ਈਸਾਈ ਭਾਈਚਾਰੇ ਵੱਲੋਂ ਅੱਜ ਕੱਢੀ ਜਾਵੇਗੀ ਸ਼ੋਭਾ ਯਾਤਰਾ, ਇਹ ਹੋਵੇਗਾ ਟਰੈਫਿਕ ਰੂਟ ਪਲਾਨ

Tuesday, Dec 20, 2022 - 02:51 AM (IST)

ਜਲੰਧਰ : ਸ਼ਹਿਰ 'ਚ ਕ੍ਰਿਸਮਿਸ ਦੇ ਮੌਕੇ 'ਤੇ ਈਸਾਈ ਭਾਈਚਾਰੇ ਵੱਲੋਂ ਚਰਚ ਆਫ ਸਿਓਂ ਐਂਡ ਵੰਡਰਜ਼ ਨਕੋਦਰ ਰੋਡ ਨੇੜੇ ਟੀ.ਵੀ. ਟਾਵਰ, ਖਾਂਬਰਾ ਕਲੋਨੀ ਵਿਖੇ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ। ਇਹ ਸ਼ੋਭਾ ਯਾਤਰਾ ਖਾਂਬਰਾ ਕਾਲੋਨੀ ਤੋਂ ਸ਼ੁਰੂ ਹੋ ਕੇ ਜੀ.ਟੀ.ਰੋਡ ਖਾਂਬਰਾ, ਵਡਾਲਾ ਚੌਕ, ਸ਼੍ਰੀ ਗੁਰੂ ਰਵਿਦਾਸ ਚੌਕ, ਅੱਡਾ ਭਾਰਗਵ ਕੈਂਪ, ਨਕੋਦਰ ਚੌਕ, ਲਵਲੀ ਸਵੀਟਸ, ਜੋਤੀ ਚੌਕ, ਕੰਪਨੀ ਬਾਗ ਚੌਕ, ਲਵਕੁਸ਼ ਚੌਕ, ਫਗਵਾੜਾ ਗੇਟ, ਸ਼ਹੀਦ ਭਗਤ ਸਿੰਘ ਚੌਕ, ਅੱਡਾ ਹੁਸ਼ਿਆਰਪੁਰ ਚੌਕ, ਮਾਈ ਹੀਰਾ ਗੇਟ, ਭਗਵਾਨ ਵਾਲਮੀਕਿ ਗੇਟ, ਪਟੇਲ ਚੌਕ ਵਿਖੇ ਜਾ ਕੇ ਸਮਾਪਤ ਹੋਵੇਗੀ। ਇਸ ਸ਼ੋਭਾ ਯਾਤਰਾ ਵਿੱਚ ਵੱਡੀ ਗਿਣਤੀ 'ਚ ਈਸਾਈ ਭਾਈਚਾਰੇ ਦੇ ਲੋਕਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ।

ਇਸ ਲਈ ਜਲੰਧਰ ਤੋਂ ਨਕੋਦਰ ਵਾਲੇ ਪਾਸੇ ਆਉਣ ਵਾਲੀ ਸਾਰੀ ਟਰੈਫਿਕ ਨੂੰ ਡਾਇਵਰਟ ਕਰ ਦਿੱਤਾ ਗਿਆ ਹੈ। ਇਸ ਲਈ ਸ਼ਹਿਰ ਤੋਂ ਨਕੋਦਰ ਨੂੰ ਆਉਣ-ਜਾਣ ਵਾਲੇ ਸਾਰੇ ਵਾਹਨ ਮੰਗਲਵਾਰ ਨੂੰ ਸਵੇਰੇ 10:00 ਵਜੇ ਤੋਂ ਸ਼ੋਭਾ ਯਾਤਰਾ ਦੀ ਸਮਾਪਤੀ ਤੱਕ ਹੇਠ ਲਿਖੇ ਰੂਟ 'ਤੇ ਚੱਲਣ।

ਨਕੋਦਰ ਤੋਂ ਜਲੰਧਰ ਸ਼ਹਿਰ ਨੂੰ ਆਉਣ ਵਾਲੇ ਛੋਟੇ ਵਾਹਨਾਂ ਦਾ ਡਾਇਵਰਸ਼ਨ-ਨਕੋਦਰ ਰੋਡ-ਪ੍ਰਤਾਪਪੁਰਾ-ਸਿਟੀ ਇੰਸਟੀਚਿਊਟ-ਕਿਊਰੋ ਮਾਲ-ਸਮਰਾ ਚੌਕ ਰਹੇਗਾ। ਇਸੇ ਤਰ੍ਹਾਂ ਨਕੋਦਰ ਤੋਂ ਜਲੰਧਰ ਆਉਣ ਵਾਲੇ ਭਾਰੀ ਵਾਹਨਾਂ ਲਈ ਨਕੋਦਰ ਖੁੱਲੀ-ਜੰਡਿਆਲਾ-ਜਮਸ਼ੇਰ, ਮੈਕਡੋਨਲ-ਰਾਮਾਂ ਮੰਡੀ ਚੌਕ-ਪੀ.ਏ.ਪੀ.ਚੌਕ ਰਹੇਗਾ। ਸ਼ਹਿਰ ਤੋਂ ਨਕੋਦਰ ਜਾਣ ਵਾਲੀ ਟਰੈਫਿਕ ਨੂੰ ਪੀ.ਏ.ਪੀ. ਚੌਕ ਤੋਂ ਰਾਮਾਂ ਮੰਡੀ ਚੌਕ-ਹਵੇਲੀ ਪੁਲ਼ ਕਰਾਸਿੰਗ-ਜੀ.ਐਨ.ਏ. ਚੌਕ-ਮੈਕਡੋਨਲਡ-ਜਮਸ਼ੇਰ-ਜੰਡਿਆਲਾ-ਨਕੋਦਰ ਰਹੇਗਾ।


Mandeep Singh

Content Editor

Related News