ਫ਼ੌਜ ''ਚ ਭਰਤੀ ਹੋਣ ਦੀ ਤਿਆਰੀ ਕਰ ਰਹੀ ਕੁੜੀ ਨਾਲ ਟ੍ਰੇਨਰ ਨੇ ਟੱਪੀਆਂ ਬੇਸ਼ਰਮੀ ਦੀਆਂ ਹੱਦਾਂ

Friday, Jun 23, 2023 - 06:21 PM (IST)

ਫ਼ੌਜ ''ਚ ਭਰਤੀ ਹੋਣ ਦੀ ਤਿਆਰੀ ਕਰ ਰਹੀ ਕੁੜੀ ਨਾਲ ਟ੍ਰੇਨਰ ਨੇ ਟੱਪੀਆਂ ਬੇਸ਼ਰਮੀ ਦੀਆਂ ਹੱਦਾਂ

ਨਵਾਂਸ਼ਹਿਰ (ਤ੍ਰਿਪਾਠੀ)-ਫ਼ੌਜ ਵਿਚ ਭਰਤੀ ਹੋਣ ਦੀ ਟ੍ਰੇਨਿੰਗ ਲੈ ਰਹੀ ਕੁੜੀ ਨੂੰ ਟ੍ਰੇਨਰ ਵੱਲੋਂ ਫ਼ੌਜ ਦੇ ਫਾਰਮ ਭਰਵਾਉਣ ਦੇ ਬਹਾਨੇ ਹੋਟਲ ਦੇ ਕਮਰੇ ਵਿਚ ਲੈ ਜਾ ਕੇ ਦੁਸ਼ਕਰਮ ਕੀਤਾ ਗਿਆ। ਪੁਲਸ ਨੇ ਟ੍ਰੇਨਰ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਕੁੜੀ ਨੇ ਦੱਸਿਆ ਕਿ ਉਸ ਨੇ 12ਵੀਂ ਤਕ ਪੜ੍ਹਾਈ ਕੀਤੀ ਹੈ। ਉਹ ਫ਼ੌਜ ਵਿਚ ਜਾਣਾ ਚਾਹੁੰਦੀ ਸੀ, ਜਿਸ ਦੇ ਚਲਦੇ 2022 ਤੋਂ ਅਕਤੂਬਰ 2022 ਤਕ ਫ਼ੌਜ ਵਿਚ ਭਰਤੀ ਹੋਣ ਦੀ ਪਹਿਲਾਂ ਹੀ ਟ੍ਰੇਨਿੰਗ ਲੈਣ ਲਈ ਪਿੰਡ ਦੇ ਪੰਚਾਇਤ ਦੇ ਮੈਦਾਨ ਵਿਚ ਸੁਖਵਿੰਦਰ ਸਿੰਘ ਪੁੱਤਰ ਗੁਰਮੀਤ ਸਿੰਘ ਕੋਲ ਜਾਂਦੀ ਸੀ। ਉਸ ਨੇ ਦੱਸਿਆ ਕਿ ਬੀਤੀ 4 ਜੂਨ ਨੂੰ ਸੁਖਵਿੰਦਰ ਸਿੰਘ ਨੇ ਆਪਣੇ ਮੋਬਾਇਲ ਫੋਨ ਤੋਂ ਕਾਲ ਕਰਕੇ ਦੱਸਿਆ ਕਿ ਉਸ ਦੇ ਫ਼ੌਜ ਵਿਚ ਭਰਤੀ ਸਬੰਧੀ ਫਾਰਮ ਭਰਨੇ ਹਨ। ਜਿਸ ਦੇ ਚਲਦੇ ਉਹ ਆਪਣੇ ਸਾਰੇ ਦਸਤਾਵੇਜ਼ ਲੈ ਕੇ ਘਰ ਵਿਚ ਆ ਗਈ। ਉਕਤ ਸੁਖਵਿੰਦਰ ਸਿੰਘ ਉਸ ਨੂੰ ਆਪਣੀ ਗੱਡੀ ਵਿਚ ਬਿਠਾ ਕੇ ਬਠਿੰਡਾ ਸਥਿਤ ਇਕ ਹੋਟਲ ਵਿਚ ਲੈ ਗਿਆ। ਜਿੱਥੇ 7-8 ਦਿਨ ਰਹੇ। 

ਇਹ ਵੀ ਪੜ੍ਹੋ: ਨਾਬਾਲਗ ਨਾਲ ਬਦਫੈਲੀ ਕਰਨ ਦੇ ਮਾਮਲੇ 'ਚ ਹੈਰਾਨੀਜਨਕ ਗੱਲ ਆਈ ਸਾਹਮਣੇ, ਜੈਂਡਰ ਬਦਲਣ ਦੀ ਸੀ ਪਲਾਨਿੰਗ

ਉਸ ਨੇ ਦੱਸਿਆ ਕਿ ਉਸ ਦੇ ਵਾਰ-ਵਾਰ ਵਿਰੋਧ ਕਰਨ ਦੇ ਬਾਵਜੂਦ ਵੀ ਉਕਤ ਸੁਖਵਿੰਦਰ ਉਸ ਦੇ ਨਾਲ ਦੁਸ਼ਕਰਮ ਕਰਦਾ ਰਿਹਾ। ਉਸ ਨੇ ਦੱਸਿਆ ਕਿ ਜਿਸ ਹੋਟਲ ਵਿਚ ਉਸ ਨੂੰ ਸੁਖਵਿੰਦਰ ਨੇ ਰੱਖਿਆ ਸੀ, ਉਸ ਨੂੰ ਉਸ ਹੋਟਲ ਦਾ ਨਾਂ ਨਹੀਂ ਪਤਾ ਹੈ ਪਰ ਹੋਟਲ ਦੀ ਸ਼ਨਾਖ਼ਤ ਕਰਵਾ ਸਕਦੀ ਹੈ। ਉਸ ਨੇ ਦੱਸਿਆ ਕਿ ਉਸ ਦੇ ਕੋਲ ਜੋ ਫੋਨ ਸੀ ਉਸ ਨੇ ਸਿਮ ਸਣੇ ਕਿੱਧਰੇ ਸੁੱਟ ਦਿੱਤਾ ਅਤੇ ਉਸ ਨੂੰ ਉਕਤ ਜਗ੍ਹਾ ਨਹੀਂ ਪਤਾ ਹੈ। ਪੁਲਸ ਨੇ ਪੀੜਤ ਕੁੜੀ ਦੇ ਬਿਆਨਾਂ ਦੇ ਆਧਾਰ ’ਤੇ ਦੋਸ਼ੀ ਸੁਖਵਿੰਦਰ ਸਿੰਘ ਖ਼ਿਲਾਫ਼ ਧਾਰਾ 376 ਦੇ ਤਹਿਤ ਮਾਮਲਾ ਦਰਜ ਕਰਕੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਇਹ ਵੀ ਪੜ੍ਹੋ: ਵਿਵਾਦਾਂ 'ਚ ਘਿਰੀ ਫ਼ਿਲਮ 'ਆਦਿਪੁਰਸ਼', ਪ੍ਰਭਾਸ-ਸੈਫ ਤੇ ਕ੍ਰਿਤੀ ਸੈਨਨ ਨਹੀਂ ਸਨ ਡਾਇਰੈਕਟਰ ਦੀ ਪਹਿਲੀ ਪਸੰਦ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani


author

shivani attri

Content Editor

Related News