ਟਰੈਕਟਰ ਮਾਰਚ ’ਚ ਖਿੱਚ ਦਾ ਕੇਂਦਰ ਬਣਿਆ 2 ਸਾਲਾ ਜਸਰਾਜ ਸਿੰਘ ਢਿੱਲੋਂ
Monday, Jan 11, 2021 - 11:27 AM (IST)
ਸੁਰਸਿੰਘ/ਭਿੱਖੀਵਿੰਡ(ਗੁਰਪ੍ਰੀਤ ਢਿੱਲੋਂ): ਖੇਤੀ ਵਿਰੋਧੀ ਕਾਲੇ ਕਾਨੂੰਨਾਂ ਖ਼ਿਲਾਫ਼ ਮੋਦੀ ਸਰਕਾਰ ਵਿਰੁੱਧ ਜਿੱਥੇ ਸਾਰਾ ਦੇਸ਼ ਸਡ਼ਕਾਂ ’ਤੇ ਰੋਸ ਪ੍ਰਦਰਸ਼ਨ ਕਰ ਰਿਹਾ ਹੈ, ਉੱਥੇ ਹੁਣ ਪੰਜਾਬ ਦੇ ਛੋਟੇ-ਛੋਟੇ ਬੱਚੇ ਵੀ ਕੇਂਦਰ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਖ਼ਿਲਾਫ਼ ਰੋਸ ਮਾਰਚਾਂ ਦਾ ਹਿੱਸਾ ਬਣ ਰਹੇ ਹਨ। ਇਸ ਦੀ ਤਾਜ਼ਾ ਮਿਸਾਲ ਐਤਵਾਰ ਸਥਾਨਕ ਕਸਬਾ ਸੁਰਸਿੰਘ ਵਿਖੇ ਕੱਢੇ ਜਾ ਰਹੇ ਇਕ ਟਰੈਕਟਰ ਰੋਸ ਮਾਰਚ ਦੌਰਾਨ 2 ਸਾਲਾ ਬੱਚਾ ਜਸਰਾਜ ਸਿੰਘ ਢਿੱਲੋਂ ਸਪੁੱਤਰ ਸੁਖਵਿੰਦਰ ਸਿੰਘ ਢਿੱਲੋਂ ਵਾਸੀ ਸੁਰਸਿੰਘ ਜਿੱਥੇ ਆਪਣੇ ਪਿਤਾ ਨਾਲ ਰੋਸ ਧਰਨੇ ’ਚ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦਾ ਦਿਖਾਈ ਦਿੱਤਾ ਉੱਥੇ ਉਹ ਸਾਰੇ ਰੋਸ ਮਾਰਚ ਦੌਰਾਨ ਖਿੱਚ ਦਾ ਕੇਂਦਰ ਵੀ ਬਣਿਆ ਰਿਹਾ। ਨੌਜਵਾਨ ਇਸ ਛੋਟੇ ਬੱਚੇ ਨਾਲ ਸੈਲਫ਼ੀਆਂ ਲੈਣ ਲਈ ਉਤਾਵਲੇ ਹੁੰਦੇ ਨਜ਼ਰ ਆਏ।
ਇਹ ਵੀ ਪੜ੍ਹੋ : ਦਿੱਲੀ ਧਰਨੇ ਤੋਂ ਆਈ ਦੁਖਦਾਈ ਖ਼ਬਰ, ਟਿਕਰੀ ਬਾਰਡਰ ’ਤੇ ਇਕ ਹੋਰ ਕਿਸਾਨ ਨੇ ਤੋੜਿਆ ਦਮ
ਇਸ ਮੌਕੇ ਉਸਦੇ ਪਿਤਾ ਸੁਖਵਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਇਨ੍ਹਾਂ ਕਾਲੇ ਕਾਨੂੰਨਾ ਨੂੰ ਰੱਦ ਕਰਕੇ ਕਿਸਾਨਾਂ ਦੇ ਹੱਕ ’ਚ ਫ਼ੈਸਲਾ ਸੁਣਾਉਣਾ ਚਾਹੀਦਾ ਹੈ ਤਾਂ ਜੋ ਦਿੱਲੀ ਦੀ ਧਰਤੀ ’ਤੇ ਏਨੀ ਜ਼ਿਆਦਾ ਠੰਢ ਹੋਣ ਦੇ ਬਾਵਜੂਦ ਧਰਨੇ ’ਤੇ ਬੈਠੇ ਕਿਸਾਨ ਵਾਪਸ ਆਪਣੇ ਘਰ ਆ ਕੇ ਆਪਣੇ ਪਰਿਵਾਰਾਂ ਨਾਲ ਰਹਿ ਸਕਣ।
ਇਹ ਵੀ ਪੜ੍ਹੋ : ‘ਆਪ’ ਲੋਹੜੀ ਦੀ ਸ਼ਾਮ ਸ਼ਹੀਦ ਕਿਸਾਨਾਂ ਦੇ ਨਾਂ ਕਰੇਗੀ ਸਮਰਪਿਤ