26 ਜਨਵਰੀ ਨੂੰ ਜਲੰਧਰ ਦੇ ਇਹ ਰਸਤੇ ਰਹਿਣਗੇ ਬੰਦ, ਟ੍ਰੈਫਿਕ ਪੁਲਸ ਨੇ ਰੂਟ ਕੀਤੇ ਡਾਇਵਰਟ
Monday, Jan 25, 2021 - 11:00 AM (IST)
ਜਲੰਧਰ (ਵਰੁਣ)— ਗਣਤੰਤਰ ਦਿਵਸ ਮੌਕੇ ਜਲੰਧਰ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਸਟੇਡੀਅਮ ’ਚ ਇਕ ਸਾਧਾ ਸਮਾਗਮ ਕਰਵਾਇਆ ਜਾ ਰਿਹਾ ਹੈ। ਸਟੇਡੀਅਮ ’ਚ ਹੋਣ ਵਾਲੇ ਇਸ ਸਮਾਗਮ ਦੇ ਸਬੰਧ ’ਚ ਦਰਸ਼ਕਾਂ ਦੀ ਆਮਦ ਦੇ ਮੱਦੇਨਜ਼ਰ ਟ੍ਰੈਫਿਕ ਵਿਵਸਥਾ ਨੂੰ ਸੁਚਾਰੂ ਰੂਪ ਨਾਲ ਚਲਾਏ ਰੱਖਣ ਲਈ ਟ੍ਰੈਫਿਕ ਪੁਲਸ ਕਮਿਸ਼ਨਰੇਟ ਜਲੰਧਰ ਵੱਲੋਂ ਰੂਟ ਡਾਇਵਰਟ ਕੀਤੇ ਗਏ ਹਨ। ਇਸ ਤੋਂ ਇਲਾਵਾ ਸਟੇਡੀਅਮ ’ਚ ਪਹੁੰਚ ਰਹੇ ਦਰਸ਼ਕਾਂ ਦੀਆਂ ਕਾਰਾਂ, ਬੱਸਾਂ ਅਤੇ ਦੋਪਹੀਆ ਵਾਹਨਾਂ ਦੀ ਪਾਰਕਿੰਗਾ ਦਾ ਪ੍ਰਬੰਧ ਕੀਤਾ ਗਿਆ ਹੈ ਤਾਂ ਜੋ ਗਣਤੰਤਰ ਦਿਵਸ ਮੌਕੇ ਆਮ ਜਨਤਾ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਹੋਵੇ।
ਜਲੰਧਰ ’ਚ ਸ਼ਰਮਨਾਕ ਘਟਨਾ: 24 ਸਾਲਾ ਨੌਜਵਾਨ ਵੱਲੋਂ 5 ਸਾਲਾ ਬੱਚੀ ਨਾਲ ਜਬਰ-ਜ਼ਿਨਾਹ
ਇਹ ਕੀਤੇ ਗਏ ਡਾਇਵਰਟ ਚੌਂਕ
ਸਵੇਰੇ 7 ਵਜੇ ਤੋਂ ਦੁਪਹਿਰ 1 ਵਜੇ ਤੱਕ ਲੋਕ ਜਲੰਧਰ ਬੱਸ ਸਟੈਂਡ/ਸ਼ਹਿਰ ਤੋਂ ਕਪੂਰਥਲਾ ਆਉਣ-ਜਾਣ ਵਾਲੀਆਂ ਬੱਸਾਂ ਅਤੇ ਭਾਰੀ ਵਾਹਨ ਪੀ. ਏ. ਪੀ. ਚੌਂਕ-ਕਰਤਾਰਪੁਰ ਰੂਟ ਦਾ ਇਸਤੇਮਾਲ ਕਰਨਗੇ।
ਸਵੇਰੇ 7 ਤੋਂ ਦੁਪਹਿਰ 1 ਵਜੇ ਤੱਕ ਲੋਕ ਜਲੰਧਰ ਬੱਸ ਸਟੈਂਡ/ਸ਼ਹਿਰ ਤੋਂ ਨਕੋਦਰ-ਸ਼ਾਹਕੋਟ ਸਾਈਡ ਨੂੰ ਆਉਣ-ਜਾਣ ਵਾਲੇ ਵਾਹਨ ਬੱਸ ਸਟੈਂਡ-ਸਮਰਾ ਚੌਂਕ-ਕੂਲ ਰੋਡ- ਟਰੈਫਿਕ ਸਿਗਨਲ ਲਾਈਟਾਂ ਅਰਬਨ ਅਸਟੇਟ ਫੇਜ਼-2, ਸੀਟੀ ਇੰਸਟੀਚਿਊਟ ਵਾਇਆ ਪਿੰਡ ਪ੍ਰਤਾਪਪੁਰਾ ਰੂਟ ਦਾ ਇਸਤੇਮਾਲ ਕਰਨਗੇ ਅਤੇ ਵਡਾਲਾ ਚੌਂਕ-ਰਵਿਦਾਸ ਚੌਂਕ ਰੂਟ ਰਾਹÄ ਆਉਣ-ਜਾਣ ਦੀ ਮੁਕੰਮਲ ਮਨਾਹੀ ਰਹੇਗੀ।
