ਸਮੇਂ 3.40 ਤੋਂ ਲੱਗਭਗ 1.10 ਘੰਟੇ ਦੀ ਦੇਰੀ ਨਾਲ 4.50 ’ਤੇ ਸਿਟੀ ਪਹੁੰਚੀ।

1 ਘੰਟਾ ਦੇਰੀ ਨਾਲ ਰੀ-ਸ਼ਡਿਊਲ ਹੋਈ ਅੰਮ੍ਰਿਤਸਰ ਸ਼ਤਾਬਦੀ 12031 ਲੱਗਭਗ 1.22 ਘੰਟਾ ਦੇਰੀ ਨਾਲ ਪਹੁੰਚੀ। ਉਥੇ ਹੀ, ਵੰਦੇ ਭਾਰਤ, ਸਵਰਨ ਸ਼ਤਾਬਦੀ ਸਮੇਤ ਕਈ ਅਹਿਮ ਟ੍ਰੇਨਾਂ ਆਨ-ਟਾਈਮ ਸਪਾਟ ਹੋਈਆਂ।

1 ਮਹੀਨਾ ਚੱਲੀ ਟਿਕਟ ਚੈਕਿੰਗ ਮੁਹਿੰਮ ’ਚ 47 ਹਜ਼ਾਰ ਯਾਤਰੀਆਂ ਨੂੰ ਜੁਰਮਾਨਾ
ਰੇਲਵੇ ਦੇ ਫਿਰੋਜ਼ਪੁਰ ਮੰਡਲ ਵੱਲੋਂ 1 ਮਹੀਨਾ ਪਹਿਲਾਂ 21 ਅਪ੍ਰੈਲ ਦੇ ਲੱਗਭਗ ਸ਼ੁਰੂ ਕੀਤੀ ਗਈ ਵਿਸ਼ੇਸ਼ ਟਿਕਟ ਚੈਕਿੰਗ ਮੁਹਿੰਮ ਦੌਰਾਨ 47 ਹਜ਼ਾਰ ਦੇ ਲੱਗਭਗ ਯਾਤਰੀਆਂ ਨੂੰ ਜੁਰਮਾਨਾ ਕੀਤਾ ਗਿਆ।


author

Inder Prajapati

Content Editor

Related News