ਬੱਸ ’ਚ ਵੱਧ ਸਵਾਰੀਆਂ ਬਿਠਾਉਣ ’ਤੇ ਟ੍ਰੈਫਿਕ ਪੁਲਸ ਨੇ ਕੀਤਾ ਚਲਾਨ
Tuesday, Jun 08, 2021 - 03:03 PM (IST)
ਕੁਰਾਲੀ (ਬਠਲਾ) : ਇਕ ਲਗਜ਼ਰੀ ਬੱਸ ’ਚ 65 ਦੇ ਕਰੀਬ ਸਵਾਰੀਆਂ ਨੂੰ ਬਿਠਾ ਕੇ ਚਲਾਉਣ ’ਤੇ ਕੁਰਾਲੀ ਟ੍ਰੈਫਿਕ ਪੁਲਸ ਨੇ ਬੱਸ ਦਾ ਚਲਾਨ ਕਰ ਕੇ ਬੱਸ ਨੂੰ ਥਾਣੇ 'ਚ ਬੰਦ ਕਰ ਦਿੱਤਾ। ਇਸ ਸਬੰਧੀ ਕੁਰਾਲੀ ਟ੍ਰੈਫਿਕ ਇੰਚਾਰਜ ਹਰਸ਼ਪਾਲ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਕਈ ਸਵਾਰੀਆਂ ਦੇ ਕੋਵਿਡ ਟੈਸਟ ਦੇ ਸੈਂਪਲ ਨਹੀਂ ਹੋਏ ਸਨ। ਪੁਲਸ ਅਧਿਕਾਰੀ ਨੇ ਦੱਸਿਆ ਕਿ ਦਰਜਨਾਂ ਬੱਸਾਂ ਦੇ ਚਲਾਨ ਕੱਟਣ ਤੋਂ ਬਾਅਦ ਵੀ ਬੱਸ ਚਾਲਕ ਬਾਜ਼ ਨਹੀਂ ਆਉਂਦੇ।
ਕਈ ਨਿੱਜੀ ਬੱਸ ਚਾਲਕ ਬੱਸ ਵਿਚ ਨਿਰਧਾਰਿਤ ਗਿਣਤੀ ਤੋਂ ਜ਼ਿਆਦਾ ਸਵਾਰੀਆਂ ਬੈਠਾ ਕੇ ਪੁਲਸ ਦੀਆਂ ਅੱਖਾਂ ਵਿਚ ਧੂੜ ਪਾ ਕੇ ਲਿਜਾ ਰਹੇ ਹਨ। ਉਨ੍ਹਾਂ ਕਿਹਾ ਕਿ ਨਿੱਜੀ ਬੱਸਾਂ ਵਾਲੇ ਕੋਰੋਨਾ ਦੇ ਸਾਰੇ ਨਿਯਮ ਛਿੱਕੇ ਟੰਗੇ ਕੇ ਆਪਣੀਆਂ ਮਨਮਰਜ਼ੀਆਂ ਕਰ ਰਹੇ ਹਨ।