ਟ੍ਰੈਫਿਕ ਪੁਲਸ ਨੇ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ ਦੇ ਕੀਤੇ ਚਲਾਨ

Sunday, Aug 25, 2024 - 03:26 PM (IST)

ਟ੍ਰੈਫਿਕ ਪੁਲਸ ਨੇ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ ਦੇ ਕੀਤੇ ਚਲਾਨ

ਡੇਰਾਬੱਸੀ (ਜ.ਬ.) : ਡੇਰਾਬੱਸੀ ਟ੍ਰੈਫਿਕ ਪੁਲਸ ਨੇ ਏ. ਐੱਸ. ਪੀ. ਜੈਅੰਤ ਪੁਰੀ ਦੀਆਂ ਹਦਾਇਤਾਂ ’ਤੇ ਟ੍ਰੈਫਿਕ ਇੰਚਾਰਜ ਜਸਪਾਲ ਸਿੰਘ ਦੀ ਅਗਵਾਈ ਹੇਠ ਪੁਲਸ ਨੇ ਡਰਿੰਕ ਐਂਡ ਡਰਾਈਵ ਦੇ ਮਾਮਲੇ ਨੂੰ ਲੈ ਕੇ ਸ਼ਿਕੰਜਾ ਕੱਸਦਿਆਂ 4 ਲੋਕਾਂ ਦੇ ਚਾਲਾਨ ਕੱਟੇ।

ਜਾਣਕਾਰੀ ਦਿੰਦਿਆਂ ਟ੍ਰੈਫਿਕ ਇੰਚਾਰਜ ਜਸਪਾਲ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਬਰਵਾਲਾ ਰੋਡ ਅਤੇ ਚੰਡੀਗੜ੍ਹ ਅੰਬਾਲਾ ਸਰਵਿਸ ਰੋਡ ’ਤੇ ਵਾਹਨਾਂ ’ਚ ਬੈਠ ਕੇ ਸ਼ਰਾਬ ਪੀਣ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਗਈ। ਇਸ ਦੌਰਾਨ ਉਨ੍ਹਾਂ ਕਈ ਲੋਕਾਂ ਨੂੰ ਨਾ ਸਿਰਫ ਸਾਵਧਾਨ ਕੀਤਾ, ਸਗੋਂ ਉਨ੍ਹਾਂ ਨੂੰ ਟ੍ਰੈਫਿਕ ਨਿਯਮ ਵੀ ਸਿਖਾਏ।। ਉਨ੍ਹਾਂ ਕਿਹਾ ਕਿ ਇਹ ਮੁਹਿੰਮ ਅੱਗੇ ਵੀ ਜਾਰੀ ਰਹੇਗੀ ਤੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸ਼ਰਾਬ ਪੀ ਕੇ ਕਿਸੇ ਵੀ ਤਰ੍ਹਾਂ ਦਾ ਵਾਹਨ ਨਾ ਚਲਾਉਣ।


author

Babita

Content Editor

Related News