ਪੰਜਾਬ ਦੇ ''ਟੈਨਿਸ ਖਿਡਾਰੀਆਂ'' ਲਈ ਚੰਗੀ ਖ਼ਬਰ, ਮੋਹਾਲੀ ''ਚ ਸ਼ੁਰੂ ਹੋਇਆ ''ਸਿਖਲਾਈ ਕੇਂਦਰ''

Monday, Feb 08, 2021 - 03:58 PM (IST)

ਚੰਡੀਗੜ੍ਹ (ਰਮਨਜੀਤ) : ਪੰਜਾਬ ਦੇ ਟੈਨਿਸ ਖਿਡਾਰੀਆਂ ਲਈ ਚੰਗੀ ਖ਼ਬਰ ਹੈ। 82ਵੀਂ ਸੀਨੀਅਰ 'ਰਾਸ਼ਟਰੀ ਟੇਬਲ ਟੈਨਿਸ ਚੈਂਪੀਅਨਸ਼ਿਪ' ਲਈ ਸਿਖਲਾਈ ਕੇਂਦਰ ਮੋਹਾਲੀ ਦੇ ਸੈਕਟਰ-78 ਸਥਿਤ ਸਟੇਡੀਅਮ 'ਚ ਸ਼ੁਰੂ ਹੋ ਰਿਹਾ ਹੈ। ਇਸ ਮੌਕੇ ਕੈਂਪ ਦਾ ਉਦਘਾਟਨ ਪੰਜਾਬ ਦੇ ਐਡਵੋਕੇਟ ਜਨਰਲ ਅਤੁਲ ਨੰਦਾ ਵੱਲੋਂ ਕੀਤਾ ਗਿਆ, ਜੋ ਕਿ ਪੰਜਾਬ ਟੇਬਲ ਟੈਨਿਸ ਐਸੋਸੀਏਸ਼ਨ ਦੇ ਪ੍ਰਧਾਨ ਵੀ ਹਨ।

ਇਹ ਵੀ ਪੜ੍ਹੋ : ਇੰਗਲੈਂਡ ਤੋਂ ਆਏ ਜੋੜੇ ਦੀ ਦਰਦਨਾਕ ਹਾਦਸੇ ਦੌਰਾਨ ਮੌਤ, ਮੱਥਾ ਟੇਕ ਕੇ ਘਰ ਵਾਪਸ ਪਰਤ ਰਿਹਾ ਸੀ ਪਰਿਵਾਰ

ਪੰਜਾਬ ਟੇਬਲ ਟੈਨਿਸ ਐਸੋਸੀਏਸ਼ਨ ਵੱਲੋਂ ਕਰਵਾਏ ਜਾ ਰਹੇ ਸੀਨੀਅਰ ਨੈਸ਼ਨਲਜ਼ ਲਈ ਪੁਰਸ਼ ਅਤੇ ਮਹਿਲਾਵਾਂ ਦੋਵੇਂ ਟੀਮਾਂ ਨੂੰ 14 ਫਰਵਰੀ ਨੂੰ ਹੋਣ ਵਾਲੇ ਰਾਸ਼ਟਰੀ ਚੈਂਪੀਅਨਸ਼ਿਪ ਲਈ ਤਿਆਰ ਕਰਵਾਇਆ ਜਾਵੇਗਾ। ਰਾਸ਼ਟਰੀ ਕੋਚ ਐਨ. ਰਵੀਚੰਦਰਨ ਨੇ ਕਿਹਾ ਕਿ ਪੰਜਾਬ ਦੀਆਂ ਦੋਵੇਂ 5 ਮੈਂਬਰੀ ਪੁਰਸ਼ ਅਤੇ ਮਹਿਲਾ ਟੀਮਾਂ ਲਈ ਟ੍ਰੇਨਿੰਗ ਸੈਸ਼ਨ ਰੋਜ਼ਾਨਾ 2 ਅਭਿਆਸ ਸੈਸ਼ਨਾਂ 'ਚ ਕਰਵਾਇਆ ਜਾਵੇਗਾ। ਉਨ੍ਹਾਂ ਨੇ ਅੱਗੇ ਕਿਹਾ ਕਿ ਇਸ ਦਾ ਸਮਾਂ ਰੋਜ਼ਾਨਾ ਸਵੇਰੇ 7 ਤੋਂ 9 ਵਜੇ ਅਤੇ ਸ਼ਾਮ 4 ਤੋਂ 7 ਵਜੇ ਤੱਕ ਹੋਵੇਗਾ।

ਇਹ ਵੀ ਪੜ੍ਹੋ : ਅੱਜ 'ਨਵਜੋਤ ਸਿੱਧੂ' ਬਾਰੇ ਅਹਿਮ ਫ਼ੈਸਲਾ ਲੈ ਸਕਦੀ ਹੈ ਕਾਂਗਰਸ ਹਾਈਕਮਾਨ, ਮਿਲ ਸਕਦਾ ਹੈ ਇਹ ਅਹੁਦਾ

ਸੀਨੀਅਰ ਰਾਸ਼ਟਰੀ ਚੈਂਪੀਅਨਸ਼ਿਪ ਪੰਚਕੂਲਾ ਦੇ ਤਾਊ ਦੇਵੀ ਲਾਲ ਸਟੇਡੀਅਮ 'ਚ 14 ਤੋਂ 23 ਫਰਵਰੀ ਤੱਕ ਹੋਵੇਗੀ। ਪੰਜਾਬ ਦੇ ਨਿਰਦੇਸ਼ਕ ਹਰਮਨਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਕੈਂਪ 'ਚ ਸਟੇਟ ਵੁਮੈਨ ਚੈਂਪੀਅਨ ਨੇਹਾ ਅਤੇ ਸਟੇਟ ਮੈਨ ਚੈਂਪੀਅਨ ਹਿਤੇਸ਼ ਡੋਗਰਾ ਸਮੇਤ 10 ਖਿਡਾਰੀ ਹਿੱਸਾ ਲੈਣਗੇ। ਇਸ ਤੋਂ ਇਲਾਵਾ ਮਹਿਲਾ ਟੀਮ 'ਚ ਪ੍ਰਭਸਿਮਰਨ, ਪ੍ਰਗਤੀ, ਅਨੰਨਿਆ, ਆਯੂਸ਼ੀ ਅਤੇ ਪੁਰਸ਼ ਟੀਮ 'ਚ ਕਾਰਤਿਕ, ਨਿਖ਼ਿਲ, ਨਮਨ, ਰਕਸ਼ਿਤ ਕੈਂਪ 'ਚ ਸ਼ਾਮਲ ਹੋਣਗੇ।
ਨੋਟ : 82ਵੀਂ ਸੀਨੀਅਰ 'ਰਾਸ਼ਟਰੀ ਟੇਬਲ ਟੈਨਿਸ ਚੈਂਪੀਅਨਸ਼ਿਪ' ਲਈ ਸ਼ੁਰੂ ਹੋਏ ਸਿਖਲਾਈ ਕੇਂਦਰ ਬਾਰੇ ਦਿਓ ਆਪਣੀ ਰਾਏ
 


Babita

Content Editor

Related News