ਸਟੇਡੀਅਮ ’ਚ ਆਉਣ ਵਾਲੇ ਦਰਸ਼ਕਾਂ ਦੇ ਵਾਹਨਾਂ ਅਤੇ ਬੱਸਾਂ ਲਈ ਇਹ ਹੋਣਗੇ ਪਾਰਕਿੰਗ ਸਥਾਨ
ਬੱਸ ਪਾਰਕਿੰਗ
ਮਿਲਕਬਾਰ-ਚੌਂਕ ਤੋਂ ਮਸੰਦ ਚੌਂਕ ਡੇਰਾ ਸਤਿਕਰਤਾਰ ਸੜਕ ਦੇ ਦੋਵੇਂ ਪਾਸੇ ਬੱਸਾਂ ਪਾਰਕਿੰਗ ਹੋ ਸਕਣਗੀਆਂ।
ਸਿਟੀ ਹਸਪਤਾਲ ਚੌਂਕ ਤੋਂ ਗੀਤਾ ਮੰਦਿਰ ਚੌਂਕ ਤੱਕ ਸੜਕ ਦੇ ਦੋਵੇਂ ਬੱਸਾਂ ਦੀ ਹੋਵੇਗੀ ਪਾਰਕਿੰਗ
ਇਹ ਵੀ ਪੜ੍ਹੋ: ...ਜਦੋਂ ਵਿਆਹ ਵਾਲੀ ਗੱਡੀ ’ਤੇ ਕਿਸਾਨੀ ਝੰਡਾ ਲਗਾ ਕੇ NRI ਲਾੜਾ-ਲਾੜੀ ਨੇ ਲਾਏ ਨਾਅਰੇ
ਕਾਰ ਪਾਰਕਿੰਗ ਦਾ ਸਥਾਨ
ਮਿਲਕ ਬਾਰ ਚੌਂਕ ਤੋਂ ਮਸੰਦ ਚੌਂਕ ਡੇਰਾ ਸਤਿਕਰਤਾਰ ਸੜਕ ਦੇ ਦੋਵੇਂ ਪਾਸੇ
ਮਸੰਦ ਚੌਂਕ ਤੋਂ ਗੀਤਾ ਮੰਦਿਰ ਚੌਂਕ ਤੱਕ ਸੜਕ ਦੇ ਦੋਵੇਂ ਪਾਸੇ।
ਇਹ ਵੀ ਪੜ੍ਹੋ: ਜਲੰਧਰ ’ਚ ਦੋਆਬਾ ਚੌਂਕ ਨੇੜੇ ਫਿਲਮੀ ਸਟਾਈਲ ’ਚ ਪੁਲਸ ਨੇ ਫੜਿਆ ਸ਼ੱਕੀ, ਗੋਲੀ ਚੱਲਣ ਦੀ ਚਰਚਾ
ਦੋਪਹੀਆ ਵਾਹਨ ਪਾਰਕਿੰਗ
ਸਿਟੀ ਹਸਪਤਾਲ ਚੌਂਕ ਤੋਂ ਏ. ਪੀ. ਜੇ. ਸਕੂਲ ਤੱਕ ਸੜਕ ਦੇ ਦੋਵੇਂ ਪਾਸੇ ਦੋਪਹੀਆ ਵਾਹਨ ਖੜ੍ਹੇ ਹੋ ਸਕਣਗੇ। ਟ੍ਰੈਫਿਕ ਪੁਲਸ ਵੱਲੋਂ ਆਮ ਜਨਤਾ ਨੂੰ ਅਪੀਲ ਕੀਤੀ ਗਈ ਹੈ ਕਿ ਗਣਤੰਤਰ ਦਿਵਸ ਨੂੰ ਮੱਦੇਨਜ਼ਰ ਰੱਖਦੇ ਹੋਏ ਗੁਰੂ ਗੋਬਿੰਦ ਸਿੰਘ ਸਟੇਡੀਅਮ ਨੂੰ ਲੱਗਦੇ ਮੇਨ ਰੋਡ ਅਤੇ ਲਿੰਕ ਰਸਤਿਆਂ ਦਾ ਇਸਤੇਮਾਲ ਕਰਨ ਦੀ ਬਜਾਏ ਬਦਲਵੇਂ ਰੂਟਾਂ ਅਤੇ ਪਾਰਕਿੰਗ ਦਾ ਇਸਤੇਮਾਲ ਕਰਨ।
ਨੋਟ- ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