ਟਰੈਕਟਰ-ਟਰਾਲੀ ਨੇ ਮੋਟਰਸਾਈਕਲ ਸਵਾਰ ਪਰਿਵਾਰ ਨੂੰ ਕੁਚਲਿਆ, 6 ਮਹੀਨੇ ਦੇ ਬੱਚੇ ਦੀ ਮੌਤ
Saturday, Sep 23, 2017 - 10:00 AM (IST)

ਜੈਤੋ (ਜਿੰਦਲ) - ਅੱਜ ਸ਼ਾਮ ਵਾਪਰੇ ਸੜਕ ਹਾਦਸੇ 'ਚ ਇਕ ਦੀ ਮੌਤ ਹੋ ਗਈ ਜਦਕਿ 3 ਜ਼ਖਮੀ ਹੋ ਗਏ।
ਜਾਣਕਾਰੀ ਅਨੁਸਾਰ ਮੋਟਰਸਾਈਕਲ 'ਤੇ ਇਕ ਜੋੜਾ ਆਪਣੇ ਬੱਚਿਆਂ ਨਾਲ ਪਿੰਡ ਦਬੜ੍ਹੀਖਾਨਾ ਤੋਂ ਆਪਣੇ ਪਿੰਡ ਸੋਥਾ (ਸ੍ਰੀ ਮੁਕਤਸਰ ਸਾਹਿਬ) ਵਿਖੇ ਜਾ ਰਿਹਾ ਸੀ। ਜਦ ਉਹ ਸ੍ਰੀ ਮੁਕਤਸਰ ਸਾਹਿਬ ਰੋਡ 'ਤੇ ਪਹੁੰਚੇ ਤਾਂ ਜੈਤੋ ਦੇ ਨਜ਼ਦੀਕੀ ਪਿੰਡ ਰੋੜੀਕਪੂਰਾ ਵਿਖੇ ਪੁਲ 'ਤੇ ਇਕ ਟਰੈਕਟਰ-ਟਰਾਲੀ ਨੇ ਇਨ੍ਹਾਂ ਦੇ ਮੋਟਰਸਾਈਕਲ ਨੂੰ ਬੁਰੀ ਤਰ੍ਹਾਂ ਕੁਚਲ ਦਿੱਤਾ। ਇਸ ਹਾਦਸੇ 'ਚ 6 ਮਹੀਨੇ ਦੇ ਬੱਚੇ ਬਲਕਰਨ ਸਿੰਘ ਦੀ ਮੌਤ ਹੋ ਗਈ ਜਦਕਿ ਬੇਅੰਤ ਸਿੰਘ ਪੁੱਤਰ ਆਤਮਾ ਸਿੰਘ, ਅੰਮ੍ਰਿਤਪਾਲ ਕੌਰ ਪਤਨੀ ਬੇਅੰਤ ਸਿੰਘ ਅਤੇ 2 ਸਾਲਾ ਲੜਕੀ ਨੂਰ ਵਾਸੀ ਸੋਥਾ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ ਜੋ ਕਿ ਜ਼ੇਰੇ ਇਲਾਜ ਹਨ।