ਦੀਵਾਲੀ ਕਾਰਨ ਬਜ਼ਾਰਾਂ ’ਚ ਭੀੜ, ਟ੍ਰੈਫ਼ਿਕ ਪੁਲਸ ਕਰ ਰਹੀ ਕੰਟਰੋਲ
Sunday, Oct 23, 2022 - 12:24 PM (IST)

ਖਰੜ (ਅਮਰਦੀਪ) : ਦੀਵਾਲੀ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ਖਰੜ ਦੇ ਹਰ ਬਜ਼ਾਰ 'ਚ ਭੀੜ ਉਮੜੀ ਹੋਈ ਹੈ ਅਤੇ ਟ੍ਰੈਫਿਕ ਪੁਲਸ ਟ੍ਰੈਫਿਕ ਨੂੰ ਕੰਟਰੋਲ ਕਰਨ 'ਚ ਅਹਿਮ ਭੂਮਿਕਾ ਨਿਭਾਅ ਰਹੀ ਹੈ। ਖਰੜ-ਮੋਹਾਲੀ ਕੌਮੀ ਮਾਰਗ ਸੰਨੀ ਐਨਕਲੇਵ ਅਤੇ ਕੇ. ਐੱਫ. ਸੀ. ਰੋਡ ’ਤੇ ਵਧੇਰੇ ਟ੍ਰੈਫਿਕ ਹੋਣ ਕਾਰਨ ਟ੍ਰੈਫਿਕ ਮੁਲਾਜ਼ਮ ਆਪਣੀ ਡਿਊਟੀ ਵਧੀਆ ਢੰਗ ਨਾਲ ਨਿਭਾਅ ਕੇ ਟ੍ਰੈਫਿਕ ਨੂੰ ਕੰਟਰੋਲ ਕਰ ਰਹੇ ਹਨ।
ਖਰੜ ਟ੍ਰੈਫਿਕ ਪੁਲਸ ਦੇ ਇੰਚਾਰਜ ਸੁਖਮੰਦਰ ਸਿੰਘ ਨੇ ਜਨਤਾ ਨੂੰ ਅਪੀਲ ਕੀਤੀ ਕਿ ਉਹ ਤਿਉਹਾਰਾਂ ਨੂੰ ਮੁੱਖ ਰੱਖਦਿਆਂ ਟ੍ਰੈਫਿਕ ਕੰਟਰੋਲ ਕਰਨ 'ਚ ਸਹਿਯੋਗ ਦੇਣ। ਸੜਕਾਂ ਕਿਨਾਰੇ ਕੋਈ ਵਾਹਨ ਖੜ੍ਹਾ ਨਾ ਕੀਤਾ ਜਾਵੇ ਅਤੇ ਬਜ਼ਾਰਾਂ 'ਚ ਵੱਡੇ ਵਾਹਨ ਨਾ ਲੈ ਕੇ ਜਾਣ ਕਿਉਂਕਿ ਵੱਡੇ ਵਾਹਨਾਂ ਦੇ ਜਾਣ ਨਾਲ ਟ੍ਰੈਫਿਕ ਪ੍ਰਭਾਵਿਤ ਹੁੰਦਾ ਹੈ। ਉਨ੍ਹਾਂ ਨੇ ਦੁਕਾਨਦਾਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਦੁਕਾਨਾਂ ਦੇ ਬਾਹਰ ਘੱਟ ਸਮਾਨ ਰੱਖਣ, ਤਾਂ ਜੋ ਆਵਾਜਾਈ ਨਿਰਵਿਘਨ ਚਲਦੀ ਰਹੇ।