ਟਰੈਕਟਰ-ਟਰਾਲੀ ਦੀ ਲਪੇਟ ''ਚ ਕਾਰਨ ਬੱਚੇ ਦੀ ਮੌਤ
Tuesday, Jan 02, 2018 - 10:23 AM (IST)

ਅੰਮ੍ਰਿਤਸਰ (ਅਰੁਣ) - ਸਾਈਕਲ 'ਤੇ ਸਵਾਰ ਹੋ ਕੇ ਪਿਤਾ ਨਾਲ ਜਾ ਰਹੇ ਇਕ 13 ਸਾਲਾ ਬੱਚੇ ਨੂੰ ਤੇਜ਼ ਰਫਤਾਰ ਟਰੈਕਟਰ-ਟਰਾਲੀ ਦੇ ਚਾਲਕ ਨੇ ਬੁਰੀ ਤਰ੍ਹਾਂ ਕੁਚਲ ਦਿੱਤਾ। ਮ੍ਰਿਤਕ ਜੋਬਨਜੀਤ ਸਿੰਘ ਦੇ ਉੱਪਰੋਂ ਟਾਇਰ ਲੰਘ ਜਾਣ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਹਵਾਈ ਅੱਡਾ ਰੋਡ ਸਥਿਤ ਹੋਟਲ ਰੈਡੀਸ਼ਨ ਬਲਿਊ ਨੇੜੇ ਵਾਪਰੇ ਇਸ ਹਾਦਸੇ ਸਬੰਧੀ ਮ੍ਰਿਤਕ ਦੇ ਪਿਤਾ ਕੁਲਵੰਤ ਸਿੰਘ ਦੀ ਸ਼ਿਕਾਇਤ 'ਤੇ ਕਾਰਵਾਈ ਕਰਦਿਆਂ ਥਾਣਾ ਏਅਰਪੋਰਟ ਦੀ ਪੁਲਸ ਨੇ ਮੌਕੇ ਤੋਂ ਦੌੜੇ ਟਰੈਕਟਰ-ਟਰਾਲੀ ਚਾਲਕ ਸੁਰਮੇਲ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਸਚੰਦਰ ਖਿਲਾਫ ਮਾਮਲਾ ਦਰਜ ਕਰ ਲਿਆ।
ਇਕ ਹੋਰ ਮਾਮਲੇ ਵਿਚ ਨਿਰਵੈਲ ਸਿੰਘ ਦੀ ਸ਼ਿਕਾਇਤ 'ਤੇ ਸੜਕ ਪਾਰ ਕਰ ਰਹੀ ਉਸ ਦੀ ਮਾਤਾ ਪਿਆਰ ਕੌਰ ਨੂੰ ਬੁਰੀ ਤਰ੍ਹਾਂ ਜ਼ਖਮੀ ਕਰਨ ਮਗਰੋਂ ਇਲਾਜ ਦੌਰਾਨ ਉਸ ਦੀ ਮੌਤ ਹੋ ਜਾਣ ਸਬੰਧੀ ਛੇਹਰਟਾ ਪੁਲਸ ਨੇ ਕਾਰਵਾਈ ਕਰਦਿਆਂ 3 ਅਣਪਛਾਤੇ ਵਾਹਨ ਸਵਾਰਾਂ ਖਿਲਾਫ ਮਾਮਲਾ ਦਰਜ ਕਰ ਲਿਆ।