ਟ੍ਰੈਫਿਕ ਪੁਲਸ ਨੇ ਸੜਕ ਤੇ ਖੜ੍ਹੇ ਵਾਹਨਾ ਨੂੰ ਕਰੇਨ ਨਾਲ ਚੁੱਕਣ ਦੀ ਵਿੱਢੀ ਮੁਹਿੰਮ

Monday, Nov 23, 2020 - 04:51 PM (IST)

ਟ੍ਰੈਫਿਕ ਪੁਲਸ ਨੇ ਸੜਕ ਤੇ ਖੜ੍ਹੇ ਵਾਹਨਾ ਨੂੰ ਕਰੇਨ ਨਾਲ ਚੁੱਕਣ ਦੀ ਵਿੱਢੀ ਮੁਹਿੰਮ

ਸਮਾਣਾ (ਦਰਦ) : ਬਿਨਾਂ ਪਾਰਕਿੰਗ ਵਾਲੀ ਜਗ੍ਹਾ ਤੋਂ ਸ਼ਹਿਰ 'ਚ ਥਾਂ-ਥਾਂ ਖੜ੍ਹੇ ਵਾਹਨਾਂ ਕਾਰਨ ਆਵਾਜਾਈ 'ਚ ਪੈਦਾ ਹੁੰਦੀ ਰੁਕਾਵਟ ਨੂੰ ਵੇਖਦਿਆਂ ਟ੍ਰੈਫਿਕ ਪੁਲਸ ਸਮਾਣਾ ਨੇ ਸਖ਼ਤਾਈ ਕਰਦਿਆਂ ਬੱਸ ਸਟੈਂਡ-ਤਹਿਸੀਲ ਰੋਡ 'ਤੇ ਗਲਤ ਢੰਗ ਨਾਲ ਖੜ੍ਹੇ ਵਾਹਨਾਂ ਨੂੰ ਕਰੇਨ ਰਾਹੀ ਚੁੱਕ ਕੇ ਸੜਕਾ ਤੋਂ ਹਟਾਇਆ।

ਇਸ ਸੰਬਧ 'ਚ ਟ੍ਰੈਫਿਕ ਪੁਲਸ ਸਮਾਣਾ ਦੇ ਮੁਖੀ ਨਿਰਮਲ ਸਿੰਘ ਨੇ ਦੱਸਿਆ ਕਿ ਸ਼ਹਿਰ ਦੇ ਸਾਰੇ ਬਜ਼ਾਰਾਂ 'ਚ ਲੋਕ ਬਿਨਾਂ ਪਾਰਕਿੰਗ ਆਪਣੇ ਵਾਹਨਾਂ ਨੂੰ ਖੜ੍ਹੇ ਕਰਕੇ ਚਲੇ ਜਾਂਦੇ ਹਨ ਅਤੇ ਕਈ-ਕਈ ਘੰਟੇ ਵਾਪਸ ਨਹੀਂ ਪਰਤਦੇ, ਜਿਸ ਨਾਲ ਆਵਾਜਾਈ 'ਚ ਵਿਘਨ ਪੈ ਜਾਣ ਕਾਰਨ ਲੋਕਾਂ ਦੀਆਂ ਪਰੇਸ਼ਾਨੀਆਂ ਨੂੰ ਵੇਖਦਿਆਂ ਸਾਨੂੰ ਇਸ ਕਾਰਵਾਈ ਨੂੰ ਅਪਣਾਉਣਾ ਪਿਆ ਹੈ।

ਉਨ੍ਹਾ ਲੋਕਾਂ ਨੂੰ ਆਪਣੇ ਵਾਹਨ ਉਚਿਤ ਸਥਾਨ 'ਤੇ ਪਾਰਕਿੰਗ ਕਰਨ ਦੀ ਅਪੀਲ ਕਰਦੇ ਹੋਏ ਕਿਹਾ ਕਿ ਜਦੋਂ ਤੱਕ ਲੋਕ ਆਪਣੇ ਵਾਹਨਾਂ ਨੂੰ ਸਹੀ ਜਗ੍ਹਾ ਤੇ ਖੜ੍ਹਾ ਨਹੀਂ ਕਰਦੇ, ਉਦੋਂ ਤੱਕ ਟ੍ਰੈਫਿਕ ਪੁਲਸ ਆਪਣੀ ਇਸ ਮੁਹਿੰਮ ਨੂੰ ਜਾਰੀ ਰੱਖੇਗੀ।


author

Babita

Content Editor

Related News