ਤੇਜ਼ ਰਫ਼ਤਾਰ ਵਾਹਨਾਂ ਵਿਰੁੱਧ ਵੱਡੀ ਕਾਰਵਾਈ, ਕੱਟੇ 41 ਚਲਾਨ
Monday, Oct 26, 2026 - 06:04 PM (IST)
ਰੂਪਨਗਰ (ਵਿਜੇ ਸ਼ਰਮਾ)- ਰੂਪਨਗਰ ਸ਼ਹਿਰ ਦੀ ਟ੍ਰੈਫਿਕ ਪੁਲਸ ਨੇ ਓਵਰਸਪੀਡ ਵਾਹਨਾਂ ਖ਼ਿਲਾਫ਼ ਵੱਡੀ ਕਾਰਵਾਈ ਅਮਲ ’ਚ ਲਿਆਉਂਦੇ ਹੋਏ ਤਿੰਨ ਦਰਜਨ ਤੋਂ ਵੱਧ ਵਾਹਨਾਂ ਦੇ ਚਲਾਣ ਕੱਟੇ ਅਤੇ ਵਾਹਨਾਂ ਚਾਲਕਾਂ ਨੂੰ ਸਖਤ ਤਾੜਨਾ ਵੀ ਕੀਤੀ ਗਈ ਹੈ। ਟ੍ਰੈਫਿਕ ਪੁਲਸ ਨੇ ਜ਼ਿਲ੍ਹਾ ਪੁਲਸ ਮੁਖੀ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਅੱਜ ਰੂਪਨਗਰ ਘਨੌਲੀ ਹਾਈਵੇਅ ’ਤੇ ਖੁਆਸਪੁਰਾ ਨੇੜੇ ਵਿਸੇਸ਼ ਨਾਕਾ ਲਗਾ ਕੇ ਸਪੀਡ ਚੈੱਕ ਕਰਨ ਵਾਲੇ ਮੀਟਰ ਨਾਲ ਵਾਹਨਾਂ ਦੀ ਗਤੀ ਚੈੱਕ ਕੀਤੀ ਅਤੇ ਨਿਰਧਾਰਤ ਰਫ਼ਤਾਰ ਨਾਲੋਂ ਵੱਧ ਰਫ਼ਤਾਰ ’ਚ ਚੱਲਣ ਵਾਲੇ ਵਾਹਨਾਂ ਨੂੰ ਰੋਕ ਕੇ ਮੌਕੇ ’ਤੇ ਚਲਾਣ ਕੱਟੇ ਗਏ।
ਇਸ ਮੌਕੇ ਵਾਹਨਾਂ ਦੇ ਦਸਤਾਵੇਜ ਵੀ ਚੈੱਕ ਕੀਤੇ ਗਏ ਵਾਹਨਾਂ ਦੇ ਚਾਲਕਾਂ ਨੂੰ ਨਸ਼ਾ ਕਰਕੇ ਗੱਡੀ ਨਾ ਚਲਾਉਣ ਲਈ ਵੀ ਹਦਾਇਤਾਂ ਜਾਰੀ ਕੀਤੀਆਂ। ਐੱਸ. ਆਈ. ਅਜੇ ਕੁਮਾਰ ਨੇ ਕਿਹਾ ਕਿ ਤੇਜ ਗਤੀ ਨਾਲ ਵਾਹਨ ਚਲਾਉਣ ਸਮੇਂ ਜਿੱਥੇ ਵਾਹਨ ਚਾਲਕ ਖ਼ੁਦ ਖ਼ਤਰੇ ’ਚ ਹੁੰਦਾ ਉਥੇ ਹੀ ਦੂਜੇ ਲੋਕਾਂ ਲਈ ਵੀ ਜ਼ੋਖਮ ਦਾ ਕਾਰਨ ਬਣਦਾ ਇਸ ਲਈ ਹਮੇਸ਼ਾ ਵਾਹਨ ਟ੍ਰੈਫਿਕ ਨਿਯਮਾਂ ਦੇ ਅਨੁਸਾਰ ਰਫ਼ਤਾਰ ’ਤੇ ਵਾਹਨ ਚਲਾਉਣਾ ਚਾਹੀਦਾ। ਉਨ੍ਹਾਂ ਕਿਹਾ ਕਿ ਹੁਣ ਤਿਉਹਾਰਾਂ ਦਾ ਸੀਜਨ ਸ਼ੁਰੂ ਹੋ ਚੁੱਕਾ ਹੈ, ਜਿਸ ਨਾਲ ਸੜਕਾਂ ’ਤੇ ਭੀੜ ਅਤੇ ਟ੍ਰੈਫਿਕ ਵਧ ਜਾਂਦੀ ਹੈ।
ਇਹ ਵੀ ਪੜ੍ਹੋ: ਨੰਗਲ 'ਚ ਵੱਡਾ ਹਾਦਸਾ! ਕੈਂਟਰ ਨੇ ਕਾਰ ਤੇ ਮੋਟਰਸਾਈਕਲ ਨੂੰ ਮਾਰੀ ਟੱਕਰ, ਨੌਜਵਾਨ ਦੀ ਮੌਤ
ਇਸ ਲਈ ਟ੍ਰੈਫਿਕ ਨੂੰ ਸੰਚਾਰੂ ਬਣਾਉਣ ਲਈ ਟ੍ਰੈਫਿਕ ਪੁਲਸ ਚੈਕਿੰਗ ਨੂੰ ਹੋਰ ਵਧਾ ਰਹੀ ਅਤੇ ਨਿਯਮਾਂ ਦਾ ਉਲੰਘਣ ਕਰਨ ਵਾਲੇ ਵਾਹਨ ਚਾਲਕਾਂ ਨੂੰ ਬਖ਼ਸ਼ਿਆ ਨਹੀ ਜਾਵੇਗਾ। ਉਨ੍ਹਾਂ ਦੱਸਿਆ ਕਿ ਅੱਜ ਟ੍ਰੈਫਿਕ ਪੁਲਸ ਦੀ ਟੀਮ ਨੇ 41 ਓਵਰ ਸਪੀਡ ਵਾਹਨਾਂ ਦੇ ਚਲਾਣ ਕੱਟੇ। ਟੀਮ ’ਚ ਐੱਸ. ਆਈ. ਅਜੇ ਕੁਮਾਰ, ਏ. ਐੱਸ. ਆਈ. ਦੀਦਾਰ ਸਿੰਘ, ਏ. ਐੱਸ. ਆਈ. ਬਲਵੰਤ ਸਿੰਘ ਅਤੇ ਕਮਲਜੀਤ ਸਿੰਘ ਸ਼ਾਮਲ ਸਨ।
ਇਹ ਵੀ ਪੜ੍ਹੋ: ਰਾਹੁਲ ਗਾਂਧੀ ਦੀ ਪੰਜਾਬ ਫੇਰੀ ਨੂੰ ਲੈ ਕੇ ਸੁਖਜਿੰਦਰ ਸਿੰਘ ਰੰਧਾਵਾ ਦਾ ਵੱਡਾ ਬਿਆਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
