ਚਾਲਾਨ ਕੱਟਣ ਦੇ ਚੱਕਰ ''ਚ ਟ੍ਰੈਫਿਕ ਪੁਲਸ ਨੇ ਲੈ ਲਈ ਨੌਜਵਾਨ ਦੀ ਜਾਨ
Tuesday, Jun 07, 2016 - 12:05 PM (IST)
ਚੰਡੀਗੜ੍ਹ : ਮੰਗਲਵਾਰ ਸਵੇਰੇ ਟ੍ਰੈਫਿਕ ਪੁਲਸ ਨੇ ਚਾਲਾਨ ਕੱਟਣ ਦੇ ਚੱਕਰ ਵਿਚ ਇਕ ਨੌਜਵਾਨ ਨੂੰ ਟੱਕਰ ਮਾਰ ਦਿੱਤੀ ਜਿਸ ਨਾਲ ਨੌਜਵਾਨ ਦੀ ਮੌਤ ਹੋ ਗਈ। ਦਰਅਸਲ ਮੰਗਲਵਾਰ ਸਵੇਰੇ ਇਕ ਬਾਈਕ ਸਵਾਰ ਨੌਜਵਾਨ ਚਾਲਾਨ ਤੋਂ ਬਚਣ ਲਈ ਭੱਜ ਰਿਹਾ ਸੀ ਅਤੇ ਟ੍ਰੈਫਿਕ ਪੁਲਸ ਵੀ ਆਪਣੀ ਟੋਇੰਗ ਵੈਨ ਰਾਹੀਂ ਉਸ ਦਾ ਪਿੱਛਾ ਕਰ ਰਹੀ ਸੀ। ਜਿਵੇਂ ਹੀ ਮੋਟਰਸਾਈਕਲ ਸਵਾਰ ਨੌਜਵਾਨ ਖੁੱਡਾ ਲਾਹੌਰਾ ਮੋੜ ਕੋਲ ਪਹੁੰਚਿਆ ਤਾਂ ਪਿੱਛਾ ਕਰ ਰਹੀ ਟ੍ਰੈਫਿਕ ਪੁਲਸ ਦੀ ਗੱਡੀ ਨੇ ਨੌਜਵਾਨ ਨੂੰ ਪਿੱਛਿਓਂ ਟੱਕਰ ਮਾਰ ਦਿਤੀ। ਜਿਸ ਨਾਲ ਨੌਜਵਾਨ ਜ਼ਖਮੀ ਹੋ ਗਿਆ ।
ਆਨਨ-ਫਾਨਨ ਵਿਚ ਟ੍ਰੈਫਿਕ ਪੁਲਸ ਵਲੋਂ ਨੌਜਵਾਨ ਨੂੰ ਜ਼ਖਮੀ ਹਾਲਤ ਵਿਚ ਪੀ.ਜੀ.ਆਈ. ਦਾਖਲ ਕਰਵਾਇਆ ਗਿਆ ਪਰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
