ਤਾਨਾਸ਼ਾਹੀ ਸਿਖਰਾਂ ’ਤੇ, ਭਾਜਪਾ ਨਹੀਂ ਝੁਕੇਗੀ : ਚੁੱਘ

Friday, Aug 22, 2025 - 12:59 AM (IST)

ਤਾਨਾਸ਼ਾਹੀ ਸਿਖਰਾਂ ’ਤੇ, ਭਾਜਪਾ ਨਹੀਂ ਝੁਕੇਗੀ : ਚੁੱਘ

ਜਲੰਧਰ/ਚੰਡੀਗੜ੍ਹ, (ਵਿਸ਼ੇਸ਼)– ਭਾਰਤੀ ਜਨਤਾ ਪਾਰਟੀ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਕਿਹਾ ਹੈ ਕਿ ਪੰਜਾਬ ’ਚ ਤਾਨਾਸ਼ਾਹੀ ਸਿਖਰਾਂ ’ਤੇ ਪਹੁੰਚ ਚੁੱਕੀ ਹੈ ਪਰ ਭਾਜਪਾ ਝੁਕੇਗੀ ਨਹੀਂ। ਪੰਜਾਬ ਦੀ ਮਿੱਟੀ ਨੇ ਸਾਨੂੰ ਜਨ ਸੇਵਾ ਸਿਖਾਈ ਹੈ ਅਤੇ ਅੱਜ ਸੂਬੇ ਵਿਚ ਸਰਕਾਰ ਵੱਲੋਂ ਪੁਲਸ ਤੇ ਪ੍ਰਸ਼ਾਸਨ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ।

ਉਨ੍ਹਾਂ ਕਿਹਾ ਕਿ ਕੇਂਦਰ ਦੀਆਂ ਯੋਜਨਾਵਾਂ ਜਨਤਾ ਤਕ ਨਾ ਪਹੁੰਚਣ, ਇਸ ਦੇ ਲਈ ਭਾਜਪਾ ਦੇ ਜ਼ਿਲਾ ਪ੍ਰਧਾਨਾਂ ਤੇ ਵਰਕਰਾਂ ਨੂੰ ਗ੍ਰਿਫਤਾਰ ਕਰ ਕੇ ਲੋਕ ਭਲਾਈ ਕੈਂਪ ਬੰਦ ਕਰਵਾਏ ਜਾ ਰਹੇ ਹਨ ਅਤੇ ਗੁਰੂਆਂ ਦੀ ਧਰਤੀ ਪੰਜਾਬ ’ਚ ਲੋਕਤੰਤਰ ਦਾ ਗਲਾ ਘੁੱਟਿਆ ਜਾ ਰਿਹਾ ਹੈ। ਕੇਂਦਰ ਦੀ ਮੋਦੀ ਸਰਕਾਰ ਨੇ ਪੰਜਾਬ ਨੂੰ 530 ਕਰੋੜ ਰੁਪਏ ਦਾ ਵਿਸ਼ੇਸ਼ ਪੈਕੇਜ ਦਿੱਤਾ ਹੈ। ਕੀ ਇਹੀ ਆਮ ਆਦਮੀ ਪਾਰਟੀ ਦਾ ਸਾਮ, ਦਾਮ, ਦੰਡ ਤੇ ਭੇਦ ਹੈ?

ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦੀਆਂ ਲੋਕ ਭਲਾਈ ਯੋਜਨਾਵਾਂ ਨੂੰ ਜਨਤਾ ਤਕ ਪਹੁੰਚਾਉਣ ਤੋਂ ਕੋਈ ਨਹੀਂ ਰੋਕ ਸਕਦਾ।


author

Rakesh

Content Editor

Related News