ਔਰਤ ਨੂੰ ਛਾਲ ਮਾਰਦੀ ਦੇਖ ਨਹਿਰ ਵੱਲ ਦੌੜੇ ਟ੍ਰੈਫਿਕ ਮਾਰਸ਼ਲ, ਪੱਗ ਦੀ ਮਦਦ ਨਾਲ ਬਚਾਈ ਜਾਨ

Thursday, Sep 01, 2022 - 01:06 PM (IST)

ਔਰਤ ਨੂੰ ਛਾਲ ਮਾਰਦੀ ਦੇਖ ਨਹਿਰ ਵੱਲ ਦੌੜੇ ਟ੍ਰੈਫਿਕ ਮਾਰਸ਼ਲ, ਪੱਗ ਦੀ ਮਦਦ ਨਾਲ ਬਚਾਈ ਜਾਨ

ਲੁਧਿਆਣਾ (ਸੁਰਿੰਦਰ ਸੰਨੀ) : ਸ਼ਹਿਰ 'ਚੋਂ ਲੰਘਦੀ ਸਿੱਧਵਾਂ ਨਹਿਰ 'ਚ ਡੁੱਬ ਰਹੀ ਇਕ ਔਰਤ ਨੂੰ ਉੱਥੇ ਡਿਊਟੀ 'ਤੇ ਤਾਇਨਾਤ ਟ੍ਰੈਫਿਕ ਮਾਰਸ਼ਲ ਨੇ ਆਪਣੀ ਪੱਗ ਖੋਲ੍ਹ ਕੇ ਬਚਾ ਲਿਆ। ਇਹ ਮਾਮਲਾ ਦੁੱਗਰੀ ਰੋਡ ਟ੍ਰੈਫਿਕ ਲਾਈਟਾਂ ਦਾ ਹੈ, ਜਿੱਥੇ ਏ. ਐੱਸ. ਆਈ. ਬਲਵਿੰਦਰ ਸਿੰਘ ਸੈਣੀ ਅਤੇ ਟ੍ਰੈਫਿਕ ਮਾਰਸ਼ਲ ਸੁੱਚਾ ਸਿੰਘ ਆਪਣੀ ਡਿਊਟੀ ਦੇ ਰਹੇ ਸਨ। ਉਨ੍ਹਾਂ ਨੇ ਦੇਖਿਆ ਕਿ ਇਕ ਔਰਤ ਨੇ ਨਹਿਰ 'ਚ ਛਾਲ ਮਾਰ ਦਿੱਤੀ, ਜਿਸ ਤੋਂ ਬਾਅਦ ਦੋਵੇਂ ਟ੍ਰੈਫਿਕ ਮੁਲਾਜ਼ਮ ਅਤੇ ਕੁੱਝ ਆਮ ਲੋਕ ਤੁਰੰਤ ਨਹਿਰ ਵੱਲ ਭੱਜੇ।

ਇਹ ਵੀ ਪੜ੍ਹੋ : ਪਾਤੜਾਂ 'ਚ ਸਕੂਲ 'ਚ ਪੜ੍ਹਦੀ ਕੁੜੀ ਨਾਲ ਦਰਿੰਦਗੀ, ਦਰਿੰਦਿਆਂ ਨੇ ਚੱਲਦੀ ਕਾਰ 'ਚ ਲੁੱਟੀ ਇੱਜ਼ਤ

ਇੰਨੇ 'ਚ ਸੁੱਚਾ ਸਿੰਘ ਟ੍ਰੈਫਿਕ ਮਾਰਸ਼ਲ ਨੇ ਆਪਣੀ ਪੱਗ ਖੋਲ੍ਹ ਕੇ ਔਰਤ ਵੱਲ ਸੁੱਟ ਦਿੱਤੀ, ਜਿਸ ਨੂੰ ਫੜ੍ਹ ਕੇ ਔਰਤ ਬਾਹਰ ਆ ਗਈ। ਨਹਿਰ 'ਚੋਂ ਕੱਢਦੇ ਸਮੇਂ ਔਰਤ ਬੇਹੋਸ਼ ਹੋ ਚੁੱਕੀ ਸੀ। ਟ੍ਰੈਫਿਕ ਮੁਲਾਜ਼ਮਾਂ ਨੇ ਉਸ ਨੂੰ ਮੁੱਢਲੀ ਸਹਾਇਤਾ ਦੇ ਕੇ ਸਥਾਨਕ ਥਾਣਾ ਪੁਲਸ ਨੂੰ ਸੂਚਿਤ ਕੀਤਾ।

ਇਹ ਵੀ ਪੜ੍ਹੋ : ਆਪਣਿਆਂ ਨੇ 9 ਸਾਲਾ ਬੱਚੀ ਨਾਲ ਟੱਪੀਆਂ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ, ਘਿਨੌਣੇ ਸੱਚ ਨੇ ਮਾਂ ਦੇ ਉਡਾਏ ਹੋਸ਼

ਫਿਲਹਾਲ ਇਹ ਮਾਮਲਾ ਪਰਿਵਾਰਿਕ ਕਲੇਸ਼ ਦਾ ਦੱਸਿਆ ਜਾ ਰਿਹਾ ਹੈ, ਜਿਸ ਦੇ ਚੱਲਦਿਆਂ ਔਰਤ ਨੇ ਖ਼ੁਦਕੁਸ਼ੀ ਦੇ ਮਕਸਦ ਨਾਲ ਨਹਿਰ 'ਚ ਛਾਲ ਮਾਰੀ ਸੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


 


author

Babita

Content Editor

Related News