ਯੂਕ੍ਰੇਨ ’ਚੋਂ ਪਰਤੇ ਜਲੰਧਰ ਦੇ ਮਨਪ੍ਰੀਤ ਸਿੰਘ ਨੇ ਬਿਆਨ ਕੀਤੇ ਦਰਦਨਾਕ ਹਾਲਾਤ

Thursday, Feb 24, 2022 - 08:05 PM (IST)

ਯੂਕ੍ਰੇਨ ’ਚੋਂ ਪਰਤੇ ਜਲੰਧਰ ਦੇ ਮਨਪ੍ਰੀਤ ਸਿੰਘ ਨੇ ਬਿਆਨ ਕੀਤੇ ਦਰਦਨਾਕ ਹਾਲਾਤ

ਜਲੰਧਰ (ਸੋਨੂੰ)-ਰੂਸ ਵੱਲੋਂ ਕੀਤੇ ਹਮਲੇ ਕਾਰਨ ਯੂਕ੍ਰੇਨ ’ਚ ਮਾਹੌਲ ਕਾਫ਼ੀ ਤਣਾਅਪੂਰਨ ਬਣਿਆ ਹੋਇਆ ਹੈ। ਇਸੇ ਦਰਮਿਆਨ ਯੂਕ੍ਰੇਨ ’ਚੋਂ ਬਚ ਕੇ ਪਰਤੇ ਜਲੰਧਰ ਦੇ ਵਿਦਿਆਰਥੀ ਮਨਪ੍ਰੀਤ ਸਿੰਘ ਨੇ ਉਥੋਂ ਦਰਦਨਾਕ ਹਾਲਾਤ ਬਿਆਨ ਕੀਤੇ ਹਨ। ਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਥੇ ਮਾਹੌਲ ਕਾਫ਼ੀ ਤਣਾਅਪੂਰਨ ਬਣੇ ਹੋਏ ਹਨ ਤੇ ਸਾਡੇ ਨਜ਼ਦੀਕ ਦਾ ਏਰੀਆ ਰੂਸ ਨੇ ਆਪਣੇ ਕਬਜ਼ੇ ’ਚ ਲੈ ਲਿਆ ਹੈ। ਮੈਨੂੰ ਹੁਣ ਉਥੋਂ ਦੇ ਹਾਲਾਤ ਬਾਰੇ ਪਤਾ ਲੱਗ ਰਿਹਾ ਹੈ ਕਿ ਟੈਂਕਾਂ ਸਮੇਤ ਮਿਲਟਰੀ ਸੜਕ ’ਤੇ ਆ ਚੁੱਕੀ ਹੈ, ਜਿਸ ਕਾਰਨ ਸਾਰੇ ਬਹੁਤ ਡਰੇ ਹੋਏ ਹਨ। ਉਨ੍ਹਾਂ ਦੱਸਿਆ ਕਿ ਉਥੇ ਸਪਲਾਈ ਚੇਨ ਪੂਰੀ ਤਰ੍ਹਾਂ ਟੁੱਟ ਚੁੱਕੀ ਹੈ, ਜਿਸ ਕਾਰਨ ਖਾਣ-ਪੀਣ ਦੀਆਂ ਵਸਤੂਆਂ ਬਹੁਤ ਮਹਿੰਗੀਆਂ ਹੋ ਗਈਆਂ ਹਨ। ੳੁਥੇ ਬਚੇ ਪੰਜਾਬ ਦੇ ਲੋਕਾਂ ਬਾਰੇ ਉਨ੍ਹਾਂ ਕਿਹਾ ਕਿ ਹਰ ਕੋਈ ਵਾਪਸ ਆਉਣ ਦੀ ਤਿਆਰੀ ਕਰ ਰਿਹਾ ਹੈ।

ਇਹ ਵੀ ਪੜ੍ਹੋ : ਤਪਾ ਮੰਡੀ ਨਜ਼ਦੀਕ ਵਾਪਰਿਆ ਭਿਆਨਕ ਹਾਦਸਾ, ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਦੀ ਦਰਦਨਾਕ ਮੌਤ

