ਪਟਾਕੇ ਦੀ ਆਵਾਜ਼ ਕੱਢਦੇ ਬੁਲਟ ਮੋਟਰਸਾਈਕਲ ਕੀਤੇ ਥਾਣੇ ''ਚ ਬੰਦ

02/17/2018 1:12:43 AM

ਫਿਰੋਜ਼ਪੁਰ(ਕੁਮਾਰ, ਮਲਹੋਤਰਾ)—ਫਿਰੋਜ਼ਪੁਰ ਛਾਉਣੀ ਵਿਚ ਟ੍ਰੈਫਿਕ ਪੁਲਸ ਨੇ ਪਟਾਕੇ ਵਾਲੀ ਆਵਾਜ਼ ਵਿਚ ਮੋਟਰਸਾਈਕਲ ਚਲਾਉਣ ਵਾਲੇ ਲੜਕਿਆਂ ਖਿਲਾਫ ਸਖਤ ਕਾਰਵਾਈ ਕਰਦੇ ਹੋਏ ਅੱਜ 9 ਬੁਲਟ ਮੋਟਰਸਾਈਕਲਾਂ ਦੇ ਚਲਾਨ ਕੱਟੇ ਅਤੇ ਕੁਝ ਮੋਟਰਸਾਈਕਲ ਥਾਣੇ ਵਿਚ ਬੰਦ ਕੀਤੇ। ਜਾਣਕਾਰੀ ਦਿੰਦਿਆਂ ਫਿਰੋਜ਼ਪੁਰ ਛਾਉਣੀ ਦੇ ਟ੍ਰੈਫਿਕ ਇੰਚਾਰਜ ਕੁਲਦੀਪ ਸ਼ਰਮਾ ਨੇ ਦੱਸਿਆ ਕਿ ਕਿਸੇ ਵੀ ਹਾਲਤ ਵਿਚ ਮੋਟਰਸਾਈਕਲ ਚਾਲਕਾਂ ਨੂੰ ਮਨਮਾਨੀ ਨਹੀਂ ਕਰਨ ਦਿੱਤੀ ਜਾਵੇਗੀ ਅਤੇ ਪਟਾਕੇ ਦੀ ਆਵਾਜ਼ ਵਿਚ ਬੁਲਟ ਮੋਟਰਸਾਈਕਲ ਚਲਾਉਣ ਵਾਲੇ ਚਾਲਕਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਬੁਲਟ ਮੋਟਰਸਾਈਕਲ ਚਾਲਕਾਂ ਨੂੰ ਕਿਹਾ ਕਿ ਉਹ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਅਤੇ ਤੇਜ਼ ਰਫਤਾਰ ਤੇ ਲਾਪ੍ਰਵਾਹੀ ਨਾਲ ਮੋਟਰਸਾਈਕਲ ਤੇ ਹੋਰ ਵਾਹਨ ਨਾ ਚਲਾਉਣ ਅਤੇ ਖੁਦ ਤੇ ਦੂਸਰਿਆਂ ਦੀ ਜਾਨ ਦੀ ਰੱਖਿਆ ਕਰਨ। ਇਸ ਮੌਕੇ ਐੱਸ. ਪੀ. ਅਰਜਨ ਸਿੰਘ, ਗੁਰਮੀਤ ਸਿੰਘ, ਮਲਕੀਤ ਸਿੰਘ ਤੇ ਐੱਚ. ਸੀ. ਬਲਵਿੰਦਰ ਸਿੰਘ ਮੌਜੂਦ ਸਨ। 


Related News