ਟ੍ਰੈਫਿਕ ਪੁਲਸ ਵੱਲੋਂ ਨੌਜਵਾਨਾਂ ਦੇ ਵਾਰ-ਵਾਰ ਚਲਾਨ ਕੱਟਣ ਦਾ ਵਿਰੋਧ
Saturday, Jun 16, 2018 - 06:49 AM (IST)

ਕਪੂਰਥਲਾ, (ਮਲਹੋਤਰਾ)- ਟ੍ਰੈਫਿਕ ਪੁਲਸ ਵਲੋਂ ਮਨਮਾਨੀਆਂ ਕਰਨ ਤੇ ਨੌਜਵਾਨਾਂ ਦੇ ਵਾਰ-ਵਾਰ ਚਲਾਨ ਕੱਟਣ ਦੇ ਵਿਰੋਧ 'ਚ ਯੂਥ ਕਾਂਗਰਸੀ ਨੇਤਾ ਅਵੀ ਰਾਜਪੂਤ ਨੇ ਆਪਣੇ ਦਰਜਨਾਂ ਸਾਥੀਆਂ ਦੇ ਨਾਲ ਪੁਲਸ ਦੇ ਵਿਰੁੱਧ ਧਰਨਾ ਲਾ ਕੇ ਪ੍ਰਦਰਸ਼ਨ ਕੀਤਾ।
ਆਪਣੇ ਸੰਬੋਧਨ 'ਚ ਅਵੀ ਰਾਜਪੂਤ ਨੇ ਕਿਹਾ ਕਿ ਪੁਲਸ ਵਲੋਂ ਨਸ਼ੇ ਦੇ ਵਿਰੁੱਧ ਚਲਾਈ ਗਈ ਮੁਹਿੰਮ ਨਾਲ ਅਸੀਂ ਖੁਸ਼ ਹਾਂ ਤੇ ਸਮਰਥਨ ਕਰਦੇ ਹਾਂ ਪਰ ਟ੍ਰੈਫਿਕ ਪੁਲਸ ਵਲੋਂ ਵੱਖ-ਵੱਖ ਸਥਾਨਾਂ 'ਤੇ ਖੜ੍ਹੇ ਹੋ ਕੇ ਮੋਟਰਸਾਈਕਲ ਸਵਾਰ ਨੌਜਵਾਨਾਂ ਨੂੰ ਤੰਗ ਪ੍ਰੇਸ਼ਾਨ ਕਰਨਾ ਉਨ੍ਹਾਂ ਦੀ ਆਦਤ ਬਣ ਚੁੱਕੀ ਹੈ। ਜੇਕਰ ਇਸ ਸਬੰਧੀ ਉਨ੍ਹਾਂ ਨੇ ਗੱਲ ਕੀਤੀ ਹੈ ਤਾਂ ਇੰਚਾਰਜ ਸਾਹਿਬ ਨੇ ਉਨ੍ਹਾਂ ਦੀ ਗੱਲ ਦਾ ਤਸੱਲੀਬਖਸ਼ ਜਵਾਬ ਨਹੀਂ ਦਿੱਤਾ। ਉਹ ਯੁਵਾ ਵਰਗ ਦੀ ਨੁਮਾਇੰਦਗੀ ਕਰਦੇ ਹਨ। ਧਰਨਾ ਪ੍ਰਦਰਸ਼ਨ ਉਪਰੰਤ ਅਵੀ ਰਾਜਪੂਤ ਤੇ ਉਸਦੇ ਸਾਥੀਆਂ ਨੇ ਐੱਸ. ਐੱਸ. ਪੀ. ਕਪੂਰਥਲਾ ਸੰਦੀਪ ਸ਼ਰਮਾ ਤੋਂ ਮੰਗ ਕੀਤੀ ਕਿ ਟ੍ਰੈਫਿਕ ਪੁਲਸ ਇੰਚਾਰਜ ਤੇ ਉਸਦੀ ਟੀਮ ਨੂੰ ਉਚਿਤ ਨਿਰਦੇਸ਼ ਜਾਰੀ ਕੀਤੇ ਜਾਣ। ਉਨ੍ਹਾਂ ਨੇ ਕਿਹਾ ਕਿ ਉਹ ਆਪਣੇ ਵਰਕਰਾਂ ਦੇ ਨਾਲ
ਕਿਸੇ ਵੀ ਤਰ੍ਹਾਂ ਦੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕਰਨਗੇ।
ਇਸ ਮੌਕੇ ਮਨਿੰਦਰ, ਅਕਾਸ਼, ਸਨੀ, ਹੈਪੀ, ਜੈਜੀ, ਹਰਕੀਰਤ, ਪ੍ਰੀਤ, ਫਤਿਹ, ਸਿਮਰ, ਗੈਜੀ, ਸਾਬੀ, ਅੰਜੂ, ਚੰਨੀ, ਰਾਜਾ, ਸਾਹਿਲ, ਦੀਪਾ, ਰਵੀ, ਲਵ ਆਦਿ ਹਾਜ਼ਰ ਸਨ।