ਟਰੈਕਟਰ ਟਰਾਲੀ ਨਹਿਰ ’ਚ ਡਿੱਗਣ ਕਾਰਨ ਚਾਲਕ ਦੀ ਮੌਤ

Saturday, Dec 11, 2021 - 04:12 PM (IST)

ਟਰੈਕਟਰ ਟਰਾਲੀ ਨਹਿਰ ’ਚ ਡਿੱਗਣ ਕਾਰਨ ਚਾਲਕ ਦੀ ਮੌਤ

ਬਠਿੰਡਾ (ਸੁਖਵਿੰਦਰ) : ਬੀਤੀ ਰਾਤ ਪਿੰਡ ਪੂਹਲਾ ਦੇ ਨਜ਼ਦੀਕ ਸਰਹਿੰਦ ਨਹਿਰ ਦੀ ਬਠਿੰਡਾ ਬ੍ਰਾਂਚ ਵਿਚ ਇਕ ਟਰੈਕਟਰ ਟਰਾਲੀ ਬੇਕਾਬੂ ਹੋ  ਕੇ ਡਿੱਗ ਗਈ, ਜਿਸ ਨਾਲ ਟਰੈਕਟਰ ਚਾਲਕ ਦੀ ਮੌਤ ਹੋ ਗਈ। ਪਤਾ ਲੱਗਾ ਹੈ ਕਿ ਟਰੈਕਟਰ ਚਾਲਕ ਖੇਤਾਂ ਤੋਂ ਵਾਪਿਸ ਮੁੜ ਰਿਹਾ ਸੀ। ਬੀਤੀ ਰਾਤ ਲਗਭਗ 1 ਵਜੇ ਨਹਿਰ ਦੀ ਪੁਲੀ ਤੋਂ ਗੁਜ਼ਰਦੇ ਸਮੇਂ ਅਚਾਨਕ ਟਰੈਕਟਰ ਦਾ ਟਾਇਰ ਫਟ ਗਿਆ ਜਿਸ ਕਾਰਨ ਟਰੈਕਟਰ ਬੇਕਾਬੂ ਹੋ ਕੇ  ਨਹਿਰ ਵਿਚ ਜਾ ਡਿੱਗਿਆ।

ਮੌਕੇ ’ਤੇ ਮਦਦ ਨਾ ਮਿਲਣ ਕਾਰਨ ਚਾਲਕ ਦੀ ਮੌਤ ਹੋ ਗਈ। ਹਾਦਸੇ ਦੀ ਸੂਚਨਾ ਮਿਲਣ ’ਤੇ ਸਹਾਰਾ ਜਨ ਸੇਵਾ ਦੀ ਟੀਮ ਮੌਕੇ ’ਤੇ ਪਹੁੰਚੀ ਅਤੇ ਕ੍ਰੇਨ ਦੀ ਮਦਦ ਨਾਲ ਟਰੈਕਟਰ ਟਰਾਲੀ ਨੂੰ ਬਾਹਰ ਕੱਢਿਆ ਪ੍ਰੰਤੂ ਉਦੋਂ ਤੱਕ ਚਾਲਕ ਦੀ ਮੌਤ ਹੋ ਚੁੱਕੀ ਸੀ। ਮ੍ਰਿਤਕ ਦੀ ਸ਼ਨਾਖਤ ਹਰਪਾਲ ਸਿੰਘ 23 ਕੁਲਵੰਤ ਸਿੰਘ ਵਾਸੀ ਤਲਵੰਡੀ ਸਾਬੋ ਵਜੋਂ ਹੋਈ ਹੈ। ਸਹਾਰਾ ਵਰਕਰਾਂ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਪਹੁੰਚਾਇਆ। ਇੱਧਰ ਬਠਿੰਡਾ-ਮਾਨਸਾ ਰੋਡ ’ਤੇ ਇਕ ਸੜਕ ਪਾਰ ਕਰ ਰਹੀ ਔਰਤ ਰੀਨਾ ਰਾਣੀ ਨੂੰ ਇਕ ਮੋਟਰਸਾਈਕਲ ਸਵਾਰ ਨੇ ਟੱਕਰ ਮਾਰ ਦਿੱਤੀ ਜਿਸ ਨਾਲ ਉਹ ਜ਼ਖਮੀ ਹੋ ਗਿਆ। ਸੰਸਥਾ ਮੈਂਬਰਾਂ ਨੇ ਉਸ ਨੂੰ ਵੀ ਹਸਪਤਾਲ ਪਹੁੰਚਾਇਆ।


author

Gurminder Singh

Content Editor

Related News