ਰੇਲਗੱਡੀ ਹੇਠਾਂ ਆਉਣ ਨਾਲ ਵਿਅਕਤੀ ਦੀ ਮੌਤ
Sunday, Dec 24, 2017 - 04:56 PM (IST)

ਦਸੂਹਾ (ਝਾਵਰ)— ਗਰਨਾ ਸਾਹਿਬ ਬੱਸ ਸਟੈਂਡ ਕੋਲ ਰੇਲਵੇ ਫਾਟਕ ਦੇ ਨਾਲ ਰੇਲ ਲਾਈਨ ਕਰਾਸ ਕਰਦੇ ਸਮੇਂ ਇਕ ਗੁੱਜਰ ਮੁਹੰਮਦ ਸਦੀਕ (27) ਪੁੱਤਰ ਆਲਮ ਵਾਸੀ ਕਾਲਾ ਝਿੰਗੜ ਦੀ ਰੇਲਗੱਡੀ ਦੀ ਲਪੇਟ 'ਚ ਆ ਕੇ ਮੌਤ ਹੋ ਗਈ। ਰੇਲਵੇ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਨੂੰ ਘੱਟ ਸੁਣਾਈ ਦਿੰਦਾ ਸੀ।