ਟ੍ਰੈਫਿਕ ਪੁਲਸ ਨੇ ਦੋ ਦਰਜਨ ਵਾਹਨਾਂ ਦੇ ਕੱਟੇ ਚਲਾਨ
Wednesday, Feb 07, 2018 - 07:59 AM (IST)

ਤਰਨਤਾਰਨ, (ਰਮਨ)- ਟ੍ਰੈਫਿਕ ਪੁਲਸ ਵੱਲੋਂ ਅੱਜ ਸਥਾਨਕ ਤਹਿਸੀਲ ਚੌਕ ਵਿਖੇ ਸਪੈਸ਼ਲ ਨਾਕਾਬੰਦੀ ਕਰ ਕੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕੀਤੇ ਗਏ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਬ-ਡਵੀਜ਼ਨ ਦੇ ਟ੍ਰੈਫਿਕ ਇੰਚਾਰਜ ਵਿਨੋਦ ਕੁਮਾਰ ਨੇ ਦੱਸਿਆ ਕਿ ਐੱਸ. ਐੱਸ. ਪੀ. ਦਰਸ਼ਨ ਸਿੰਘ ਮਾਨ ਵੱਲੋਂ ਮਿਲੇ ਸਖਤ ਹੁਕਮਾਂ ਅਤੇ ਡੀ. ਐੱਸ. ਪੀ. (ਡੀ.) ਅਸ਼ਵਨੀ ਕੁਮਾਰ ਦੇ ਨਿਰਦੇਸ਼ਾਂ ਹੇਠ ਨਾਕਾਬੰਦੀ ਕਰ ਕੇ ਕਰੀਬ ਦੋ ਦਰਜਨ ਵਾਹਨ ਚਾਲਕਾਂ ਦੇ ਚਲਾਨ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਸਕੂਲੀ ਬੱਚਿਆਂ ਨੂੰ ਰੋਕ ਕੇ ਉਨ੍ਹਾਂ ਨੂੰ ਟ੍ਰੈਫਿਕ ਨਿਯਮਾਂ ਸਬੰਧੀ ਜਾਗਰੂਕ ਵੀ ਕੀਤਾ ਗਿਆ।
ਇਸ ਮੌਕੇ ਜ਼ਿਲਾ ਟ੍ਰੈਫਿਕ ਇੰਚਾਰਜ ਇੰਸਪੈਕਟਰ ਕਿਰਪਾਲ ਸਿੰਘ, ਏ. ਐੱਸ. ਆਈ. ਚਤਰ ਸਿੰਘ, ਬਿਕਰਮ ਸਿੰਘ, ਮਲਕੀਤ ਸਿੰਘ, ਪਰਗਟ ਸਿੰਘ, ਨਿਰਮਲ ਸਿੰਘ, ਬਲਵਿੰਦਰ ਸਿੰਘ ਆਦਿ ਟ੍ਰੈਫਿਕ ਸਟਾਫ ਹਾਜ਼ਰ ਸੀ।