15 ਮਹੀਨਿਆਂ ਬਾਅਦ ਕੱਲ੍ਹ ਦੋੜੇਗੀ ਫਿਰੋਜ਼ਪੁਰ- ਛੀਂਦਵਾੜਾ ਐਕਸਪ੍ਰੈੱਸ ਸਪੈਸ਼ਲ ਟਰੇਨ

Sunday, Jul 04, 2021 - 04:57 PM (IST)

 ਜੈਤੋ (ਰਘੂਨੰਦਨ ਪਰਾਸ਼ਰ): ਰੇਲ ਮੰਤਰਾਲਾ ਵੱਲੋਂ ਤਕਰੀਬਨ 15 ਮਹੀਨੇ ਪਹਿਲਾਂ ਕੋਰੋਨਾ ਮਹਾਮਾਰੀ ਦੇ ਕਾਰਨ ਬੰਦ ਕੀਤੀ ਗਈ ਫਿਰੋਜ਼ਪੁਰ-ਛੀਂਦਵਾੜਾ ਟ੍ਰੇਨ  5 ਜੁਲਾਈ ਤੋਂ ਮੁੜ ਰੇਲ ਪਟੜੀ 'ਤੇ ਦੌੜਾਈ ਜਾ ਰਹੀ ਹੈ। ਸੂਤਰਾਂ ਅਨੁਸਾਰ ਇਸ ਸਬੰਧ ਵਿਚ ਰੇਲ ਚਲਾਉਣ ਦਾ ਸਮਾਂ-ਸਾਰਣੀ ਜਾਰੀ ਵੀ ਕਰ ਦਿੱਤੀ ਹੈ। ਫ਼ਿਰੋਜ਼ਪੁਰ-ਛੀਂਦਵਾੜਾ ਵਾਇਆ ਜੈਤੋ-ਬਠਿੰਡਾ ਐਕਸਪ੍ਰੈੱਸ ਸਪੈਸ਼ਲ ਟ੍ਰੇਨ ਨੰਬਰ 04624 ,5 ਜੁਲਾਈ ਨੂੰ ਸਵੇਰੇ 4.10 ਵਜੇ ਫਿਰੋਜ਼ਪੁਰ ਤੋਂ ਛਿੰਦਵਾੜਾ ਲਈ ਰਵਾਨਾ ਹੋਵੇਗੀ, ਜਦੋਂਕਿ ਟ੍ਰੇਨ ਨੰਬਰ 04623, 6 ਜੁਲਾਈ ਨੂੰ  ਛਿੰਦਵਾੜਾ ਤੋਂ ਫਿਰੋਜ਼ਪੁਰ  ਲਈ ਰਵਾਨਾ ਹੋਵੇਗੀ। ਟ੍ਰੇਨ ਫਰੀਦਕੋਟ, ਕੋਟਕਪੂਰਾ, ਜੈਤੋ, ਬਠਿੰਡਾ, ਮਾਨਸਾ, ਜਾਖਲ, ਨਰਵਾਨਾ, ਉਚਾਨਾ, ਜੀਂਦ, ਰੋਹਤਕ ਮਾਰਗਾਂ ਰਾਹੀਂ ਹੁੰਦੀ ਹੋਈ ਛਿੰਦਵਾੜਾ ਪਹੁੰਚੇਗੀ।

ਇਹ ਵੀ ਪੜ੍ਹੋ:  ਘਰੋਂ ਲਾਪਤਾ ਹੋਏ 4 ਬੱਚਿਆਂ ਦੇ ਪਿਓ ਦੀ ਕੂੜੇ ਦੇ ਡੰਪ ਕੋਲੋਂ ਮਿਲੀ ਲਾਸ਼, ਪਰਿਵਾਰ ਦੇ ਉੱਡੇ ਹੋਸ਼

ਇਸ ਦੇ ਨਾਲ ਹੀ ਉੱਤਰੀ ਰੇਲਵੇ ਜ਼ੋਨਲ ਉਪਭੋਗਤਾ ਸਲਾਹਕਾਰ ਕਮੇਟੀ ਦੇ ਮੈਂਬਰ ਹਨੁਮਾਨ ਦਾਸ ਗੋਇਲ ਅਤੇ ਦੈਨਿਕ ਉੱਤਰੀ ਖੇਤਰੀ ਰੇਲ ਯਾਤਰੀ ਅਤੇ ਕਲਿਆਣ ਸੰਘ ਦੇ ਪ੍ਰਧਾਨ ਆਰ. ਐੱਨ.ਪਰਾਸ਼ਰ ਨੇ ਕਿਹਾ ਕਿ ਇਸ ਟ੍ਰੇਨ ਦੇ ਬਹਾਲ ਹੋਣ ਨਾਲ ਪੰਜਾਬ, ਹਰਿਆਣਾ, ਦਿੱਲੀ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਪੰਜਾਬ ਸਮੇਤ ਹੋਰ ਰਾਜਾਂ, ਹਰਿਆਣਾ, ਦਿੱਲੀ, ਉੱਤਰ ਪ੍ਰਦੇਸ਼, ਹਜ਼ਾਰਾਂ ਯਾਤਰੀਆਂ ਨੂੰ ਵੱਡੀ ਰਾਹਤ ਮਿਲੇਗੀ ਕਿਉਂਕਿ ਫਿਰੋਜ਼ਪੁਰ ਤੋਂ ਸਿਰਫ ਪੰਜਾਬ ਮੇਲ ਦਿੱਲੀ ਵੱਲ ਜਾਂਦੀ ਹੈ। ਉਨ੍ਹਾਂ ਰੇਲ ਮੰਤਰੀ ਪੀਯੂਸ਼ ਗੋਇਲ ਨੂੰ ਇੱਕ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਰੇਲ ਮੰਤਰਾਲਾ ਨੇ ਰੇਲ ਗੱਡੀਆਂ ਬਹਾਲ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।ਫਿਰੋਜ਼ਪੁਰ ਤੋਂ ਦਿੱਲੀ ਅਤੇ ਬਠਿੰਡਾ ਅਤੇ ਫਾਜ਼ਿਲਕਾ ਤੋਂ ਬਠਿੰਡਾ-ਅੰਬਾਲਾ ਹੁੰਦੇ ਹੋਏ ਦਿੱਲੀ ਜਾਣ ਵਾਲੀਆਂ ਸਾਰੀਆਂ ਰੇਲ ਗੱਡੀਆਂ ਬਹਾਲ ਕੀਤੀਆਂ ਜਾਣ।

ਇਹ ਵੀ ਪੜ੍ਹੋ: ਅਫ਼ਸਰ ਤੋਂ ਤੰਗ ਆ ਕੇ ਸਹਿਕਾਰਤਾ ਵਿਭਾਗ ਦੇ ਕਰਮਚਾਰੀ ਨੇ ਕੀਤੀ ਖੁਦਕੁਸ਼ੀ, ਮਿਲਿਆ ਸੁਸਾਇਡ ਨੋਟ


Shyna

Content Editor

Related News