PunjabKesari

ਇਹ ਵੀ ਪੜ੍ਹੋ : ਯੂਕ੍ਰੇਨ ’ਚ ਪਰਿਵਾਰ ਸਮੇਤ ਫਸਿਆ ਪਿੰਡ ਖੁਰਦਾਂ ਦਾ ਹਰਜਿੰਦਰ ਸਿੰਘ

ਆਪਣੇ ਨਾਲ ਦੇ ਹੋਰ ਦੇਸ਼ਾਂ ਦੇ ਵਿਦਿਆਰਥੀਆਂ ਬਾਰੇ ਉਨ੍ਹਾਂ ਕਿਹਾ ਕਿ ਪਾਕਿਸਤਾਨ, ਨੇਪਾਲ, ਮੋਰੱਕੋ ਅਤੇ ਹੋਰ ਦੇਸ਼ਾਂ ਦੇ ਵਿਦਿਆਰਥੀ ਸਾਰੇ ਇਕੱਠੇ ਰਹਿੰਦੇ ਸਨ। ਇਨ੍ਹਾਂ ਦੇਸ਼ਾਂ ਤੋਂ ਪੈਸਾ ਆਉਣਾ ਮੁਸ਼ਕਿਲ ਹੈ, ਜਿਵੇਂ ਕਿ ਅਸੀਂ ਭਾਰਤ ਤੋਂ ਮੰਗਵਾ ਲੈਂਦੇ ਹਾਂ ਪਰ ਫਿਰ ਵੀ ਅਸੀਂ ਇਕ-ਦੂਜੇ ਦੀ ਮਦਦ ਕਰਦੇ ਹਾਂ। ਪਾਕਿਸਤਾਨ ਦੇ ਲੋਕਾਂ ਬਾਰੇ ਉਨ੍ਹਾਂ ਕਿਹਾ ਕਿ ਅਸੀਂ ਸਾਰੇ ਉੱਥੇ ਇਕੱਠੇ ਰਹਿੰਦੇ ਸੀ ਕਿਉਂਕਿ ਭਾਰਤ ਤੇ ਪਾਕਿਸਤਾਨ ਵਿਚਾਲੇ ਤਣਾਅ ਸਿਰਫ ਇਕ ਰਾਜਨੀਤੀ ਹੀ ਹੈ। ਯੂਕਰੇਨ ਸਰਕਾਰ ਬਾਰੇ ਉਸ ਨੇ ਕਿਹਾ ਕਿ ਉਹ ਲੋਕ ਸਾਡੀ ਬਹੁਤੀ ਮਦਦ ਨਹੀਂ ਕਰ ਰਹੇ ਕਿਉਂਕਿ ਉਹ ਆਪਣੇ ਦੇਸ਼ ਦੇ ਨਾਗਰਿਕਾਂ ਦਾ ਧਿਆਨ ਰੱਖ ਰਹੇ ਹਨ, ਉਨ੍ਹਾਂ ਨੂੰ ਦੂਜੇ ਦੇਸ਼ਾਂ ਨਾਲ ਕੋਈ ਮਤਲਬ ਨਹੀਂ ਹੈ।

ਭਾਰਤ ਸਰਕਾਰ ਦੀ ਮਦਦ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਭਾਰਤੀ ਅੰਬੈਸੀ ਨੇ 1 ਮਹੀਨਾ ਪਹਿਲਾਂ ਆਨਲਾਈਨ ਫਾਰਮ ਜਾਰੀ ਕਰ ਦਿੱਤੇ ਸਨ ਤਾਂ ਜੋ ਉਸ ਨੂੰ ਭਰ ਦੇਈਏ, ਜੇਕਰ ਸਥਿਤੀ ਖ਼ਰਾਬ ਹੁੰਦੀ ਤਾਂ ਉਹ ਸਾਨੂੰ ਏਅਰਲਿਫਟ ਕਰ ਲੈਣਗੇ। ਇਸ ਬਾਰੇ ਮਨਪ੍ਰੀਤ ਸਿੰਘ ਦੀ ਮਾਤਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਜਦੋਂ ਮੈਂ ਮਨਪ੍ਰੀਤ ਨਾਲ ਗੱਲ ਹੋ ਰਹੀ ਸੀ ਤਾਂ ਮੈਨੂੰ ਬਹੁਤ ਦੁੱਖ ਹੋ ਰਿਹਾ ਸੀ ਕਿ ਮੈਂ ਕਿਹੜੀ ਘੜੀ ਆਪਣੇ ਪੁੱਤਰ ਨੂੰ ਦੁਬਾਰਾ ਮਿਲ ਸਕਾਂਗੀ। ਉਨ੍ਹਾਂ ਕਿਹਾ ਕਿ ਨਾ ਖਾਣ ਨੂੰ ਦਿਲ ਕਰਦਾ ਸੀ, ਨਾ ਪੀਣ ਨੂੰ, ਸਾਰੇ ਪਰਿਵਾਰ ’ਚ ਤਣਾਅ ਦਾ ਮਾਹੌਲ ਸੀ। ਉਸ ਦਾ ਵਾਪਸ ਆਉਣਾ ਅੱਗ ’ਚੋਂ ਬਾਹਰ ਨਿਕਲ ਕੇ ਵਾਪਸ ਆਉਣ ਵਰਗਾ ਹੈ ਤੇ ਸਾਨੂੰ ਬਹੁਤ ਖੁਸ਼ੀ ਹੈ ਕਿ ਉਹ ਵਾਪਸ ਆ ਗਿਆ ਹੈ। 


author

Manoj

Content Editor

Related News